ਕਤਲ ਦੇ ਮਾਮਲੇ 'ਚ ਜੇਲ੍ਹ 'ਚ ਬੰਦ ਸੁਸ਼ੀਲ ਕੁਮਾਰ ਨੇ ਮੰਗੇ 'ਸਪਲੀਮੈਂਟ', ਅਦਾਲਤ ਭਲਕੇ ਸੁਣਾਏਗੀ ਫ਼ੈਸਲਾ
Tuesday, Jun 08, 2021 - 05:42 PM (IST)
ਨਵੀਂ ਦਿੱਲੀ (ਭਾਸ਼ਾ) : ਦਿੱਲੀ ਦੀ ਇਕ ਅਦਾਲਤ ਪਹਿਲਵਾਨ ਸੁਸ਼ੀਲ ਕੁਮਾਰ ਦੀ ਵਿਸ਼ੇਸ਼ ਆਹਾਰ ਅਤੇ ਸਪਲੀਮੈਂਟਸ ਜੇਲ੍ਹ ਦੇ ਅੰਦਰ ਉਪਲਬੱਧ ਕਰਾਉਣ ਦੀ ਮੰਗ ਵਾਲੀ ਪਟੀਸ਼ਨ ’ਤੇ ਬੁੱਧਵਾਰ ਨੂੰ ਫ਼ੈਸਲਾ ਸੁਣਾਏਗੀ। ਓਲੰਪਿਕ ਤਮਗਾ ਜੇਤੂ ਸੁਸ਼ੀਲ ਕੁਮਾਰ ਇਕ ਨੌਜਵਾਨ ਪਹਿਲਵਾਨ ਦੀ ਕਥਿਤ ਹੱਤਿਆ ਦੇ ਮਾਮਲੇ ਵਿਚ ਦੋਸ਼ੀ ਹੈ ਅਤੇ ਜੇਲ੍ਹ ਵਿਚ ਬੰਦ ਹੈ। ਮੁੱਖ ਮੈਟ੍ਰੋਪੋਲੀਟਨ ਮੈਜਿਸਟ੍ਰੇਟ ਸਤਵੀਰ ਸਿੰਘ ਲਾਂਬਾ ਨੇ ਇਸਤਵਾਸਾ ਪੱਖ ਅਤੇ ਬਚਾਅ ਪੱਖ ਦੇ ਵਕੀਲਾਂ ਦੀਆਂ ਦਲੀਲਾਂ ਸੁਣਨ ਦੇ ਬਾਅਦ ਫ਼ੈਸਲਾ ਸੁਰੱਖਿਅਤ ਰੱਖ ਲਿਆ। ਕੁਮਾਰ ’ਤੇ ਹੱਤਿਆ, ਗੈਰ ਇਰਾਦਤਨ ਹੱਤਿਆ ਅਤੇ ਅਗਵਾ ਦੇ ਦੋਸ਼ ਹਨ ਅਤੇ ਉਹ ਦਿੱਲੀ ਦੀ ਮੰਡੋਲੀ ਜੇਲ੍ਹ ਵਿਚ ਬੰਦ ਹੈ।
ਇਹ ਵੀ ਪੜ੍ਹੋ: ਆਸਟ੍ਰੇਲੀਅਨ ਕ੍ਰਿਕਟਰ ਗਲੇਨ ਮੈਕਸਵੈੱਲ ਜਲਦ ਬਣੇਗਾ ‘ਭਾਰਤ ਦਾ ਜਵਾਈ’, ਇਸ ਭਾਰਤੀ ਕੁੜੀ ਨਾਲ ਹੈ ਰਿਸ਼ਤਾ
ਪਟੀਸ਼ਨ ਵਿਚ ਕੁਮਾਰ ਦੇ ਵਕੀਲ ਪ੍ਰਦੀਪ ਰਾਣਾ, ਕੁਮਾਰ ਵੈਭਵ ਅਤੇ ਸਤਵਿਕ ਮਿਸ਼ਰਾ ਨੇ ਕਿਹਾ ਕਿ ਉਨ੍ਹਾਂ ਦਾ ਮੁਵੱਕਲ ਆਈਸੋਲੇਟ ਵ੍ਹੀ ਪ੍ਰੋਟੀਨ, ਓਮੇਗਾ-ਥ੍ਰੀ ਕੈਪਸੂਲ, ਜੋਇੰਟਮੈਂਟ ਕੈਪਸੂਲ, ਪ੍ਰੀ ਵਰਕਆਊਟ ਸੀ4, ਮਲਟੀਵਿਟਾਮਿਨ ਆਦਿ ਸਪਲੀਮੈਂਟ ਲੈਂਦੇ ਹਨ। ਇਸ ਵਿਚ ਕਿਹਾ ਗਿਆ ਕਿ ਇਨ੍ਹਾਂ ਜ਼ਰੂਰੀ ਵਰਤੂਆਂ ਨੂੰ ਦੇਣ ਤੋਂ ਇਨਕਾਰ ਕਰਨ ਦਾ ਕੁਮਾਰ ਦੇ ਕਰੀਅਰ ’ਤੇ ਬੁਰਾ ਅਸਰ ਪਏਗਾ, ਕਿਉਂਕਿ ਵਿਸ਼ੇਸ਼ ਪੋਸ਼ਣ ਆਹਾਰ ਅਤੇ ਸਪਲੀਮੈਂਟ ਉਨ੍ਹਾਂ ਦੀ ਸਿਹਤ ਅਤੇ ਪ੍ਰਦਰਸ਼ਨ ਨੂੰ ਬਣਾਈ ਰੱਖਣ ਦੇ ਲਿਹਾਜ ਨਾਲ ਬਹੁਤ ਜ਼ਰੂਰੀ ਹਨ।
ਇਹ ਵੀ ਪੜ੍ਹੋ: ਮਾਨਸਿਕ ਥਕਾਵਟ ਨਾਲ ਨਜਿੱਠਣ ਲਈ ਭਾਰਤੀ ਕ੍ਰਿਕਟਰਾਂ ਨੂੰ ਮਿਲੇਗੀ 3 ਹਫ਼ਤੇ ਦੀ ਬਰੇਕ
ਹਾਲਾਂਕਿ ਜੇਲ੍ਹ ਅਧਿਕਾਰੀਆਂ ਨੇ ਅਦਾਲਤ ਵਿਚ ਦਿੱਤੇ ਜਵਾਬ ਵਿਚ ਕਿਹਾ ਹੈ ਕਿ ਕੁਮਾਰ ਦੀ ਮੈਡੀਕਲ ਸਥਿਤੀ ਵਿਚ ਫੂਡ ਸਪਲੀਮੈਂਟ ਜਾਂ ਆਹਾਰ ਦੇ ਰੂਪ ਵਿਚ ਵਾਧੂ ਪ੍ਰੋਟੀਨ ਦੀ ਜ਼ਰੂਰਤ ਨਹੀਂ ਹੈ। ਇਸ ’ਤੇ ਰਾਣਾ ਨੇ ਕਿਹਾ ਕਿ ਵਿਸ਼ੇਸ਼ ਆਹਾਰ ਅਤੇ ਸਪੀਲਮੈਂਟ ਦੀ ਮੰਗ ਸੁਸ਼ੀਲ ਕੁਮਾਰ ਦੇ ਨਿੱਜੀ ਖਰਚੇ ’ਤੇ ਕੀਤੀ ਗਈ ਹੈ। ਇਸ ਦਾ ਖ਼ਰਚ ਜੇਲ੍ਹ ਅਧਿਕਾਰੀਆਂ ਨੂੰ ਨਹੀਂ ਚੁਕਾਉਣਾ ਪਵੇਗਾ। ਸੁਸ਼ੀਲ ਕੁਮਾਰ ਨੂੰ 23 ਮਈ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ 2 ਜੂਨ ਨੂੰ 9 ਦਿਨ ਦੀ ਨਿਆਇਕ ਹਿਰਾਸਤ ਵਿਚ ਭੇਜਿਆ ਗਿਆ ਸੀ।
ਇਹ ਵੀ ਪੜ੍ਹੋ: ਰੌਬਿਨਸਨ ਨੂੰ ਕ੍ਰਿਕਟ ਤੋਂ ਮੁਅੱਤਲ ਕਰਨ ਦੇ ਖੇਡ ਮੰਤਰੀ ਦੇ ਇਤਰਾਜ਼ ’ਤੇ ਬ੍ਰਿਟੇਨ ਦੇ PM ਦਾ ਸਮਰਥਨ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।