ਓਲੰਪਿਕ ਲਈ ਕੁਆਲੀਫ਼ਾਈ ਕਰਨ ਵਾਲੇ ਤੈਰਾਕ ਸਾਜਨ ਪ੍ਰਕਾਸ਼ ਨੂੰ ਮਿਲੇਗਾ ਇੰਨੇ ਲੱਖ ਦਾ ਇਨਾਮ

Tuesday, Jun 29, 2021 - 01:16 PM (IST)

ਓਲੰਪਿਕ ਲਈ ਕੁਆਲੀਫ਼ਾਈ ਕਰਨ ਵਾਲੇ ਤੈਰਾਕ ਸਾਜਨ ਪ੍ਰਕਾਸ਼ ਨੂੰ ਮਿਲੇਗਾ ਇੰਨੇ ਲੱਖ ਦਾ ਇਨਾਮ

ਨਵੀਂ ਦਿੱਲੀ— ਭਾਰਤੀ ਤੈਰਾਕੀ ਮਹਾਸੰਘ ਨੇ ਓਲੰਪਿਕ ਦੇ ਲਈ ਸਿੱਧੇ ਕੁਆਲੀਫ਼ਾਈ ਕਰਨ ਵਾਲੇ ਤੈਰਾਕ ਸਾਜਨ ਪ੍ਰਕਾਸ਼ ਨੂੰ 5 ਲੱਖ ਰੁਪਏ ਨਕਦ ਇਨਾਮ ਦੇਣ ਦਾ ਐਲਾਨ ਕੀਤਾ ਹੈ। ਪ੍ਰਕਾਸ ਨੇ ਸ਼ਨੀਵਾਰ ਨੂੰ ਰੋਮ ’ਚ ਸੇੇਟੇ ਕੋਲੀ ਟਰਾਫ਼ੀ ’ਚ 200 ਮੀਟਰ ਬਟਰਫਲਾਈ ’ਚ ਸਟੈਂਡਰਡ ਏ ਟਾਈਮ ਕੱਢ ਕੇ ਓਲੰਪਿਕ ਦਾ ਟਿਕਟ ਕਟਵਾਇਆ।

ਸ਼੍ਰੀਹਰੀ ਨਟਕਰਾਜ ਨੇ ਵੀ ਇਸੇ ਟੂਰਨਾਮੈਂਟ ’ਚ 100 ਮੀਟਰ ਬੈਕਸਟ੍ਰੋਕ ’ਚ ਸਟੈਂਡਰਡ ਏ ਸਮਾਂ ਕੱਢਿਆ। ਉਨ੍ਹਾਂ ਨੇ ਕਿਉਂਕਿ ਟ੍ਰਾਇਲ ’ਚ ਇਹ ਸਮਾਂ ਕੱਢਿਆ ਹੈ ਤਾਂ ਉਨ੍ਹਾਂ ਦਾ ਓਲੰਪਿਕ ਖੇਡਣਾ ਉਦੋਂ ਹੀ ਤੈਅ ਹੋਵੇਗਾ ਜਦੋਂ ਫ਼ਿਨਾ ਟਾਈਮਿੰਗ ਨੂੰ ਮਨਜ਼ੂਰੀ ਦੇਵੇ। ਜੇਕਰ ਅਜਿਹਾ ਹੁੰਦਾ ਹੈ ਤਾਂ ਪਹਿਲੀ ਵਾਰ ਭਾਰਤ ਦੇ ਦੋ ਤੈਰਾਕ ਓਲੰਪਿਕ ਲਈ ਸਿੱਧੇ ਕੁਆਲੀਫ਼ਾਈ ਕਰਨਗੇ।


author

Tarsem Singh

Content Editor

Related News