ਸਵਿਟਜ਼ਰਲੈਂਡ ਦੇ ਕਲੱਬ ਨੇ ਚੇਨਈ ਸਿਟੀ ''ਚ ਖਰੀਦੀ ਹਿੱਸੇਦਾਰੀ

Wednesday, Feb 06, 2019 - 11:03 PM (IST)

ਸਵਿਟਜ਼ਰਲੈਂਡ ਦੇ ਕਲੱਬ ਨੇ ਚੇਨਈ ਸਿਟੀ ''ਚ ਖਰੀਦੀ ਹਿੱਸੇਦਾਰੀ

ਨਵੀਂ ਦਿੱਲੀ- ਸਵਿਟਜ਼ਰਲੈਂਡ ਦੇ 125 ਸਾਲ ਪੁਰਾਣੇ ਐੱਫ. ਸੀ. ਬਾਸੇਲ ਫੁੱਟਬਾਲ ਕਲੱਬ ਨੇ ਭਾਰਤ ਦੀ ਆਈ-ਲੀਗ ਫੁੱਟਬਾਲ ਚੈਂਪੀਅਨਸ਼ਿਪ ਦੀ ਚੋਟੀ ਦੀ ਟੀਮ ਚੇਨਈ ਸਿਟੀ ਐੱਫ. ਸੀ. 'ਚ ਹਿੱਸੇਦਾਰੀ ਖਰੀਦੀ ਹੈ।
ਚੇਨਈ ਸਿਟੀ ਕਲੱਬ ਦੇ ਸਹਿ-ਮਾਲਕਾਂ ਰੋਹਿਤ ਰਮੇਸ਼ ਅਤੇ ਆਰ. ਕ੍ਰਿਸ਼ਨ ਕੁਮਾਰ ਨੇ ਐੱਫ. ਸੀ. ਬਾਸੇਲ ਦੇ ਪ੍ਰਧਾਨ ਬਰਨਹਾਰਡ ਬਰਗੇਨਰ ਅਤੇ ਸੀ. ਈ. ਓ. ਰਾਲੈਂਡ ਹੈਰੀ ਨਾਲ ਇਕ ਪੱਤਰਕਾਰ ਸੰਮੇਲਨ ਵਿਚ ਇਹ ਐਲਾਨ ਕੀਤਾ। ਐੱਫ. ਸੀ. ਬਾਸੇਲ ਕਲੱਬ ਨੇ ਚੇਨਈ ਸਿਟੀ ਵਿਚ 26 ਫੀਸਦੀ ਹਿੱਸੇਦਾਰੀ ਖਰੀਦੀ ਹੈ। ਭਾਰਤੀ ਫੁੱਟਬਾਲ ਇਤਿਹਾਸ ਵਿਚ ਇਹ ਪਹਿਲੀ ਵਾਰ ਹੈ, ਜਦੋਂ ਕਿਸੇ ਭਾਰਤੀ ਕਲੱਬ ਵਿਚ ਵਿਦੇਸ਼ੀ ਨਿਵੇਸ਼ ਹੋਇਆ ਹੈ।


Related News