ਰਾਸ਼ਟਰਮੰਡਲ ਖੇਡਾਂ : ਤੈਰਾਕ ਸ਼੍ਰੀਹਰੀ ਨੇ 50 ਮੀਟਰ ਬੈਕਸਟ੍ਰੋਕ ਸੈਮੀਫਾਈਨਲ ਲਈ ਕੀਤਾ ਕੁਆਲੀਫਾਈ

Sunday, Jul 31, 2022 - 06:39 PM (IST)

ਬਰਮਿੰਘਮ-ਭਾਰਤੀ ਤੈਰਾਕ ਸ਼੍ਰੀਹਰੀ ਨਟਰਾਜ ਨੇ ਐਤਵਾਰ ਨੂੰ ਇਥੇ 25.52 ਸੈਕਿੰਡ ਦੇ ਸਮੇਂ ਨਾਲ 22ਵੀਆਂ ਰਾਸ਼ਟਰਮੰਡਲ ਖੇਡਾਂ ਦੇ ਪੁਰਸ਼ਾਂ ਦੇ 50 ਮੀਟਰ ਬੈਕਸਟ੍ਰੋਕ ਮੁਕਾਬਲੇ ਦੇ ਸੈਮੀਫਾਈਨਲ ਲਈ ਕੁਆਲੀਫਾਈ ਕੀਤਾ।ਬੈਂਗਲੁਰੂ ਦਾ ਇਹ 21 ਸਾਲਾ ਤੈਰਾਕ ਆਪਣੀ ਹੀਟ 'ਚ ਦੂਜੇ ਅਤੇ ਕੁੱਲ ਅੱਠਵੇਂ ਸਥਾਨ 'ਤੇ ਰਿਹਾ। ਪੁਰਸ਼ਾਂ ਦੇ 50 ਮੀਟਰ ਬੈਕਸਟ੍ਰੋਕ ਮੁਕਾਬਲੇ 'ਚ ਉਨ੍ਹਾਂ ਦਾ ਵਿਅਕਤੀਗਤ ਸਰਵੋਤਮ ਪ੍ਰਦਰਸ਼ਨ 24.40 ਸੈਕਿੰਡ ਦਾ ਹੈ ਜੋ ਉਨ੍ਹਾਂ ਨੇ ਪਿਛਲੇ ਸਾਲ ਸੰਯੁਕਤ ਅਰਬ ਅਮੀਰਾਤ 'ਚ ਹੋਈ 15ਵੀਂ ਫਿਨਾ ਵਿਸ਼ਵ ਤੈਰਾਕੀ ਚੈਂਪੀਨਅਨਸ਼ਿਪ ਦੌਰਾਨ ਹਾਸਲ ਕੀਤਾ ਸੀ।

ਇਹ ਵੀ ਪੜ੍ਹੋ : ਸਪੇਨ 'ਚ ਮੰਕੀਪਾਕਸ ਕਾਰਨ ਇਕ ਹੋਰ ਵਿਅਕਤੀ ਦੀ ਹੋਈ ਮੌਤ

ਨਟਰਾਜ 100 ਮੀਟਰ ਬੈਕਸਟ੍ਰੋਕ ਮੁਕਾਬਲੇ 'ਚ ਸੱਤਵੇਂ ਸਥਾਨ 'ਤੇ ਰਹੇ ਸਨ। ਪੁਰਸ਼ਾਂ ਦੇ 200 ਮੀਟਰ ਬਟਰਫਾਈਲ ਮੁਕਾਬਲੇ 'ਚ ਸਾਜਨ ਪ੍ਰਕਾਸ਼ਨ 1:58.9 ਸੈਕਿੰਡ 'ਚ ਚੌਥੇ ਸਥਾਨ 'ਤੇ ਰਹੇ ਅਤੇ ਉਨ੍ਹਾਂ ਨੂੰ ਰਿਜ਼ਰਵ ਸੂਚੀ 'ਚ ਰੱਖਿਆ ਗਿਆ। ਸਰਵੋਤਮ ਅੱਠ ਤੈਰਾਕ ਪੁਰਸ਼ਾਂ ਦੇ 200 ਮੀਟਰ ਬਟਰਫਲਾਈ ਮੁਕਾਬਲੇ ਦੇ ਫਾਈਨਲ 'ਚ ਥਾਂ ਬਣਾਉਣਗੇ।

ਇਹ ਵੀ ਪੜ੍ਹੋ : ਪਾਕਿਸਤਾਨ ਦੇ ਬਲੋਚਿਸਤਾਨ ਸੂਬੇ 'ਚ ਫੁੱਟਬਾਲ ਸਟੇਡੀਅਮ ਦੇ ਬਾਹਰ ਧਮਾਕਾ, 3 ਦੀ ਮੌਤ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Karan Kumar

Content Editor

Related News