T-20 : ਬਟਲਰ ਦੇ ਤੂਫਾਨ ''ਚ ਉੱਡਿਆ ਆਸਟਰੇਲੀਆ, ਇੰਗਲੈਂਡ ਨੇ ਜਿੱਤੀ ਸੀਰੀਜ਼

Monday, Sep 07, 2020 - 12:20 AM (IST)

T-20 : ਬਟਲਰ ਦੇ ਤੂਫਾਨ ''ਚ ਉੱਡਿਆ ਆਸਟਰੇਲੀਆ, ਇੰਗਲੈਂਡ ਨੇ ਜਿੱਤੀ ਸੀਰੀਜ਼

ਸਾਊਥੰਪਟਨ- ਓਪਨਰ ਵਿਕਟਕੀਪਰ ਜੋਸ ਬਟਲਰ ਦੀ ਅਜੇਤੂ 77 ਦੌੜਾਂ ਦੀ ਤੂਫਾਨੀ ਪਾਰੀ ਦੇ ਦਮ 'ਤੇ ਇੰਗਲੈਂਡ ਨੇ ਆਸਟਰੇਲੀਆ ਨੂੰ ਐਤਵਾਰ ਨੂੰ ਦੂਜੇ ਟੀ-20 ਮੁਕਾਬਲੇ 'ਚ 6 ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਸੀਰੀਜ਼ 'ਚ 2-0 ਦੀ ਬੜ੍ਹਤ ਬਣਾ ਲਈ ਹੈ। ਆਸਟਰੇਲੀਆ ਦੇ ਕਪਤਾਨ ਆਰੋਨ ਫਿੰਚ ਦੀ 40 ਦੌੜਾਂ ਦੀ ਪਾਰੀ ਦੀ ਬਦੌਲਤ 20 ਓਵਰ 'ਚ 7 ਵਿਕਟਾਂ 'ਤੇ 157 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ ਪਰ ਬਟਲਰ ਨੇ 54 ਗੇਂਦਾਂ 'ਤੇ 8 ਚੌਕਿਆਂ ਤੇ 2 ਛੱਕਿਆਂ ਨਾਲ ਅਜੇਤੂ 77 ਦੌੜਾਂ ਦੀ ਸ਼ਾਨਦਾਰ ਪਾਰੀ ਦੀ ਬਦਲੌਤ ਇੰਗਲੈਂਡ ਨੇ 18.5 ਓਵਰ 'ਚ ਚਾਰ ਵਿਕਟਾਂ 'ਤੇ 158 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਬਟਲਰ ਨੂੰ ਉਸਦੀ ਮੈਚ ਜੇਤੂ ਪਾਰੀ ਦੇ ਲਈ 'ਮੈਨ ਆਫ ਦਿ ਮੈਚ' ਦਾ ਪੁਰਸਕਾਰ ਦਿੱਤਾ ਗਿਆ।

PunjabKesari
ਇੰਗਲੈਂਡ ਨੇ ਪਹਿਲਾ ਮੁਕਾਬਲਾ ਸਿਰਫ ਦੋ ਦੋੜਾਂ ਨਾਲ ਜਿੱਤਿਆ ਸੀ ਪਰ ਦੂਜੇ ਮੈਚ 'ਚ ਮੇਜ਼ਬਾਨ ਟੀਮ ਪੂਰੀ ਤਰ੍ਹਾਂ ਹਾਵੀ ਰਹੀ। ਬਟਲਰ ਤੋਂ ਇਲਾਵਾ ਡੇਵਿਡ ਮਲਾਨ ਨੇ 32 ਗੇਂਦਾਂ 'ਤੇ 7 ਚੌਕਿਆਂ ਦੀ ਮਦਦ ਨਾਲ 42 ਦੌੜਾਂ ਤੇ ਮੋਈਨ ਅਲੀ ਨੇ ਪੰਜ ਗੇਂਦਾਂ 'ਚ ਇਕ ਚੌਕੇ ਤੇ ਇਕ ਛੱਕੇ ਦੀ ਮਦਦ ਨਾਲ 13 ਦੌੜਾਂ ਬਣਾਈਆਂ। ਬਟਲਰ ਤੇ ਮਲਾਨ ਨੇ ਦੂਜੇ ਵਿਕਟ ਦੇ ਲਈ 87 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਤੋਂ ਪਹਿਲਾਂ ਆਸਟਰੇਲੀਆ ਦੀ ਪਾਰੀ 'ਚ ਫਿੰਚ ਤੋਂ ਇਲਾਵਾ ਮਾਕਰਸ ਨੇ 35, ਗਲੇਨ ਮੈਕਸਵੇਲ ਨੇ 26 ਤੇ ਅਗਰ ਨੇ 23 ਦੌੜਾਂ ਬਣਾਈਆਂ। ਇੰਗਲੈਂਡ ਵਲੋਂ ਕ੍ਰਿਸ ਜਾਰਡਨ ਨੇ 40 ਦੌੜਾਂ 'ਤੇ 2 ਵਿਕਟਾਂ ਹਾਸਲ ਕੀਤੀਆਂ।


PunjabKesari


author

Gurdeep Singh

Content Editor

Related News