ਸਵਿਟਜ਼ਰਲੈਂਡ ਫੁੱਟਬਾਲ ਮਹਾਸੰਘ ਦੇ ਪ੍ਰਧਾਨ ਕੋਰੋਨਾਵਾਇਰਸ ਦੀ ਲਪੇਟ 'ਚ
Sunday, Mar 15, 2020 - 09:58 PM (IST)

ਬਰਨ (ਸਵਿਟਜ਼ਰਲੈਂਡ)— ਸਵਿਟਜ਼ਰਲੈਂਡ ਫੁੱਟਬਾਲ ਮਹਾਸੰਘ ਦੇ ਪ੍ਰਧਾਨ ਨੂੰ ਕੋਰੋਨਾਵਾਇਰਸ ਨਾਲ ਪੀੜਤ ਪਾਇਆ ਗਿਆ ਹੈ। ਸਵਿਸ ਮਹਾਸੰਘ ਨੇ ਕਿਹਾ ਕਿ 70 ਸਾਲ ਦੇ ਡੋਮਿਨਿਕ ਬਲੈਂਕ ਨੂੰ ਐਤਵਾਰ ਸਵੇਰੇ ਟੈਸਟ ਦੇ ਨਤੀਜੇ ਪ੍ਰਾਪਤ ਕੀਤੇ ਤੇ ਉਨ੍ਹਾਂ ਨੇ ਖੁਦ ਨੂੰ ਘਰ 'ਚ ਅਲੱਗ ਕੀਤਾ ਹੈ। ਬਲੈਂਕ ਨੇ ਮਹਾਸੰਘ ਵਲੋਂ ਜਾਰੀ ਇਕ ਬਿਆਨ 'ਚ ਕਿਹਾ ਕਿ ਮੈਂ ਹੁਣ ਵਧੀਆ ਮਹਿਸੂਸ ਕਰ ਰਿਹਾ ਹਾਂ। ਬਸ ਮੈਨੂੰ ਫਲੂ ਦੇ ਕੁਝ ਲੱਛਣ ਹਨ। ਗਲੇ 'ਚ ਦਰਦ ਤੇ ਹਲਕੀ ਖਾਂਸੀ ਤੋਂ ਬਾਅਦ ਉਸਦਾ ਟੈਸਟ ਕੀਤਾ ਗਿਆ। ਮਹਾਸੰਘ ਨੇ ਕਿਹਾ ਕਿ ਸਵਿਸ ਸਾਕਰ ਦਾ ਦਫਤਰ ਬੰਦ ਕਰ ਦਿੱਤਾ ਗਿਆ ਹੈ ਤੇ ਹਾਲ 'ਚ ਉਸ ਨਾਲ ਸੰਪਰਕ 'ਚ ਆਉਣ ਵਾਲੇ ਸਟਾਫ ਨੂੰ ਵੀ ਡਾਕਟਰੀ ਸਲਾਹ ਦਿੱਤੀ ਗਈ ਹੈ।