ਪ੍ਰੋ ਕਬੱਡੀ ਲੀਗ 2019 : ਸੁਰਿੰਦਰ ਨਾਡਾ ਪਟਨਾ ਪਾਈਰੇਟਸ ਟੀਮ ''ਚੋਂ ਹੋਏ ਬਾਹਰ

Sunday, Jul 21, 2019 - 04:39 PM (IST)

ਪ੍ਰੋ ਕਬੱਡੀ ਲੀਗ 2019 : ਸੁਰਿੰਦਰ ਨਾਡਾ ਪਟਨਾ ਪਾਈਰੇਟਸ ਟੀਮ ''ਚੋਂ ਹੋਏ ਬਾਹਰ

ਸਪੋਰਟਸ ਡੈਸਕ— ਧਾਕੜ ਆਲਰਾਊਂਡਰ ਸੁਰਿੰਦਰ ਨਾਡਾ ਸੱਟ ਦਾ ਸ਼ਿਕਾਰ ਹੋਣ ਕਾਰਨ ਪ੍ਰੋ ਕਬੱਡੀ ਲੀਗ ਦੇ ਸਤਵੇਂ ਸੀਜ਼ਨ 'ਚੋਂ ਬਾਹਰ ਹੋ ਗਏ ਹਨ। ਨਾਡਾ ਨੂੰ 2018 'ਚ ਹੋਏ ਪੀ.ਕੇ.ਐੱਲ. ਦੇ ਦੌਰਾਨ ਸੱਟ ਲਗ ਗਈ ਸੀ ਅਤੇ ਅਜੇ ਤਕ ਉਹ ਪੂਰੀ ਤਰ੍ਹਾਂ ਫਿੱਟ ਨਹੀਂ ਹੋ ਸਕੇ ਹਨ। ਰਿਪੋਰਟ ਮੁਤਾਬਕ ਡਾਕਟਰਸ ਨੇ ਨਾਡਾ ਨੂੰ ਪੂਰੇ ਸੀਜ਼ਨ ਲਈ ਅਣਫਿੱਟ ਐਲਾਨ ਦਿੱਤਾ ਹੈ। ਇਸ ਦੇ ਨਾਲ ਹੀ ਪ੍ਰੋ ਕਬੱਡੀ ਦੀ ਅਧਿਕਾਰਤ ਵੈੱਬਸਾਈਟ ਤੋਂ ਵੀ ਪਟਨਾ ਪਾਈਰੇਟਸ ਦੀ ਟੀਮ 'ਚੋਂ ਸੁਰਿੰਦਰ ਨਾਡਾ ਦਾ ਨਾਂ ਹਟਾ ਦਿੱਤਾ ਗਿਆ ਹੈ।

ਪਟਨਾ ਪਾਈਰੇਟਸ ਨੇ ਨੀਲਾਮੀ 'ਚ ਸੁਰਿੰਦਰ ਨਾਡਾ ਨੂੰ 77 ਲੱਖ ਰੁਪਏ 'ਚ ਖਰੀਦਿਆ ਸੀ ਅਤੇ ਆਪਣੇ ਕਮਜ਼ੋਰ ਡਿਫੈਂਸ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ ਕੀਤੀ। ਹਾਲਾਂਕਿ ਨਾਡਾ ਦੇ ਅਨਫਿਟ ਹੋਣ ਨਾਲ ਟੀਮ ਨੂੰ ਯਕੀਨੀ ਤੌਰ 'ਤੇ ਝਟਕਾ ਲੱਗਾ ਹੈ। ਟੀਮ ਨੇ ਆਪਣੀ ਟੀਮ 'ਚ ਆਲਰਾਊਂਡਰ ਮੋਨੂੰ ਸਿੰਘ ਨੂੰ ਸ਼ਾਮਲ ਕੀਤਾ ਹੈ। ਸੁਰਿੰਦਰ ਨਾਡਾ ਪ੍ਰੋ ਕਬੱਡੀ ਲੀਗ 'ਚ ਯੂ ਮੁੰਬਾ, ਬੈਂਗਲੁਰੂ ਬੁਲਸ ਅਤੇ ਹਰਿਆਣਾ ਸਟੀਲਰਸ ਦਾ ਹਿੱਸਾ ਰਹਿ ਚੁੱਕੇ ਹਨ ਅਤੇ 71 ਮੈਚਾਂ 'ਚ 222 ਟੈਕਲ ਅੰਕ ਹਾਸਲ ਕੀਤੇ ਹਨ। ਸਰਿੰਦਰ ਨਾਡਾ ਨੂੰ ਸੀਜ਼ਨ 5 'ਚ ਹਰਿਆਣਾ ਸਟੀਲਰਸ ਦਾ ਕਪਤਾਨ ਬਣਾਇਆ ਗਿਆ ਸੀ ਪਰ ਪਿਛਲੇ ਸੀਜ਼ਨ 'ਚ ਟੀਮ ਦੇ ਪਹਿਲੇ ਮੈਚ 'ਚ ਹੀ ਉਹ ਸੱਟ ਦਾ ਸ਼ਿਕਾਰ ਹੋ ਗਏ ਸਨ। ਇਸ ਤੋਂ ਬਾਅਦ ਉਹ ਹੁਣੇ ਤਕ ਲੀਗ 'ਚ ਹਿੱਸਾ ਨਹੀਂ ਲੈ ਸਕੇ ਹਨ।


author

Tarsem Singh

Content Editor

Related News