ਸੂਰਯਵੰਸ਼ੀ ਨੇ ਆਪਣੀ ਬੇਖੌਫ ਖੇਡ ਨਾਲ 4 ਬਿਹਤਰੀਨ ਗੇਂਦਬਾਜ਼ਾਂ ’ਤੇ ਦਬਾਅ ਬਣਾਇਆ : ਬਾਂਗੜ

Wednesday, Apr 01, 2026 - 10:36 AM (IST)

ਸੂਰਯਵੰਸ਼ੀ ਨੇ ਆਪਣੀ ਬੇਖੌਫ ਖੇਡ ਨਾਲ 4 ਬਿਹਤਰੀਨ ਗੇਂਦਬਾਜ਼ਾਂ ’ਤੇ ਦਬਾਅ ਬਣਾਇਆ : ਬਾਂਗੜ

ਨਵੀਂ ਦਿੱਲੀ– ਭਾਰਤ ਦੇ ਸਾਬਕਾ ਬੱਲੇਬਾਜ਼ੀ ਕੋਚ ਸੰਜੇ ਬਾਂਗੜ ਦਾ ਮੰਨਣਾ ਹੈ ਕਿ ਆਈ. ਪੀ. ਐੱਲ. 2026 ਦੇ ਪਹਿਲੇ ਮੈਚ ’ਚ ਵੈਭਵ ਸੂਰਯਵੰਸ਼ੀ ਨੇ ਜਿਸ ਤਰ੍ਹਾਂ ਵਿਸ਼ਵ ਪੱਧਰੀ ਗੇਂਦਬਾਜ਼ਾਂ ਨੂੰ ਦਬਾਅ ’ਚ ਲਿਆ ਦਿੱਤਾ, ਉਹ ਉਸ ਦੀ ਖਾਸ ਪ੍ਰਤਿਭਾ ਤੇ ਨਿਡਰ ਖੇਡ ਦੀ ਪਛਾਣ ਹੈ।

15 ਸਾਲ ਦੇ ਸੂਰਯਵੰਸ਼ੀ ਨੇ 15 ਗੇਂਦਾਂ ’ਚ ਅਰਧ ਸੈਂਕੜਾ ਲਾ ਕੇ ਰਾਜਸਥਾਨ ਰਾਇਲਜ਼ ਨੂੰ ਚੇਨਈ ਸੁਪਰ ਕਿੰਗਜ਼ ’ਤੇ ਸ਼ਾਨਦਾਰ ਜਿੱਤ ਦਿਵਾਈ। ਪਿਛਲੇ ਸਾਲ ਆਈ. ਪੀ. ਐੱਲ. ਸੈਂਕੜਾ ਲਾਉਣ ਵਾਲੇ ਸਭ ਤੋਂ ਨੌਜਵਾਨ ਬੱਲੇਬਾਜ਼ ਬਣੇ ਸੂਰਯਵੰਸ਼ੀ ਨੇ ਮੈਟ ਹੈਨਰੀ ਤੇ ਨੂਰ ਅਹਿਮਦ ਵਰਗੇ ਗੇਂਦਬਾਜ਼ਾਂ ਦਾ ਰੱਜ ਕੇ ਕੁਟਾਪਾ ਚਾੜ੍ਹਿਆ।

ਬਾਂਗੜ ਨੇ ਕਿਹਾ,‘‘ਵੈਭਵ ਸੂਰਯਾਵੰਸ਼ੀ ਵੱਖਰਾ ਹੀ ਖਿਡਾਰੀ ਹੈ। ਉਸ ਨੇ ਆਪਣੀ ਬੱਲੇਬਾਜ਼ੀ ਨਾਲ ਸਾਰਿਆਂ ਨੂੰ ਪ੍ਰਭਾਵਿਤ ਕੀਤਾ ਹੈ। ਮੈਟ ਹੈਨਰੀ ਤੇ ਖਲੀਲ ਅਹਿਮਦ ਵਰਗੇ ਗੇਂਦਬਾਜ਼ਾਂ ’ਤੇ ਦਬਾਅ ਬਣਾਇਆ। ਉੱਥੇ ਹੀ, ਨੂਰ ਅਹਿਮਦ ਵਰਗੇ ਗੇਂਦਬਾਜ਼ ਲਈ ਵੀ ਪ੍ਰੇਸ਼ਾਨੀ ਦਾ ਸਬੱਬ ਬਣਿਆ।’’

ਉਸ ਨੇ ਕਿਹਾ ,‘‘ਉਸ ਨੇ 15 ਸਾਲ ਦੀ ਉਮਰ ’ਚ 4 ਬਿਹਤਰੀਨ ਗੇਂਦਬਾਜ਼ਾਂ ’ਤੇ ਆਪਣੀ ਬੇਖੌਫ ਬੱਲੇਬਾਜ਼ੀ ਨਾਲ ਦਬਾਅ ਬਣਾਇਆ। ਇਹ ਉਸ ਦੀ ਖਾਸੀਅਤ ਹੈ ਤੇ ਮੈਨੂੰ ਬਹੁਤ ਪਸੰਦ ਹੈ। ਜਿਸ ਤਰ੍ਹਾਂ ਨਾਲ ਉਸ ਨੇ ਇਸ ਸੈਸ਼ਨ ’ਚ ਸ਼ੁਰੂਆਤ ਕੀਤੀ ਹੈ, ਇਹ ਉਸ ਦੇ ਲਈ ਯਾਦਗਾਰ ਰਹਿਣ ਵਾਲਾ ਹੈ।’’


author

Tarsem Singh

Content Editor

Related News