ਸੁਸ਼ੀਲ ਕੁਮਾਰ ਦੀ ਪੁਲਸ ਰਿਮਾਂਡ 4 ਦਿਨ ਵਧੀ, ਕ੍ਰਾਈਮ ਬ੍ਰਾਂਚ ਕਰੇਗੀ ਪੁੱਛਗਿੱਛ

Saturday, May 29, 2021 - 05:57 PM (IST)

ਸੁਸ਼ੀਲ ਕੁਮਾਰ ਦੀ ਪੁਲਸ ਰਿਮਾਂਡ 4 ਦਿਨ ਵਧੀ, ਕ੍ਰਾਈਮ ਬ੍ਰਾਂਚ ਕਰੇਗੀ ਪੁੱਛਗਿੱਛ

ਨਵੀਂ ਦਿੱਲੀ— ਦਿੱਲੀ ਦੇ ਛੱਤਰਸਾਲ ਸਟੇਡੀਅਮ ’ਚ 4 ਮਈ ਨੂੰ ਹੋਏ ਸਾਗਰ ਧਨਖੜ ਕਤਲ ਦੇ ਮਾਮਲੇ ’ਚ ਓਲੰਪਿਕ ਮੈਡਲਿਸਟ ਸੁਸ਼ੀਲ ਕੁਮਾਰ ਦੀ ਰਿਮਾਂਡ ਫਿਰ ਵਧ ਗਈ ਹੈ। ਦਿੱਲੀ ਪੁਲਸ ਨੇ ਸੁਸ਼ੀਲ ਕੁਮਾਰ ਦੀ 7 ਦਿਨ ਦੀ ਹੋਰ ਰਿਮਾਂਡ ਮੰਗੀ ਸੀ। ਹੁਣ ਕੋਰਟ ਨੇ ਸੁਸ਼ੀਲ ਦੀ ਪੁਲਸ ਰਿਮਾਂਡ 4 ਦਿਨ ਹੋਰ ਵਧਾ ਦਿੱਤੀ ਹੈ। ਪੁਲਸ ਨੇ ਰੋਹਿਣੀ ਕੋਰਟ ’ਚ ਸੁਸ਼ੀਲ ਕੁਮਾਰ ਨੂੰ ਪੇਸ਼ ਕੀਤਾ। ਪੁਲਸ ਦਾ ਕਹਿਣਾ ਹੈ ਕਿ ਸੁਸ਼ੀਲ ਕੁਮਾਰ ਸਾਗਰ ਧਨਖੜ ਦੇ ਕਤਲ ਦੇ ਮਾਮਲੇ ’ਚ ਮਾਸਟਰ ਮਾਈਂਡ ਹੈ। ਦੋਸ਼ੀ ਦੀ ਵੀਡੀਓ ਕਲਿਪ ਤੇ ਚਸ਼ਮਦੀਦ ਗਵਾਹ ਦੇ ਬਿਆਨ ਨਾਲ ਇਹ ਗੱਲ ਸਪੱਸ਼ਟ ਹੈ।
ਇਹ ਵੀ ਪੜ੍ਹੋ : IPL ਨੂੰ ਲੈ ਕੇ BCCI ਨੇ ਕੀਤਾ ਵੱਡਾ ਐਲਾਨ, UAE ’ਚ ਹੋਣਗੇ ਬਚੇ ਹੋਏ 31 ਮੈਚ

ਪੁਲਸ ਦਾ ਕਹਿਣਾ ਹੈ ਕਿ ਪਿਛਲੇ 6 ਦਿਨਾਂ ਦੇ ਦੌਰਾਨ ਸੁਸ਼ੀਲ ਕੁਮਾਰ ਨੇ ਸਹਿਯੋਗ ਨਹੀਂ ਕੀਤਾ ਹੈ। ਪੁਲਸ ਲਈ ਸਾਰੇ ਇਤਰਾਜ਼ਯੋਗ ਸਬੂਤ ਇਕੱਠਾ ਕਰਨਾ ਮੁਸ਼ਕਲ ਹੈ। ਦੋਸ਼ੀਆਂ ਦੇ ਮੋਬਾਇਲ ਫ਼ੋਨ ਅਜੇ ਤਕ ਬਰਾਮਦ ਨਹੀਂ ਹੋਏ ਹਨ। 18-20 ਵਿਅਕਤੀ ਅਗਵਾ ਕਰਨ ਤੇ ਗੰਭੀਰ ਕੁੱਟਮਾਰ ਦੇ ਦੋਸ਼ਾਂ ’ਚ ਸ਼ਾਮਲ ਹਨ। ਅਜੇ ਹੋਰ ਲੋਕਾਂ ਦੀ ਗਿ੍ਰਫ਼ਾਤਰੀ ਹੋਣੀ ਹੈ। ਜਾਂਚ ਏਜੰਸੀ ਨੂੰ ਸੱਚਾਈ ਸਾਹਮਣੇ ਲਿਆਉਣ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ। ਵਾਰਦਾਤ ਵਾਲੇ ਦਿਨ ਸੁਸ਼ੀਲ ਨੇ ਜੋ ਕੱਪੜੇ ਪਹਿਨੇ ਹੋਏ ਸਨ ਉਹ ਵੀ ਬਰਾਮਦ ਕਰਨੇ ਹਨ।
ਇਹ ਵੀ ਪੜ੍ਹੋ : ਰਿਸ਼ਭ ਪੰਤ ਦੀ ਗਰਲਫ਼੍ਰੈਂਡ ਈਸ਼ਾ ਨੇਗੀ ਖ਼ੂਬਸੂਰਤੀ ’ਚ ਕਿਸੇ ਮਾਡਲ ਤੋਂ ਨਹੀਂ ਹੈ ਘੱਟ, ਦੇਖੋ ਤਸਵੀਰਾਂ

