ਟੀ-20 : ਇੰਗਲੈਂਡ ਨੇ ਸੁਪਰ ਓਵਰ ''ਚ ਨਿਊਜ਼ੀਲੈਂਡ ਨੂੰ ਹਰਾ ਕੇ ਜਿੱਤੀ ਸੀਰੀਜ਼

Sunday, Nov 10, 2019 - 10:21 PM (IST)

ਟੀ-20 : ਇੰਗਲੈਂਡ ਨੇ ਸੁਪਰ ਓਵਰ ''ਚ ਨਿਊਜ਼ੀਲੈਂਡ ਨੂੰ ਹਰਾ ਕੇ ਜਿੱਤੀ ਸੀਰੀਜ਼

ਆਕਲੈਂਡ— ਇੰਗਲੈਂਡ ਨੇ ਵਨ ਡੇ ਵਿਸ਼ਵ ਕੱਪ ਦੇ ਫਾਈਨਲ 'ਚ ਨਿਊਜ਼ੀਲੈਂਡ ਨੂੰ ਵਿਵਾਦਪੂਰਨ ਸੁਪਰ ਓਵਰ 'ਚ ਹਰਾ ਕੇ ਪਹਿਲੀ ਵਾਰ ਖਿਤਾਬ ਜਿੱਤਿਆ ਸੀ ਪਰ ਇਸ ਵਾਰ ਉਸ ਨੇ ਨਿਊਜ਼ੀਲੈਂਡ ਨੂੰ ਐਤਵਾਰ ਨੂੰ ਖੇਡੇ ਗਏ 5ਵੇਂ ਤੇ ਆਖਰੀ ਟੀ-20 ਮੈਚ 'ਚ ਵਧੀਆ ਅੰਦਾਜ਼ 'ਚ ਸੁਪਰ ਓਵਰ ਵਿਚ ਹਰਾ ਕੇ ਪੰਜ ਮੈਚਾਂ ਦੀ ਸੀਰੀਜ਼ 3-2 ਨਾਲ ਆਪਣੇ ਨਾਂ ਕੀਤੀ। ਵਿਸ਼ਵ ਕੱਪ ਦੇ ਫਾਈਨਲ ਦੇ ਵਿਵਾਦਪੂਰਨ ਸੁਪਰ ਓਵਰ ਤੋਂ ਬਾਅਦ ਆਈ. ਸੀ. ਸੀ. ਨੇ ਉਸ ਨਿਯਮ ਦੀ ਸਖਤ ਆਲੋਚਨਾ ਕੀਤੀ ਸੀ, ਜਿਸ 'ਚ ਸੁਪਰ ਓਵਰ ਵੀ ਟਾਈ ਰਹਿਣ ਤੋਂ ਬਾਅਦ ਬਾਊਂਡਰੀਆਂ ਦੇਖੀਆਂ ਗਈਆਂ ਸੀ ਮਤਲਬ ਜਿਸ ਟੀਮ ਨੇ ਆਪਣੀ ਪਾਰੀ 'ਚ ਜ਼ਿਆਦਾ ਬਾਊਂਡਰੀਆਂ ਲਗਾਈਆਂ ਉਹ ਟੀਮ ਜੇਤੂ ਬਣੀ। ਇੰਗਲੈਂਡ ਨੇ ਇਸ ਆਧਾਰ 'ਤੇ ਵਿਸ਼ਵ ਕੱਪ ਜਿੱਤਿਆ। ਇਸ ਨਿਯਮ ਦੀ ਬਾਅਦ 'ਚ ਸਖਤ ਆਲੋਚਨਾ ਹੋਈ ਜਿਸ ਦੇ ਚਲਦਿਆ ਆਈ. ਸੀ. ਸੀ. ਨੂੰ ਸੁਪਰ ਓਵਰ ਦਾ ਇਹ ਨਿਯਮ ਬਦਲਣ ਦੇ ਲਈ ਮਜ਼ਬੂਰ ਹੋਣਾ ਪਿਆ।

PunjabKesari

ਨਵੇਂ ਨਿਯਮ ਦੇ ਤਹਿਤ ਹੁਣ ਸੁਪਰ ਓਵਰ ਵੀ ਟਾਈ ਰਹਿਣ 'ਤੇ ਸੁਪਰ ਓਵਰ ਦੁਬਾਰਾ ਨਾਲ ਖੇਡਿਆ ਜਾਵੇਗਾ। ਇਸ ਰੋਮਾਂਚਕ ਮੁਕਾਬਲੇ 'ਚ ਓਵਰਾਂ ਦੀ ਸੰਖਿਆ 11 ਕਰ ਦਿੱਤੀ। ਨਿਊਜ਼ੀਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 11 ਓਵਰ 'ਚ ਪੰਜ ਵਿਕਟਾਂ 'ਤੇ 146 ਦੌੜਾਂ ਬਣਾਈਆਂ। ਜਵਾਬ 'ਚ ਇੰਗਲੈਂਡ ਦੀ ਟੀਮ ਵੀ 11 ਓਵਰਾਂ 'ਚ 7 ਵਿਕਟਾਂ 'ਤੇ 146 ਦੌੜਾਂ ਹੀ ਬਣਾ ਸਕੀ। ਇੰਗਲੈਂਡ ਨੂੰ ਆਖਰੀ ਓਵਰ 'ਚ ਜਿੱਤ ਦੇ ਲਈ 16 ਦੌੜਾਂ ਚਾਹੀਦੀਆਂ ਸਨ ਤੇ ਮੁਕਾਬਲਾ ਟਾਈ ਹੋ ਗਿਆ। ਇਸ ਤੋਂ ਬਾਅਦ ਸੁਪਰ ਓਵਰ 'ਚ ਇੰਗਲੈਂਡ ਨੇ 17 ਦੌੜਾਂ ਬਣਾਈਆਂ ਜਦਕਿ ਨਿਊਜ਼ੀਲੈਂਡ ਦੀ ਟੀਮ 8 ਦੌੜਾਂ ਹੀ ਬਣਾ ਸਕੀ। ਇੰਗਲੈਂਡ ਨੇ ਇਸ ਤਰ੍ਹਾਂ ਸੁਪਰ ਓਵਰ 'ਚ ਵਿਸ਼ਵ ਕੱਪ ਵਰਗੀ ਸਥਿਤੀ ਨਹੀਂ ਬਣਨ ਦਿੱਤੀ ਤੇ ਮੈਚ ਜਿੱਤ ਲਿਆ। ਇੰਗਲੈਂਡ ਨੇ ਸੀਰੀਜ਼ 'ਚ ਪਹਿਲਾ , ਚੌਥਾ ਤੇ ਪੰਜਵਾਂ ਮੈਚ ਜਿੱਤਿਆ, ਜਦਕਿ ਨਿਊਜ਼ੀਲੈਡੰ ਨੇ ਦੂਜਾ ਤੇ ਤੀਜਾ ਮੈਚ ਜਿੱਤਿਆ। ਇੰਗਲੈਂਡ ਦੇ ਜਾਨੀ ਬੇਅਰਸਟੋ ਨੂੰ 'ਮੈਨ ਆਫ ਦਿ ਮੈਚ' ਤੇ ਨਿਊਜ਼ੀਲੈਂਡ ਦੇ ਮਿਸ਼ੇਲ ਸੇਂਟਨਰ ਨੂੰ 'ਮੈਨ ਆਫ ਦਿ ਸੀਰੀਜ਼' ਦਾ ਪੁਰਸਕਾਰ ਮਿਲਿਆ।


author

Gurdeep Singh

Content Editor

Related News