ਟੀ20: ਰੋਹਿਤ ਤੋਂ ਵਿਸ਼ਵ ਰਿਕਾਰਡ ਤੋੜਣ ਦਾ ਹੈ ਮੌਕਾ

11/02/2018 8:49:22 PM

ਨਵੀਂ ਦਿੱਲੀ— ਭਾਰਤ ਤੇ ਵੈਸਟਇੰਡੀਜ਼ ਵਿਚਾਲੇ ਵਨ ਡੇ ਸੀਰੀਜ਼ ਖਤਮ ਹੋ ਚੁੱਕੀ ਹੈ। ਦੋਵਾਂ ਟੀਮਾਂ ਵਿਚਾਲੇ ਟੀ20 ਸੀਰੀਜ਼ ਦੀ ਸ਼ੁਰੂਆਤ 4 ਨਵੰਬਰ ਤੋਂ ਕੋਲਕਾਤਾ ਮੈਚ 'ਚ ਹੋਵੇਗੀ। ਵਨ ਡੇ ਸੀਰੀਜ਼ 'ਚ ਕਪਤਾਨ ਵਿਰਾਟ ਨੇ 453 ਦੌੜਾਂ ਬਣਾਉਣਦੇ ਹੋਏ ਸਰਵਸ੍ਰਸ਼ੇਠ ਬੱਲੇਬਾਜ਼ ਰਹੇ ਤਾਂ ਉੁਪ ਕਪਤਾਨ ਰੋਹਿਤ ਸ਼ਰਮਾ 389 ਦੌੜਾਂ ਦੇ ਨਾਲ ਦੂਜੇ ਨੰਬਰ 'ਤੇ ਰਹੇ। ਹੁਣ ਵਿਰਾਟ ਕੋਹਲੀ ਨੂੰ ਵਿੰਡੀਜ਼ ਖਿਲਾਫ ਟੀ20 'ਚ ਆਰਾਮ ਦਿੱਤਾ ਗਿਆ ਹੈ। ਉਸ ਦੀ ਜਗ੍ਹਾ ਰੋਹਿਤ ਸ਼ਰਮਾ ਨੂੰ ਕਪਤਾਨੀ ਦਿੱਤੀ ਹੈ। ਸੀਰੀਜ਼ 'ਚ ਉਸਦੇ ਨਿਸ਼ਾਨੇ 'ਤੇ ਟੀ20 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦਾ ਵਿਸ਼ਵ ਰਿਕਾਰਡ ਹੋਵੇਗਾ, ਜੋ ਫਿਲਹਾਲ ਨਿਊਜ਼ੀਲੈਂਡ ਦੇ ਮਾਰਟਿਨ ਗੁਪਟਿਲ (2271) ਦੇ ਨਾਂ ਹੈ।

PunjabKesari
ਰੋਹਿਤ ਸ਼ਰਮਾ ਦੇ ਨਾਂ 2086 ਦੌੜਾਂ
ਓਪਨਰ ਬੱਲੇਬਾਜ਼ ਰੋਹਿਤ ਸ਼ਰਮਾ ਨੇ 84 ਟੀ20 ਮੈਚਾਂ 'ਚ 32.59 ਦੀ ਔਸਤ ਨਾਲ 2086 ਦੌੜਾਂ ਬਣਾਈਆਂ ਹਨ। ਕ੍ਰਿਕਟ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦੀ ਸੂਚੀ 'ਚ ਉਹ 5ਵੇਂ ਨੰਬਰ 'ਤੇ ਹੈ। ਭਾਰਤੀ ਬੱਲੇਬਾਜ਼ਾਂ ਦੀ ਸੂਚੀ 'ਤੇ ਨਜ਼ਰ ਮਾਰੀਏ ਤਾਂ ਉਸਦਾ ਨੰਬਰ ਕਪਤਾਨ ਵਿਰਾਟ ਕੋਹਲੀ ਤੋਂ ਬਾਅਦ ਆਉਂਦਾ ਹੈ।

PunjabKesari
ਵਿਰਾਟ ਦਾ ਰਿਕਾਰਡ ਵੀ ਨਿਸ਼ਾਨੇ 'ਤੇ
ਕਪਤਾਨ ਵਿਰਾਟ ਕੋਹਲੀ ਨੇ 62 ਟੀ20 ਮੈਚਾਂ 'ਚ 48.88 ਦੀ ਔਸਤ ਨਾਲ 2102 ਦੌੜਾਂ ਦਰਜ ਹਨ। ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦੀ ਸੂਚੀ 'ਚ ਉਹ ਫਿਲਹਾਲ ਚੌਥੇ ਨੰਬਰ 'ਤੇ ਹੈ। ਵੈਸਟਇੰਡੀਜ਼ ਖਿਲਾਫ 3 ਟੀ20 ਮੈਚਾਂ 'ਚ ਰੋਹਿਤ ਦੇ ਕੋਲ ਨਾ ਕੇਵਲ ਵਿਰਾਟ ਨੂੰ ਪਿੱਛੇ ਛੱਡਣ ਦਾ ਮੌਕਾ ਹੋਵੇਗਾ ਬਲਕਿ ਉਸਦੇ ਨਿਸ਼ਾਨੇ 'ਤੇ ਵਿਸ਼ਵ ਰਿਕਾਰਡ ਵੀ ਹੋਵੇਗਾ। ਜੇਕਰ ਵਿਰਾਟ ਇਸ ਸੀਰੀਜ਼ 'ਚ ਖੇਡਦੇ ਤਾਂ ਹੋ ਸਕਦਾ ਹੈ ਉਹ ਰੋਹਿਤ ਤੋਂ ਪਹਿਲਾਂ ਗੁਪਟਿਲ ਦਾ ਰਿਕਾਰਡ ਤੋੜ ਦਿੰਦੇ।


Related News