ਸੂਰਿਆਕੁਮਾਰ ਯਾਦਵ ਹੋ ਸਕਦੇ ਹਨ ਟੀਮ ਇੰਡੀਆ ਦੇ ਨਵੇਂ ਟੀ-20 ਕਪਤਾਨ, ਜਲਦ ਮਿਲ ਸਕਦੀ ਹੈ ਵੱਡੀ ਜ਼ਿੰਮੇਵਾਰੀ
Saturday, Jul 22, 2023 - 10:34 AM (IST)
ਸਪੋਰਟ ਡੈਸਕ- ਆਇਰਲੈਂਡ ਖ਼ਿਲਾਫ਼ ਤਿੰਨ ਮੈਚਾਂ ਦੀ ਸੀਰੀਜ਼ ਲਈ ਭਾਰਤ ਨੂੰ ਨਵਾਂ ਟੀ-20 ਕਪਤਾਨ ਮਿਲ ਸਕਦਾ ਹੈ। ਹਾਰਦਿਕ ਪੰਡਯਾ ਨੂੰ ਆਰਾਮ ਦਿੱਤੇ ਜਾਣ ਦੀ ਸੰਭਾਵਨਾ ਹੈ ਕਿਉਂਕਿ ਚੋਣਕਰਤਾ ਆਈਸੀਸੀ ਵਿਸ਼ਵ ਕੱਪ 2023 ਨੂੰ ਧਿਆਨ 'ਚ ਰੱਖਦੇ ਹੋਏ ਉਨ੍ਹਾਂ ਦੇ ਕਾਰਜਭਾਰ ਦਾ ਪ੍ਰਬੰਧਨ ਕਰਨਾ ਚਾਹੁੰਦੇ ਹਨ। ਰਿਪੋਰਟ ਮੁਤਾਬਕ ਸ਼ੁਭਮਨ ਗਿੱਲ ਨੂੰ ਆਉਣ ਵਾਲੇ ਮੈਚਾਂ ਲਈ ਵੀ ਆਰਾਮ ਦਿੱਤਾ ਜਾ ਸਕਦਾ ਹੈ। ਦੋਵਾਂ ਖਿਡਾਰੀਆਂ ਦਾ ਵਿਸ਼ਵ ਕੱਪ 'ਚ ਖੇਡਣਾ ਤੈਅ ਹੈ। ਬੀਸੀਸੀਆਈ ਦੇ ਇੱਕ ਸੂਤਰ ਨੇ ਕਿਹਾ, ''ਕੁਝ ਵੀ ਅੰਤਿਮ ਨਹੀਂ ਹੈ ਪਰ ਵੈਸਟਇੰਡੀਜ਼ 'ਚ ਵਨਡੇ ਅਤੇ ਟੀ-20 ਤੋਂ ਬਾਅਦ ਹਾਰਦਿਕ ਦੀ ਸਰੀਰਕ ਫਿਟਨੈੱਸ 'ਤੇ ਬਹੁਤ ਕੁਝ ਨਿਰਭਰ ਕਰੇਗਾ। ਵੈਸਟਇੰਡੀਜ਼ ਅਤੇ ਆਇਰਲੈਂਡ 'ਚ ਖੇਡਾਂ 'ਚ ਥੋੜਾ ਜਿਹਾ ਅੰਤਰ ਹੈ। ਵਿਸ਼ਵ ਕੱਪ ਨੇੜੇ ਹੋਣ ਕਾਰਨ ਕੰਮ ਦੇ ਬੋਝ ਦੇ ਮੁੱਦੇ ਨੂੰ ਧਿਆਨ 'ਚ ਰੱਖਣਾ ਹੋਵੇਗਾ।
ਇਹ ਵੀ ਪੜ੍ਹੋ- Cricket World cup : ਅਹਿਮਦਾਬਾਦ 'ਚ ਭਾਰਤ-ਪਾਕਿ ਮੈਚ ਦੇ ਲਈ ਹਸਪਤਾਲ ਦੇ ਬੈੱਡ ਵੀ ਹੋ ਰਹੇ ਨੇ ਬੁੱਕ
ਭਾਰਤ ਵਿੰਡੀਜ਼ ਦੇ ਖ਼ਿਲਾਫ਼ ਪੰਜ ਟੀ-20 ਮੈਚ ਖੇਡੇਗਾ। ਆਖ਼ਰੀ ਦੋ ਵਨਡੇ ਫਲੋਰੀਡਾ 'ਚ ਹੋਣੇ ਹਨ। ਕਿਉਂਕਿ ਸੂਰਿਆਕੁਮਾਰ ਯਾਦਵ ਉਪ-ਕਪਤਾਨ ਹਨ, ਇਸ ਲਈ ਹਾਰਦਿਕ ਨੂੰ ਆਰਾਮ ਦਿੱਤੇ ਜਾਣ 'ਤੇ ਉਹ ਟੀਮ ਦੀ ਅਗਵਾਈ ਕਰਦੇ ਨਜ਼ਰ ਆ ਸਕਦੇ ਹਨ। ਫਿਲਹਾਲ ਇਸ ਬਾਰੇ ਕੋਈ ਪੁਸ਼ਟੀ ਨਹੀਂ ਹੋਈ ਹੈ। ਪਰ ਆਉਣ ਵਾਲੇ ਦਿਨਾਂ 'ਚ ਜਦੋਂ ਆਇਰਲੈਂਡ ਸੀਰੀਜ਼ ਲਈ ਟੀਮ ਦਾ ਐਲਾਨ ਕੀਤਾ ਜਾਵੇਗਾ ਤਾਂ ਇਸ ਤੱਥ ਦਾ ਪਰਦਾ ਉੱਠ ਜਾਵੇਗਾ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8