ਸੁਸ਼ੀਲ ਕੁਮਾਰ ਦੇ ਵਕੀਲ ਦੀ ਦਲੀਲ
ਸੁਸ਼ੀਲ ਦੇ ਵਕੀਲ ਨੇ ਕੋਰਟ ’ਚ ਕਿਹਾ ਕਿ ਜਦੋਂ ਤਕ ਆਈ. ਓ. (ਇਨਵੈਸਟੀਗੇਸ਼ਨ ਆਫ਼ਸਰ) ਕੇਸ ਡਾਇਰੀ ਦੇ ਨਾਲ ਕੋਰਟ ਦੇ ਸਾਹਮਣੇ ਪੇਸ਼ ਨਹੀਂ ਹੁੰਦਾ ਉਦੋਂ ਤਕ ਉਸ ਨੂੰ ਕਸਟਡੀ ਨਹੀਂ ਦਿੱਤੀ ਜਾ ਸਕਦੀ। ਵਕੀਲ ਪ੍ਰਦੀਪ ਰਾਣਾ ਨੇ ਕਿਹਾ ਕਿ ਸਾਨੂੰ ਮੈਸੇਜ ਮਿਲ ਰਹੇ ਹਨ। ਘਟਨਾ ਦਾ ਇਹ ਵੀਡੀਓ ਵੀ ਹੈ। ਜਦ ਸੁਸ਼ੀਲ ਦੀ ਕਸਟਡੀ ਪੁਲਸ ਦੇ ਕੋਲ ਹੁੰਦੀ ਹੈ ਤਾਂ ਚੀਜ਼ਾਂ ਸੀਜ਼ ਹੋ ਜਾਂਦੀਆਂ ਹਨ, ਤਾਂ ਪੀ. ਸੀ. ਦੇ 2 ਦਿਨ ਬਾਅਦ ਇਹ ਵੀਡੀਓ ਕਿਵੇਂ ਜਨਤਕ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਵੀਡੀਓ ਨਾਲ ਜਨਤਾ ’ਚ ਗ਼ਲਤਫ਼ਹਿਮੀ ਫ਼ੈਲ ਰਹੀ ਹੈ।

ਸੁਸ਼ੀਲ ਕੁਮਾਰ 23 ਸਾਲ ਦੇ ਪਹਿਲਵਾਨ ਸਾਗਰ ਧਨਖੜ ਦੇ ਕਤਲ ਦੇ ਮਾਮਲੇ ’ਚ ਸਲਾਖ਼ਾਂ ਦੇ ਪਿੱਛੇ ਹੈ। ਸੁਸ਼ੀਲ ਦੀ ਇਸ ਹਰਕਤ ਨਾਲ ਪੂਰੇ ਦੇਸ਼ ਨੂੰ ਝਟਕਾ ਲੱਗਾ ਸੀ ਤੇ ਹੁਣ ਉਸ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਜਾ ਰਹੀ ਹੈ। ਇਸ ਵਿਚਾਲੇ ਇਹ ਵੀ ਮੰਗ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਤੋਂ ਸਾਰੇ ਸਨਮਾਨ ਵਾਪਸ ਲਏ ਜਾਣ ਜਿਸ ’ਚ ਪਦਮ ਐਵਾਰਡ ਵੀ ਸ਼ਾਮਲ ਹੈ। ਅਜਿਹੇ ’ਚ ਹੁਣ ਇਹ ਸਵਾਲ ਉਠ ਰਿਹਾ ਹੈ ਕਿ ਕੀ ਉਨ੍ਹਾਂ ਤੋਂ ਇਹ ਵੱਡਾ ਸਨਮਾਨ ਵਾਪਸ ਲੈ ਲਿਆ ਜਾਵੇਗਾ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।  
        


author

Tarsem Singh

Content Editor

Related News