ਸਵਪਨਿਲ ਦੀ ਬੜ੍ਹਤ ਮਜ਼ਬੂਤ, ਹਿਮਾਂਸ਼ੂ ਦੀ ਵਾਪਸੀ

08/19/2017 6:37:29 PM

ਅਹਿਮਦਾਬਾਦ, (ਨਿਕਲੇਸ਼ ਜੈਨ)— 55ਵੇਂ ਰਾਸ਼ਟਰੀ ਪੁਰਸ਼ ਚੈਲੰਜਰ ਸ਼ਤਰੰਜ ਮੁਕਾਬਲੇ 'ਚ 9ਵੇਂ ਰਾਊਂਡ 'ਚ ਰੇਲਵੇ ਦੇ ਗ੍ਰਾਂਡ ਮਾਸਟਰ ਸਵਪਨਿਲ ਧੋਪਾੜੇ ਅਤੇ ਹਿਮਾਂਸ਼ੂ ਸ਼ਰਮਾ ਦੋਹਾਂ ਨੇ ਜਿੱਤ ਦਰਜ ਕਰਦੇ ਹੋਏ ਪਹਿਲੇ 2 ਸਥਾਨਾਂ 'ਤੇ ਆਪਣੀ ਪਕੜ ਹੋਰ ਮਜ਼ਬੂਤ ਕਰ ਦਿੱਤੀ ਹੈ ਅਜਿਹੇ 'ਚ ਜਦੋਂ ਸਿਰਫ 4 ਰਾਊਂਡ ਬਾਕੀ ਹਨ ਦੇਖਣਾ ਹੋਵੇਗਾ ਕਿ ਕੀ ਉਹ ਇਸੇ ਆਸਾਨੀ ਨਾਲ ਖਿਤਾਬ ਵੱਲ ਵਧਦੇ ਰਹਿਣਗੇ ਜਾਂ ਫਿਰ ਕੋਈ ਉਨ੍ਹਾਂ ਨੂੰ ਰੋਕਣ ਦਾ ਹੌਸਲਾ ਕਰੇਗਾ।

ਅੱਜ ਪਹਿਲੇ ਬੋਰਡ 'ਤੇ ਸਵਪਨਿਲ ਨੇ ਆਪਣੇ ਤੋਂ ਕਾਫੀ ਆਸਾਨ ਮੁਕਾਬਲੇਬਾਜ਼ ਸਮਝੇ ਜਾ ਰਹੇ ਗੈਰ ਦਰਜਾ ਪ੍ਰਾਪਤ ਗੁਜਰਾਤ ਦੇ ਉਦਿਤ ਕਾਮਦਾਰ ਨੂੰ ਹਰਾ ਕੇ 8.5 ਅੰਕ ਬਣਾ ਲਏ ਹਨ। ਫਿਲਹਾਲ ਉਨ੍ਹਾਂ ਦੇ ਸਭ ਤੋਂ ਕਰੀਬ ਹਿਮਾਂਸ਼ੂ (7.5) ਹੈ ਅਤੇ ਉਸ ਤੋਂ ਵੀ ਉਹ ਇਕ ਅੰਕ ਅੱਗੇ ਹੈ। ਅੱਜ ਹਿਮਾਂਸ਼ੂ ਨੇ ਗੁਜਰਾਤ ਦੀ ਵੱਡੀ ਉਮੀਦ ਫੇਨਿਲ ਸ਼ਾਹ ਨੂੰ ਹਰਾਇਆ ਅਤੇ ਇਕ ਵਾਰ ਫਿਰ ਆਪਣੀ ਲੈਅ ਹਾਸਲ ਕਰ ਲਈ। ਤੀਜੇ ਬੋਰਡ 'ਤੇ ਉੜੀਸਾ ਦੇ ਦੇਵਾਸ਼ੀਸ਼ ਦਾਸ ਅਤੇ ਪੀ.ਐੱਸ.ਪੀ.ਬੀ. ਦੇ ਰੋਹਿਤ ਲਲਿਤ ਬਾਬੂ ਤਾਂ ਚੌਥੇ ਬੋਰਡ 'ਤੇ ਐੱਲ.ਆਈ.ਸੀ. ਦੇ ਹਿਮਾਂਸ਼ੂ ਸ਼ਰਮਾ ਅਤੇ ਪੀ.ਐੱਸ.ਪੀ.ਬੀ. ਦੇ ਅਭੀਜੀਤ ਕੁੰਟੇ ਦੇ ਵਿਚਾਲੇ ਮੈਚ ਬਰਾਬਰੀ 'ਤੇ ਖਤਮ ਹੋਇਆ।

ਪੁਰਸ਼ਾਂ ਦੀ ਰਾਸ਼ਟਰੀ ਚੈਂਪੀਅਨਸ਼ਿਪ 'ਚ ਵੀ ਆਪਣਾ ਦਬਦਬਾ ਸਾਬਤ ਕਰਦੇ ਹੋਏ ਪੀ.ਐੱਸ.ਪੀ.ਬੀ. ਮਹਿਲਾ ਗ੍ਰਾਂਡਮਾਸਟਰ ਮੇਰੀ ਐੱਨ ਗੋਮਸ ਨੇ ਚੋਟੀ ਦੇ 9 'ਚ ਆਪਣਾ ਸੁਪਨਾ ਹੋਰ ਮਜ਼ਬੂਤ ਕਰਦੇ ਹੋਏ ਏਅਰ ਇੰਡੀਆ ਦੇ ਸਵਯਮ ਮਿਸ਼ਰਾ ਨੂੰ ਹਰਾਉਂਦੇ ਹੋਏ 7 ਅੰਕ ਬਣਾ ਲਏ ਹਨ। ਜਦਕਿ ਵਰਤਮਾਨ ਰਾਸ਼ਟਰੀ ਮਹਿਲਾ ਚੈਂਪੀਅਨ ਪਦਮਿਨੀ ਰਾਊਤ ਵੀ ਹੁਣ 6.5 ਅੰਕਾਂ 'ਤੇ ਪਹੁੰਚ ਗਈ ਹੈ।

9 ਰਾਊਂਡ ਦੇ ਬਾਅਦ ਸਵਪਨਿਲ ਧੋਪਾੜੇ (8.5) ਪਹਿਲੇ, ਹਿਮਾਂਸ਼ੂ ਸ਼ਰਮਾ (7.5) ਦੂਜੇ, ਲਲਿਤ ਬਾਬੂ, ਮੇਰੀ ਗੋਮਸ, ਸਤਯ ਪ੍ਰਗਿਆਨ, ਰਵੀ ਤੇਜਾ 7 ਅੰਕ ਬਣਾ ਕੇ ਤੀਜੇ ਸਥਾਨ 'ਤੇ ਚਲ ਰਹੇ ਹਨ।


Related News