ਟੀ-10 ਲੀਗ : ਸਹਿਵਾਗ ਦੇ ਆਊਟ ਹੁੰਦੇ ਹੀ ਖੁਸ਼ੀ ਨਾਲ ਠੁਮਕੇ ਲਗਾਉਣ ਲੱਗੀ ਜ਼ਰੀਨ ਖਾਨ (ਦੇਖੋ ਵੀਡੀਓ)

12/17/2017 10:47:37 AM

ਦੁਬਈ (ਬਿਊਰੋ)— ਟੀ20 ਕ੍ਰਿਕਟ ਦੇ ਰੋਮਾਂਚ ਦੇ ਬਾਅਦ ਹੁਣ ਲੋਕ ਟੀ10 ਲੀਗ ਦਾ ਮਜ਼ਾ ਲੈ ਰਹੇ ਹਨ। ਛੇ ਟੀਮਾਂ ਦਰਮਿਆਨ ਖੇਡਿਆ ਜਾਣ ਵਾਲਾ ਇਹ ਟੂਰਨਾਮੈਂਟ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਵੀਰਵਾਰ (14 ਦਸੰਬਰ) ਨੂੰ ਸ਼ਾਹਿਦ ਅਫਰੀਦੀ ਦੀ ਟੀਮ ਪਖਤੂੰਸ ਅਤੇ ਵਰਿੰਦਰ ਸਹਿਵਾਗ ਦੀ ਕਪਤਾਨੀ ਵਾਲੀ ਮਰਾਠਾ ਅਰਬੀਅਨਸ ਦਾ ਮੈਚ ਖੇਡਿਆ ਜਾ ਰਿਹਾ ਸੀ। ਇਸ ਮੈਚ ਦੌਰਾਨ ਸਟੇਡੀਅਮ ਵਿਚ ਬਾਲੀਵੁੱਡ ਅਭਿਨੇਤਰੀ ਜ਼ਰੀਨ ਖਾਨ ਵੀ ਬੈਠੀ ਹੋਈ ਸੀ।

ਸਹਿਵਾਗ ਦੀ ਵਿਰੋਧੀ ਟੀਮ ਨੂੰ ਕਰ ਰਹੀ ਸੀ ਚੀਅਰ
ਉਨ੍ਹਾਂ ਨੇ ਪਖਤੂੰਸ ਟੀਮ ਦੀ ਟੀ-ਸ਼ਰਟ ਪਾਈ ਹੋਈ ਸੀ ਅਤੇ ਮੈਚ ਦੇ ਹਰ ਪਲ ਦਾ ਆਨੰਦ ਉਠਾ ਰਹੀ ਸੀ। ਪੰਖਤੂਸ ਟੀਮ ਦੇ ਬੱਲੇਬਾਜ਼ ਜਾਂ ਗੇਂਦਬਾਜ਼ ਜਦੋਂ ਵੀ ਵਧੀਆ ਕਰਦੇ ਉਹ ਆਪਣੀ ਸੀਟ ਉੱਤੇ ਹੀ ਡਾਂਸ ਕਰਨ ਲੱਗ ਜਾਂਦੀ ਸੀ। ਵਰਿੰਦਰ ਸਹਿਵਾਗ ਦੀ ਕਪਤਾਨੀ ਵਾਲੀ ਮਰਾਠਾ ਅਰਬੀਅਨਸ ਪਹਿਲੇ ਮੈਚ ਵਿਚ ਪੰਖਤੂਸ ਸਾਹਮਣੇ ਬੁਰੀ ਤਰ੍ਹਾਂ ਨਾਲ ਫਲਾਪ ਸਾਬਤ ਰਹੀ। ਪੰਖਤੂਸ ਦੇ ਕਪਤਾਨ ਸ਼ਾਹਿਦ  ਅਫਰੀਦੀ ਨੇ ਆਪਣੇ ਇਕ ਹੀ ਓਵਰ ਵਿਚ ਅਰਬੀਅਨਸ ਦੀ ਤਿੰਨ ਬੱਲੇਬਾਜ਼ਾਂ ਨੂੰ ਆਊਟ ਕਰ ਕੇ ਮੈਚ ਆਪਣੇ ਕਬਜ਼ੇ ਵਿਚ ਕਰ ਲਿਆ। ਅਫਰੀਦੀ ਨੇ ਆਰ.ਆਰ. ਰੋਰੁਵ, ਡਵੇਨ ਬਰਾਵੋ ਅਤੇ ਵਰਿੰਦਰ ਸਹਿਵਾਗ ਨੂੰ ਇਕ ਹੀ ਓਵਰ ਵਿਚ ਆਊਟ ਕਰ ਕੇ ਟੂਰਨਾਮੈਂਟ ਦੀ ਪਹਿਲੀ ਹੈਟਰਿਕ ਆਪਣੇ ਨਾਮ ਕੀਤੀ।

ਸਹਿਵਾਗ ਦੇ ਆਊਟ ਹੋਣ 'ਤੇ ਠੁਮਕੇ ਲਗਾਉਣ ਲੱਗੀ ਜ਼ਰੀਨ ਖਾਨ
ਸਹਿਵਾਗ ਆਪਣੇ ਕ੍ਰਿਕਟ ਕਰੀਅਰ ਵਿਚ ਬਤੋਰ ਓਪਨਰ ਸਭ ਤੋਂ ਸਫਲ ਬੱਲੇਬਾਜ ਰਹੇ ਹਨ। ਅਜਿਹੇ ਵਿਚ ਛੇ ਨੰਬਰ ਉੱਤੇ ਆ ਕੇ ਬੱਲੇਬਾਜ਼ੀ ਕਰਨਾ ਅਤੇ ਇਸ ਤਰ੍ਹਾਂ ਪਹਿਲੀ ਗੇਂਦ ਉੱਤੇ ਆਊਟ ਹੋਣਾ ਸਮਝ ਤੋਂ ਪਰੇ ਹੈ। ਇੱਕ ਪਾਸੇ ਸਹਿਵਾਗ ਨਿਰਾਸ਼ ਸਟੇਡੀਅਮ ਪਰਤ ਰਹੇ ਸਨ ਤਾਂ ਉਥੇ ਹੀ ਦੂਜੇ ਪਾਸੇ ਅਫਰੀਦੀ ਦੀ ਇਸ ਸਫਲਤਾ 'ਤੇ ਖੁਸ਼ ਹੋ ਕੇ ਜ਼ਰੀਨ ਸਟੇਡੀਅਮ ਵਿਚ ਠੁਮਕੇ ਲਗਾ ਰਹੀ ਸੀ।


Related News