ਪ੍ਰਣਯ ਕੁਆਰਟਰ ਫਾਈਨਲ ''ਚ ਹਾਰ ਕੇ ਸਈਦ ਮੋਦੀ ਇੰਟਰਨੈਸ਼ਨਲ ਤੋਂ ਬਾਹਰ

Friday, Jan 21, 2022 - 08:33 PM (IST)

ਪ੍ਰਣਯ ਕੁਆਰਟਰ ਫਾਈਨਲ ''ਚ ਹਾਰ ਕੇ ਸਈਦ ਮੋਦੀ ਇੰਟਰਨੈਸ਼ਨਲ ਤੋਂ ਬਾਹਰ

ਲਖਨਊ- ਭਾਰਤ ਦੇ ਐੱਚ. ਐਸ. ਪ੍ਰਣਯ ਸ਼ੁੱਕਰਵਾਰ ਨੂੰ ਇੱਥੇ ਪੁਰਸ਼ ਸਿੰਗਲ ਕੁਆਰਟਰ ਫਾਈਨਲ 'ਚ ਫਰਾਂਸ ਦੇ ਅਰਨਾਡ ਮਰਕਲ ਤੋਂ ਸਿੱਧੇ ਗੇਮ 'ਚ ਹਾਰ ਕੇ ਸਈਦ ਮੋਦੀ ਇੰਟਰਨੈਸ਼ਨਲ ਸੁਪਰ 300 ਟੂਰਨਾਮੈਂਟ ਤੋਂ ਬਾਹਰ ਹੋ ਗਏ। ਪੰਜਵਾਂ ਦਰਜਾ ਪ੍ਰਾਪਤ ਪ੍ਰਣਯ ਨੂੰ ਫਰਾਂਸ ਦੇ ਵਿਰੋਧੀ ਮੁਕਾਬਲੇਬਾਜ਼ ਤੋ 50 ਮਿੰਟ ਤਕ ਚਲੇ ਕੁਆਰਟਰ ਫਾਈਨਲ ਮੈਚ 'ਚ 19-21, 16-21 ਨਾਲ ਹਾਰ ਝਲਣੀ ਪਈ।

ਮਿਥੁਨ ਮੰਜੂਨਾਥ ਹਾਲਾਂਕਿ ਰੂਸ ਦੇ ਸਰਗੇ ਸਿਰਾਂਤ ਨੂੰ ਕੁਆਰਟਰ ਫਾਈਨਲ 'ਚ 11-21, 21-12, 21-18 ਨਾਲ ਹਰਾ ਕੇ ਸੈਮੀਫਾਈਨਲ 'ਚ ਪਹੁੰਚ ਗਏ। ਮੰਜੂਨਾਥ ਦਾ ਸਾਹਮਣਾ ਸੈਮੀਫਾਈਨਲ 'ਚ ਮਰਕਲ ਨਾਲ ਹੋਵੇਗਾ। ਮਿਕਸਡ ਡਬਲਜ਼ ਮੁਕਾਬਲੇ 'ਚ ਐੱਮ ਆਰ ਅਰਜੁਨ ਤੇ ਤ੍ਰਿਸ਼ਾ ਜੋਲੀ ਨੇ 42 ਮਿੰਟ ਤਕ ਚਲੇ ਕੁਆਰਟਰ ਫਾਈਨਲ ਮੈਚ 'ਚ ਫਰਾਂਸ ਦੇ ਵਿਲੀਅਮ ਵਿਲੇਗਰ ਤੇ ਐਨੇ ਟ੍ਰਾਨ ਦੀ ਅੱਠਵਾਂ ਦਰਜਾ ਪ੍ਰਾਪਤ ਜੋੜੀ ਨੂੰ 24-22, 21-17 ਨਾਲ ਹਰਾਇਆ।

ਅਰਜੁਨ ਤੇ ਜੌਲੀ ਦੀ ਜੋੜੀ ਦਾ ਸਾਹਮਣਾ ਸੈਮੀਫਾਈਨਲ 'ਚ ਇਸ਼ਾਨ ਭਟਨਾਗਰ ਤੇ ਤਨੀਸ਼ਾ ਕ੍ਰੇਸਟੋ ਦੀ ਹਮਵਤਨ ਤੇ ਸਤਵਾਂ ਦਰਜਾ ਪ੍ਰਾਪਤ ਜੋੜੀ ਨਾਲ ਹੋਵੇਗਾ। ਮਹਿਲਾਵਾਂ ਦੇ ਡਬਲਜ਼ ਕੁਆਰਟਰ ਫਾਈਨਲ 'ਚ ਭਾਰਤ ਦੀ ਰਮੀਆ ਵੈਂਕਟੇਸ਼ਨ ਚਿਕਨੇਨਾਹਾਲੀ ਤੇ ਅਪੇਕਸ਼ਾ ਨਾਇਕ ਨੇ ਅੰਨਾ ਚਿੰਗ ਯਿਕ ਚਿਓਂਗ ਤੇ ਟਿਓਹ ਮੇਈ ਜਿੰਗ ਦੀ ਅੱਠਵਾਂ ਦਰਜਾ ਪ੍ਰਾਪਤ ਮਲੇਸ਼ੀਆਈ ਜੋੜੀ ਨੂੰ ਵਾਕਓਵਰ ਦੇ ਦਿੱਤਾ।


author

Tarsem Singh

Content Editor

Related News