ਸੁਰੇਸ਼ ਰੈਨਾ ਨੇ ਯਾਦ ਕੀਤਾ ਬਚਪਨ ਦਾ ਸੰਘਰਸ਼, ਕੁਝ ਇਸ ਤਰ੍ਹਾਂ ਬਣਾਈ ਸੀ ਕੌਮਾਂਤਰੀ ਕ੍ਰਿਕਟ 'ਚ ਆਪਣੀ ਪਛਾਣ

08/31/2020 11:42:00 PM

ਸਪੋਰਟਸ ਡੈਸਕ— ਮਸ਼ਹੂਰ ਕ੍ਰਿਕਟਰ ਸੁਰੇਸ਼ ਰੈਨਾ ਦੇ ਪਿਤਾ ਫ਼ੌਜੀ ਅਧਿਕਾਰੀ ਤ੍ਰਿਲੋਕਚੰਦ ਰੈਣਾ ਨੂੰ ਆਯੁਧ ਫੈਕਟਰੀ 'ਚ ਬੰਬ ਬਣਾਉਣ ਦੀ ਮੋਹਰਤ ਹਾਸਲ ਸੀ ਪਰ ਇਸ ਦੇ ਲਈ ਉਨ੍ਹਾਂ ਨੂੰ ਸਿਰਫ 10 ਹਜ਼ਾਰ ਰੁਪਏ ਮਹੀਨੇ ਦੀ ਤਨਖ਼ਾਹ ਮਿਲਦੀ ਸੀ। ਇਹ ਰਕਮ ਬੇਟੇ ਸੁਰੇਸ਼ ਰੈਣਾ ਦੇ ਕ੍ਰਿਕਟਰ ਬਣਨ ਦੇ ਸੁਪਨੇ ਨੂੰ ਖੱਭ ਦੇਣ ਲਈ ਕਾਫ਼ੀ ਸੀ। ਸੰਘਰਸ਼ ਦੇ ਉਨ੍ਹਾਂ ਦਿਨਾਂ 'ਚ ਹਾਲਾਂਕਿ ਕੀਤੀ ਗਈ ਸਖ਼ਤ ਮਿਹਨਤ ਅਤੇ ਦ੍ਰਿੜ ਸੰਕਲਪ ਰੈਨਾ ਦੇ ਕੰਮ ਆਇਆ, ਜਿਸ 'ਚ ਕਿਸਮਤ ਨੇ ਵੀ ਉਨ੍ਹਾਂ ਦਾ ਸਾਥ ਦਿੱਤਾ।

ਇਹ ਵੀ ਪੜ੍ਹੋ: ਸਿਹਰਾ ਬੰਨ੍ਹ 3 ਭੈਣਾਂ ਨੇ ਮੋਢਿਆਂ 'ਤੇ ਚੁੱਕੀ ਇਕੌਲਤੇ ਭਰਾ ਦੀ ਅਰਥੀ, ਵੇਖ ਭੁੱਬਾ ਮਾਰ ਰੋਇਆ ਪੂਰਾ ਪਿੰਡ (ਵੀਡੀਓ)

PunjabKesari

ਦਰਅਸਲ ਰੈਣਾ ਨੇ ਨਿਲੇਸ਼ ਮਿਸਰਾ ਦੇ 'ਦਿ ਸਲੋ ਇੰਡਰਵਿਊ' 'ਚ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ 'ਚ 8 ਲੋਕ ਸਨ ਅਤੇ ਉਸ ਸਮੇਂ ਦਿੱਲੀ 'ਚ ਕ੍ਰਿਕਟ ਅਕਾਦਮੀਆਂ ਦੀ ਮਾਸਿਕ ਤਨਖ਼ਾਹ 5 ਤੋਂ 10 ਹਜ਼ਾਰ ਪ੍ਰਤੀ ਮਹੀਨਾ ਸੀ। ਇਸ ਦੌਰਾਨ ਲਖਨਊ ਦੇ ਗੁਰੂ ਗੋਬਿੰਦ ਸਿੰਘ ਖੇਡ ਕਾਲਜ 'ਚ ਉਨ੍ਹਾਂ ਦੀ ਚੋਣ ਹੋਈ ਅਤੇ ਫਿਰ ਸਭ ਕੁਝ ਇਤਿਹਾਸ ਦਾ ਹਿੱਸਾ ਬਣ ਗਿਆ। ਰੈਨਾ ਨੇ ਕਿਹਾ ਕਿ ਪਾਪਾ ਫ਼ੌਜ 'ਚ ਸਨ, ਮੇਰੇ ਵੱਡੇ ਭਰਾ ਵੀ ਫ਼ੌਜ 'ਚ ਹਨ। ਪਾਪਾ ਆਯੁਧ ਫੈਕਟਰੀ 'ਚ ਬੰਬ ਬਣਾਉਣ ਦਾ ਕੰਮ ਕਰਦੇ ਸਨ। ਉਨ੍ਹਾਂ ਨੂੰ ਉਸ ਕੰਮ 'ਚ ਮੋਹਰਤ ਹਾਸਲ ਸੀ।

