MI v KKR : ਸੂਰਯਕੁਮਾਰ ਯਾਦਵ ਨੇ ਮੁੰਬਈ ਦੇ ਲਈ ਬਣਾਇਆ ਇਹ ਵੱਡਾ ਰਿਕਾਰਡ
Wednesday, Apr 06, 2022 - 10:30 PM (IST)
ਪੁਣੇ- ਮੁੰਬਈ ਇੰਡੀਅਨਜ਼ ਦੇ ਸੂਰਯਕੁਮਾਰ ਯਾਦਵ ਨੇ ਸੀਜ਼ਨ ਦੇ ਆਪਣੇ ਪਹਿਲੇ ਹੀ ਮੈਚ ਵਿਚ ਫੈਂਸ ਨੂੰ ਹੈਰਾਨ ਕਰ ਦਿੱਤਾ। ਪੁਣੇ ਦੇ ਸਟੇਡੀਅਮ ਵਿਚ ਕੋਲਕਾਤਾ ਨਾਈਟ ਰਾਈਡਰਜ਼ ਦੇ ਵਿਰੁੱਧ ਖੇਡੇ ਗਏ ਮੈਚ ਵਿਚ ਸੂਰਯਕੁਮਾਰ ਯਾਦਵ ਨੇ 36 ਗੇਂਦਾਂ ਵਿਚ 5 ਚੌਕੇ ਅਤੇ 2 ਛੱਕਿਆਂ ਦੀ ਮਦਦ ਨਾਲ 52 ਦੌੜਾਂ ਬਣਾਈਆਂ। ਸੂਰਯਕੁਮਾਰ ਨੇ ਇਹ ਪਾਰੀ ਉਦੋ ਖੇਡੀ ਜਦੋ ਓਪਨਰਸ ਰੋਹਿਤ ਸ਼ਰਮਾ 2 ਤਾਂ ਈਸ਼ਾਨ ਕਿਸ਼ਨ 21 ਗੇਂਦਾਂ ਵਿਚ 14 ਦੌੜਾਂ ਬਣਾ ਕੇ ਪਵੇਲੀਅਨ ਵਾਪਿਸ ਚੱਲੇ ਗਏ ਸਨ। ਸੂਰਯਕੁਮਾਰ 2018 ਤੋਂ ਬਾਅਦ ਮੁੰਬਈ ਵਲੋਂ ਸਭ ਤੋਂ ਜ਼ਿਆਦਾ ਸੈਂਕੜੇ ਲਗਾਉਣ ਵਾਲੇ ਖਿਡਾਰੀ ਹਨ। ਦੇਖੋ ਰਿਕਾਰਡ-
2018 ਤੋਂ ਬਾਅਦ ਸਭ ਤੋਂ ਜ਼ਿਆਦਾ 50 ਪਲਸ ਸਕੋਰ
13- ਸੂਰਯਕੁਮਾਰ ਯਾਦਵ
10- ਕਵਿੰਟਨ ਡੀ ਕਾਕ
10- ਈਸ਼ਾਨ ਕਿਸ਼ਨ
8- ਰੋਹਿਤ ਸ਼ਰਮਾ
4- ਕੀਰੋਨ ਪੋਲਾਰਡ
ਇਹ ਖ਼ਬਰ ਪੜ੍ਹੋ-ਅਲਪਾਈਨ ਸਕੀ ਰੇਸਰ Lindsey vonn ਲੌਰੀਅਸ ਪੁਰਸਕਾਰ ਸਮਾਰੋਹ ਦੀ ਕਰੇਗੀ ਮੇਜ਼ਬਾਨੀ
ਆਈ. ਪੀ. ਐੱਲ. ਵਿਚ ਮੁੰਬਈ ਵਲੋਂ ਸਭ ਤੋਂ ਜ਼ਿਆਦਾ 50 ਪਲਸ ਸਕੋਰ
33- ਰੋਹਿਤ ਸ਼ਰਮਾ
16- ਕੀਰੋਨ ਪੋਲਾਰਡ
14- ਸਚਿਨ ਤੇਂਦੁਲਕਰ
14- ਅੰਬਾਤੀ ਰਾਇਡੂ
13- ਸੂਰਯਕੁਮਾਰ ਯਾਦਵ
12- ਲੇਂਡਲ ਸਿਮੰਸ
ਇਹ ਖ਼ਬਰ ਪੜ੍ਹੋ- ਟੈਨਿਸ ਮੈਚ ਹਾਰਨ ਤੋਂ ਬਾਅਦ ਜੂਨੀਅਰ ਖਿਡਾਰੀ ਕੌਮੇ ਨੇ ਵਿਰੋਧੀ ਨੂੰ ਮਾਰਿਆ ਥੱਪੜ
ਸੂਰਯਕੁਮਾਰ ਨੇ ਆਈ. ਪੀ. ਐੱਲ. ਵਿਚ ਹੁਣ ਤੱਕ 116 ਮੈਚ ਖੇਡੇ ਹਨ, ਜਿਸ ਵਿਚ ਉਸ ਦੇ ਨਾਂ 2393 ਦੌੜਾਂ ਦਰਜ ਹਨ। ਉਸਦੀ ਸਟ੍ਰਾਈਕ ਰੇਟ 135 ਦੇ ਕੋਲ ਹੈ।
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।