ਓਲੰਪਿਕ ਡੈਬਿਊ ’ਚ ਤਲਵਾਰਬਾਜ਼ ਭਵਾਨੀ ਦੇਵੀ ਦੀ ਸ਼ਾਨਦਾਰ ਸ਼ੁਰੂਆਤ, ਨਾਦੀਆ ਅਜੀਜ਼ੀ ਨੂੰ 15-3 ਹਰਾਇਆ
Monday, Jul 26, 2021 - 08:25 AM (IST)
ਟੋਕੀਓ– ਭਾਰਤੀ ਤਲਵਾਰਬਾਜ਼ ਭਵਾਨੀ ਦੇਵੀ ਨੇ ਆਪਣੇ ਓਲੰਪਿਕ ਡੈਬਿਊ ’ਤੇ ਆਤਮਵਿਸ਼ਵਾਸ ਭਰੀ ਸ਼ੁਰੂਆਤ ਕੀਤੀ ਤੇ ਸੋਮਵਾਰ ਨੂੰ ਇੱਥੇ ਟੋਕੀਓ ਖੇਡਂ ’ਚ ਮਹਿਲਾਵਾਂ ਦੀ ਨਿੱਜੀ ਸਾਬਰੇ ਪ੍ਰਤੀਯੋਗਿਤਾ ’ਚ ਟਿਊਨੀਸ਼ੀਆ ਦੀ ਨਾਦੀਆ ਬੇਨ ਅਜੀਜ਼ੀ ਨੂੰ 15-3 ਨਾਲ ਹਰਾ ਕੇ ਦੂਜੇ ਦੌਰ ’ਚ ਪ੍ਰਵੇਸ਼ ਕੀਤਾ। ਓਲੰਪਿਕ ਲਈ ਕੁਆਲੀਫਾਈ ਕਰਨ ਵਾਲੀ ਪਹਿਲੀ ਭਾਰਤੀ ਤਲਵਾਰਜਬਾਜ਼ ਭਵਾਨੀ ਨੇ ਸ਼ੁਰੂ ਤੋਂ ਹੀ ਹਮਲਾਵਰ ਖੇਡ ਦਿਖਾਈ। ਉਨ੍ਹਾਂ ਨੇ ਅਜੀਜ਼ੀ ਦੇ ਖੁੱਲ੍ਹੇ ‘ਸਟਾਂਸ’ ਦਾ ਫ਼ਾਇਦਾ ਉਠਾਇਆ।
ਇਹ ਵੀ ਪੜ੍ਹੋ : ਟੋਕੀਓ ਓਲੰਪਿਕ: ਮੈਰੀਕਾਮ ਦੇ ਮੁੱਕਿਆਂ ਨਾਲ ਜਾਗੀ ਤਮਗੇ ਦੀ ਆਸ, ਜਿੱਤ ਨਾਲ ਕੀਤਾ ਸ਼ਾਨਦਾਰ ਆਗਾਜ਼
ਇਸ ਨਾਲ ਉਨ੍ਹਾਂ ਨੂੰ ਅੰਕ ਬਣਾਉਣ ’ਚ ਮਦਦ ਮਿਲੀ। 27 ਸਾਲਾ ਭਵਾਨੀ ਨੇ ਤਿੰਨ ਮਿੰਟ ਦੇ ਪਹਿਲੇ ਪੀਰੀਅਡ ’ਚ ਇਕ ਵੀ ਅੰਕ ਨਹੀਂ ਗੁਆਇਆ ਤੇ 8-0 ਦੀ ਮਜ਼ਬੂਤ ਬੜ੍ਹਤ ਬਣਾ ਲਈ। ਨਾਦੀਆ ਨੇ ਦੂਜੇ ਪੀਰੀਅਡ ’ਚ ਕੁਝ ਸੁਧਾਰ ਕੀਤਾ ਪਰ ਭਾਰਤੀ ਖਿਡਾਰੀ ਨੇ ਆਪਣੀ ਬੜ੍ਹਤ ਮਜ਼ਬੂਤ ਕਰਨੀ ਜਾਰੀ ਰੱਖੀ ਤੇ 6 ਮਿੰਟ 14 ਸਕਿੰਟ ’ਚ ਮੁਕਾਬਲਾ ਆਪਣੇ ਨਾਂ ਕੀਤਾ। ਜੋ ਵੀ ਤਲਵਾਰਬਾਜ਼ ਪਹਿਲੇ 15 ਅੰਕ ਹਾਸਲ ਕਰਦਾ ਹੈ ਉਸ ਨੂੰ ਜੇਤੂ ਐਲਾਨਿਆ ਜਾਂਦਾ ਹੈ। ਭਵਾਨੀ ਨੂੰ ਅਗਲੇ ਦੌਰ ’ਚ ਫ਼ਰਾਂਸ ਦੀ ਮੈਨਨ ਬਰੂਨੇਟ ਦੀ ਸਖ਼ਤ ਚੁਣੌਤੀ ਦਾ ਸਾਹਮਣਾ ਕਰਨਾ ਹੋਵੇਗਾ ਜੋ ਰੀਓ ਓਲਪਿੰਕ ’ਚ ਸੈਮੀਫਾਈਨਲ ’ਚ ਪਹੁੰਚੀ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।