ਇਹ ਵੀ ਪੜ੍ਹੋ: ਕੋਰੋਨਾ ਨੇ ਫਿੱਕੀ ਕੀਤੀ ਬਾਬਾ ਸੋਢਲ ਮੇਲੇ ਦੀ ਰੌਣਕ, ਵੇਖੋ ਸਜੇ ਦਰਬਾਰ ਦੀਆਂ ਕੁਝ ਤਸਵੀਰਾਂ
ਇਹ ਵੀ ਪੜ੍ਹੋ: 
 ਲੁਟੇਰਿਆਂ ਨਾਲ ਇਕੱਲੀ ਭਿੜੀ 15 ਸਾਲਾ ਬਹਾਦੁਰ ਕੁੜੀ, ਵੇਖੋ ਕਿੰਝ ਸ਼ੇਰਨੀ ਨੇ ਕਰਵਾਈ ਤੋਬਾ-ਤੋਬਾ (ਵੀਡੀਓ)

PunjabKesari

ਰੈਣਾ ਦੇ ਬਚਪਨ ਦਾ ਨਾਂ ਹੈ ਸੋਨੂੰ
ਰੈਣਾ ਨੇ ਕਿਹਾ ਕਿ ਪਾਪਾ ਉਂਝ ਉਨ੍ਹਾਂ ਫ਼ੌਜੀਆਂ ਦੇ ਪਰਿਵਾਰਾਂ ਦੀ ਰੱਖਿਆ ਕਰਦੇ ਸਨ, ਜਿਨ੍ਹਾਂ ਦੀ ਮੌਤ ਹੋ ਗਈ ਸੀ। ਉਨ੍ਹਾਂ ਦਾ ਬਹੁਤ ਭਾਵੁਕ ਕੰਮ ਸੀ। ਇਹ ਔਖਾ ਸੀ ਪਰ ਉਹ ਯਕੀਨ ਕਰਦੇ ਸਨ ਕਿ ਅਜਿਹੇ ਪਰਿਵਾਰਾਂ ਦਾ ਮਨੀਆਰਡਰ ਸਹੀ ਸਮੇਂ 'ਤੇ ਪਹੁੰਚੇ ਅਤੇ ਜਿਹੜੀਆਂ ਸਹੂਲਤਾਂ ਦੇ ਉਹ ਪਾਤਰ ਹਨ ਉਹ ਉਨ੍ਹਾਂ ਨੂੰ ਮਿਲਣ। ਜੰਮੂ ਕਸ਼ਮੀਰ 'ਚ 1990 'ਚ ਪੰਡਿਤਾਂ ਨਾਲ ਅੱਤਿਆਚਾਰ ਹੋਣ 'ਤੇ ਉਨ੍ਹਾਂ ਦੇ ਪਿਤਾ ਪਰਿਵਾਰ ਨੂੰ ਸੁਰੱਖਿਅਤ ਮਾਹੌਲ 'ਚ ਰੱਖਣ ਲਈ ਰੈਣਾਵਾੜੀ 'ਚ ਸਭ ਕੁਝ ਛੱਡ ਕੇ ਉੱਤਰ ਪ੍ਰਦੇਸ਼ ਦੇ ਮੁਰਾਦਾਨਗਰ ਆ ਗਏ। ਰੈਣਾ ਨੇ ਕਿਹਾ, ''ਮੇਰੇ ਪਿਤਾ ਦਾ ਮੰਨਣਾ ਸੀ ਕਿ ਜ਼ਿੰਦਗੀ ਦਾ ਸਿਧਾਂਤ ਦੂਜਿਆਂ ਲਈ ਜਿਊਣਾ ਹੈ। ਜੇਕਰ ਤਸੀਂ ਆਪਣੇ ਲਈ ਜਿਊਂਦੇ ਹਾਂ ਤਾਂ ਉਹ ਕੋਈ ਜੀਵਨ ਨਹੀਂ ਹੈ।''

