ਟੀ10 ਲੀਗ : ਆਦਿਲ ਰਾਸ਼ਿਦ ਦੀ ਹੈਟ੍ਰਿਕ, ਦਿੱਲੀ ਬੁਲਸ ਨੇ ਟੀਮ ਆਬੂਧਾਬੀ ਨੂੰ 49 ਦੌੜਾਂ ਨਾਲ ਹਰਾਇਆ

Friday, Dec 03, 2021 - 05:11 PM (IST)

ਟੀ10 ਲੀਗ : ਆਦਿਲ ਰਾਸ਼ਿਦ ਦੀ ਹੈਟ੍ਰਿਕ, ਦਿੱਲੀ ਬੁਲਸ ਨੇ ਟੀਮ ਆਬੂਧਾਬੀ ਨੂੰ 49 ਦੌੜਾਂ ਨਾਲ ਹਰਾਇਆ

ਆਬੂਧਾਬੀ- ਇੰਗਲੈਂਡ ਦੇ ਸਪਿਨਰ ਆਦਿਲ ਰਾਸ਼ਿਦ ਦੀ ਹੈਟ੍ਰਿਕ ਦੇ ਦਮ 'ਤੇ ਦਿੱਲੀ ਬੁਲਸ ਨੇ ਆਬੂਧਾਬੀ ਟੀ10 ਟੂਰਨਾਮੈਂਟ 'ਚ ਵੀਰਵਾਰ ਨੂੰ ਇੱਥੇ 'ਟੀਮ ਆਬੂਧਾਬੀ' ਨੂੰ 49 ਦੌੜਾਂ ਨਾਲ ਹਰਾ ਕੇ ਸੈਸ਼ਨ ਦੀ ਸਤਵੀਂ ਜਿੱਤ ਦਰਜ ਕੀਤੀ। ਦਿੱਲੀ ਨੇ ਪੰਜ ਵਿਕਟਾਂ 'ਤੇ 135 ਦੌੜਾਂ ਬਣਾਉਣ ਦੇ ਬਾਅਦ 'ਟੀਮ ਆਬੂਧਾਬੀ' ਨੂੰ ਨਿਰਧਾਰਤ 10 ਓਵਰ 'ਚ 8 ਵਿਕਟਾਂ 'ਤੇ 86 ਦੌੜਾਂ ਹੀ ਬਣਾਉਣ ਦਿੱਤੀਆਂ। ਇਸ ਜਿੱਤ ਨਾਲ ਦਿੱਲੀ ਦੀ ਟੀਮ ਅੰਕ ਸਾਰਣੀ 'ਚ ਚੋਟੀ ਦੇ ਦੋ 'ਚ ਪਹੁੰਚ ਗਈ ਹੈ।

'ਟੀਮ ਆਬੂਧਾਬੀ' ਨੂੰ ਚੋਟੀ ਦੇ ਦੋ 'ਚ ਪੁੱਜਣ ਲਈ ਮੈਚ 'ਚ ਘੱਟੋ-ਘੱਟ 108 ਦੌੜਾਂ ਦੀ ਜ਼ਰੂਰਤ ਸੀ। ਪਰ ਟੀਮ ਦਾ ਸਕੋਰ 10 ਗੇਂਦ ਦੇ ਅੰਦਰ ਇਕ ਵਿਕਟ 'ਤੇ 41 ਦੌੜਾਂ ਨਾਲ 7 ਵਿਕਟਾਂ 'ਤੇ 67 ਦੌੜਾਂ ਹੋ ਗਿਆ। ਰਾਸ਼ਿਦ ਨੇ ਆਪਣੇ ਦੂਜੇ ਓਵਰ 'ਚ ਖ਼ਤਰਨਾਕ ਲੀਆਮ ਲਿਵਿੰਗਸਟੋਨ (29), ਕੋਲਿਨ ਇਨਗ੍ਰਾਮ (ਸਿਫ਼ਰ) ਨੂੰ ਲਗਾਤਾਰ ਗੇਂਦਾਂ 'ਤੇ ਚਲਦਾ ਕੀਤਾ। ਇਸ ਤੋਂ ਪਹਿਲਾਂ ਦਿੱਲੀ ਬੁਲਸ ਲਈ ਰਹਿਮਾਨੁੱਲ੍ਹਾ ਗੁਰਬਾਜ਼ ਨੇ (69) ਤੇ ਸ਼ੇਰਫੇਨ ਰਦਰਫੋਰਡ (52) ਨੇ ਸਭ ਤੋਂ ਜ਼ਿਆਦਾ ਦੌੜਾਂ ਬਣਾਈਆਂ ਸਨ।


author

Tarsem Singh

Content Editor

Related News