IPL 2019 : ਧੋਨੀ ਬਿਨ੍ਹਾ ਮੈਚ ਹਾਰਨ ''ਤੇ ਸੁਰੇਸ਼ ਰੈਨਾ ਨੇ ਦਿੱਤਾ ਵੱਡਾ ਬਿਆਨ

Wednesday, Apr 17, 2019 - 11:46 PM (IST)

IPL 2019 : ਧੋਨੀ ਬਿਨ੍ਹਾ ਮੈਚ ਹਾਰਨ ''ਤੇ ਸੁਰੇਸ਼ ਰੈਨਾ ਨੇ ਦਿੱਤਾ ਵੱਡਾ ਬਿਆਨ

ਜਲੰਧਰ— ਮਹਿੰਦਰ ਸਿੰਘ ਧੋਨੀ ਦੀ ਗੈਰ ਹਾਜ਼ਰੀ 'ਚ ਚੇਨਈ ਸੁਪਰ ਕਿੰਗਜ਼ ਦੀ ਕਮਾਨ ਸੰਭਾਲਣ ਵਾਲੇ ਸੁਰੇਸ਼ ਰੈਨਾ ਦੇ ਲਈ ਇਹ ਦਿਨ ਵਧੀਆ ਨਹੀਂ ਰਿਹਾ। ਰੈਨਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ ਤੇ ਪਹਿਲਾਂ ਬੱਲੇਬਾਜ਼ੀ ਦੌਰਾਨ 132 ਦੌੜਾਂ ਹੀ ਬਣਾ ਸਕੇ। ਜਵਾਬ 'ਚ ਹੈਦਰਾਬਾਦ ਨੇ ਚੇਨਈ ਦੇ ਗੇਂਦਬਾਜ਼ਾਂ ਦੀ ਖੂਬ ਕਲਾਸ ਲਗਾਈ ਤੇ ਸਿਰਫ 17ਵੇਂ ਓਵਰ 'ਚ ਹੀ ਮੈਚ ਜਿੱਤ ਲਿਆ। ਮੈਚ ਖਤਮ ਹੋਣ ਤੋਂ ਬਾਅਦ ਰੈਨਾ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਹ ਇਕ ਬਹੁਤ ਵਧੀਆ 'ਵੈਕ ਅੱਪ ਕਾਲ' ਹੈ। ਫਾਫ ਤੇ ਵਾਟਸਨ ਨੇ ਸਾਨੂੰ ਵਧੀਆ ਸ਼ੁਰੂਆਤ ਦਿੱਤੀ ਪਰ ਅਸੀਂ ਇਸ ਨੂੰ ਅੱਗੇ ਬਰਕਰਾਰ ਨਹੀਂ ਰੱਖ ਸਕੇ।
ਰੈਨਾ ਨੇ ਕਿਹਾ ਕਿ ਸਾਨੂੰ ਆਪਣੀ ਬੱਲੇਬਾਜ਼ੀ ਨੂੰ ਵਧੀਆ ਢੰਗ ਨਾਲ ਅੱਗੇ ਵਧਾਉਣਾ ਚਾਹੁੰਦੇ ਸੀ। ਅਸੀਂ ਜੋ ਟੀਚਾ ਹੈਦਰਾਬਾਦ ਸਾਹਮਣੇ ਰੱਖਿਆ ਸੀ ਉਸ ਨੂੰ ਬਚਾਉਣਾ ਬਹੁਤ ਮੁਸ਼ਕਿਲ ਸੀ। ਸਾਡੇ ਗੇਂਦਬਾਜ਼ਾਂ ਨੇ ਬਹੁਤ ਕੋਸ਼ਿਸ਼ ਕੀਤੀ ਪਰ ਟੀਚਾ ਘੱਟ ਹੋਣ ਕਾਰਨ ਮੈਚ ਸਾਡੇ ਹੱਥੋਂ ਨਿਕਲ ਗਿਆ। ਦੂਜੇ ਪਾਸੇ ਧੋਨੀ ਦੀ ਸਿਹਤ ਦੇ ਬਾਰੇ ਦੱਸਦੇ ਹੋਏ ਕਿਹਾ ਕਿ ਧੋਨੀ ਦੀ ਸਿਹਤ 'ਚ ਹੁਣ ਪਹਿਲਾਂ ਨਾਲੋ ਬਹੁਤ ਸੁਧਾਰ ਆਇਆ ਹੈ। ਧੋਨੀ ਲਗਭਗ ਆਰ. ਸੀ. ਬੀ. ਵਿਰੁੱਧ ਅਗਲੇ ਮੈਚ 'ਚ ਖੇਡਣਗੇ। ਰੈਨਾ ਨੇ ਇਸ ਦੌਰਾਨ ਇਮਰਾਨ ਤਾਹਿਰ ਦੀ ਸ਼ਲਾਘਾ ਕੀਤੀ।


author

Gurdeep Singh

Content Editor

Related News