ਇਹ ਵੀ ਪੜ੍ਹੋ: ਨਾਕੇ ਦੌਰਾਨ ASI 'ਤੇ ਚੜ੍ਹਾਈ ਕਾਰ, ਦੂਰ ਤੱਕ ਘੜੀਸਦਾ ਲੈ ਗਿਆ ਨੌਜਵਾਨ  (ਵੀਡੀਓ)

PunjabKesari

ਕ੍ਰਿਕਟ ਦੇ ਸ਼ੁਰੂਆਤੀ ਕਰੀਅਰ ਨੂੰ ਕੀਤਾ ਯਾਦ
ਕ੍ਰਿਕਟ ਬਾਰੇ ਗੱਲ ਸ਼ੁਰੂ ਹੋਣ 'ਤੇ ਰੈਣਾ ਨੇ ਸਚਿਨ ਤੇਂਦੂਲਕਰ ਅਤੇ ਧੋਨੀ ਦੀ ਉਸ ਸਲਾਹ ਨੂੰ ਯਾਦ ਕੀਤਾ ਜੋ ਉਨ੍ਹਾਂ ਨੇ 2011 ਵਿਸ਼ਵ ਕੱਪ ਲਈ ਦਿੱਤੀ ਸੀ। ਇਨ੍ਹਾਂ ਖਿਡਾਰੀਆਂ 'ਚ ਰਾਸ਼ਟਰੀ ਟੀਮ ਦੀ ਕਿਸੇ ਵੀ ਰਣਨੀਤੀ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ) ਦੇ ਵਿਦੇਸ਼ੀ ਸਾਥੀ ਖਿਡਾਰੀਆਂ ਨਾਲ ਸਾਂਝਾ ਨਹੀਂ ਕਰਨ ਨੂੰ ਕਿਹਾ ਸੀ।
ਉਨ੍ਹਾਂ ਨੇ ਕਿਹਾ ਕਿ ਧੋਨੀ ਨੇ ਇਸ ਦੀ ਸ਼ੁਰੂਆਤ ਕੀਤੀ, ਸਚਿਨ ਤੇਂਦੂਲਕਰ ਨੇ ਵੀ ਕਿਹਾ ਕਿ ਕਿਸੇ ਨੂੰ ਕੁਝ ਵੀ ਨਹੀਂ ਦੱਸਣਾ ਹੈ ਕਿਉਂਕਿ ਵਿਸ਼ਵ ਕੱਪ ਆ ਰਿਹਾ ਸੀ। ਉਨ੍ਹਾਂ ਕਿਹਾ ਕਿ ਇਸ ਦੀ ਸ਼ੁਰੂਆਤ 2008-09 'ਚ ਹੋ ਗਈ ਸੀ। 2008 'ਚ ਅਸੀਂ ਆਸਟ੍ਰੇਲੀਆ 'ਚ ਤ੍ਰਿਕੋਣੀ ਲੜੀ ਜਿੱਤੀ। 2009 'ਚ ਅਸੀਂ ਨਿਊਜ਼ੀਲੈਂਡ 'ਚ ਜਿੱਤ ਹਾਸਲ ਕੀਤੀ। 2010 'ਚ ਅਸੀਂ ਸ਼੍ਰੀਲੰਕਾ 'ਚ ਜਿੱਤ ਹਾਸਲ ਕੀਤੀ ਅਤੇ ਫਿਰ ਵਿਸ਼ਵ ਕੱਪ।  
ਇਹ ਵੀ ਪੜ੍ਹੋ:  ਨਵਾਂਸ਼ਹਿਰ ਦੇ ਵਿਧਾਇਕ ਅੰਗਦ ਸਿੰਘ ਦੀ 'ਕੋਰੋਨਾ' ਰਿਪੋਰਟ ਆਈ ਪਾਜ਼ੇਟਿਵ


shivani attri

Content Editor

Related News