IPL 2020 ਤੋਂ ਪਿੱਛੇ ਹਟਣ ਤੋਂ ਬਾਅਦ ਸੁਰੇਸ਼ ਰੈਨਾ ਦਾ ਵੱਡਾ ਬਿਆਨ ਆਇਆ ਸਾਹਮਣੇ

Sunday, Aug 30, 2020 - 04:12 PM (IST)

IPL 2020 ਤੋਂ ਪਿੱਛੇ ਹਟਣ ਤੋਂ ਬਾਅਦ ਸੁਰੇਸ਼ ਰੈਨਾ ਦਾ ਵੱਡਾ ਬਿਆਨ ਆਇਆ ਸਾਹਮਣੇ

ਸਪੋਰਟਸ ਡੈਸਕ : ਸੁਰੇਸ਼ ਰੈਨਾ ਵੱਲੋਂ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) ਸੀਜ਼ਨ 13 ਵਿਚੋਂ ਨਾਮ ਵਾਪਸ ਲੈਣਾਂ ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਵੱਡਾ ਝੱਟਕਾ ਸੀ। ਚੇਨੱਈ ਸੁਪਰ ਕਿੰਗਸ ਲਈ ਖੇਡਣ ਵਾਲੇ ਰੈਨਾ ਨੇ ਨਿੱਜੀ ਕਾਰਣਾਂ ਦਾ ਹਵਾਲਾ ਦਿੰਦੇ ਹੋਏ ਆਈ.ਪੀ.ਐਲ. 13 ਵਿਚੋਂ ਨਾਮ ਵਾਪਸ ਲੈ ਲਿਆ। ਫ੍ਰੈਂਚਾਇਜੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ ਸੀ। ਇਸ ਦੇ ਕੁੱਝ ਸਮੇਂ ਬਾਅਦ ਹੀ ਖ਼ਬਰ ਆਈ ਸੀ ਪਠਾਨਕੋਟ ਵਿਚ ਰੈਨਾ ਦੇ ਫੁੱਫੜ ਦਾ ਕਤਲ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੀ ਭੂਆ ਗੰਭੀਰ ਜ਼ਖਮੀ ਹੈ। ਪਰ ਮੀਡੀਆ ਰਿਪੋਰਟਸ ਦੀ ਮੰਨੋ ਤਾਂ ਰੈਨਾ ਪਰਿਵਾਰ ਵਿਚ ਵਾਪਰੀ ਇਸ ਦਰਦਨਾਕ ਘਟਨਾ ਨਹੀਂ, ਸਗੋਂ ਚੇਨੱਈ ਸੁਪਰ ਕਿੰਗਜ਼ ਟੀਮ ਦੇ ਅੰਦਰ ਵੱਧ ਰਹੇ ਕੋਰੋਨਾ ਦੇ ਮਾਮਲਿਆਂ ਕਾਰਨ ਭਾਰਤ ਪਰਤੇ ਹਨ, ਕਿਉਂਕਿ ਉਨ੍ਹਾਂ ਦੇ ਪਰਿਵਾਰ ਨਾਲ ਇਹ ਘਟਨਾ 19 ਤੋਂ 20 ਅਗਸਤ ਦੌਰਾਨ ਵਾਪਰੀ ਸੀ ਅਤੇ ਉਸ ਸਮੇਂ ਰੈਨਾ ਚੇਨੱਈ ਵਿਚ ਹੀ ਮੌਜੂਦ ਸਨ।

PunjabKesari

ਇਹ ਵੀ ਪੜ੍ਹੋ: 26 ਇੰਚ ਦੇ ਡੌਲਿਆਂ ਕਾਰਨ ਕਾਫ਼ੀ ਮਸ਼ਹੂਰ ਸਨ ਬਾਡੀ ਬਿਲਡਰ ਸਤਨਾਮ ਖੱਟੜਾ

ਮੀਡੀਆ ਰਿਪੋਰਟਸ ਮੁਤਾਬਕ ਰੈਨਾ ਦੇ ਆਈ.ਪੀ.ਐਲ. ਤੋਂ ਪਿੱਛੇ ਹੱਟਣ ਦਾ ਕਾਰਨ ਉਨ੍ਹਾਂ ਦਾ ਪਰਿਵਾਰ ਸੀ। ਜਿਸ ਵਿਚ ਖ਼ਾਸ ਤੌਰ 'ਤੇ ਉਨ੍ਹਾਂ ਦੇ ਦੋਵਾਂ ਬੱਚੇ- ਗਰੇਸੀਆ ਅਤੇ ਰਿਓ ਹਨ। ਰਿਪੋਰਟਸ ਮੁਤਾਬਕ ਰੈਨਾ ਨੂੰ ਦੋਵਾਂ ਦੀ ਚਿੰਤਾ ਸੀ ਇਸ ਕਾਰਨ ਉਨ੍ਹਾਂ ਨੇ ਇਸ ਟੂਰਨਾਮੈਂਟ ਤੋਂ ਹੱਟਣ ਦਾ ਫ਼ੈਸਲਾ ਕੀਤਾ। ਰੈਨਾ ਸੰਯੁਕਤ ਅਰਬ ਅਮੀਰਾਤ ਤੋਂ ਦਿੱਲੀ ਪਰਤ ਆਏ ਹਨ ਅਤੇ ਰਾਸ਼ਟਰੀ ਰਾਜਧਾਨੀ ਵਿਚ ਆਪਣੇ ਨਿਵਾਸ 'ਤੇ ਖੁਦ ਨੂੰ ਇਕਾਂਤਵਾਸ ਲਿਆ ਹੈ। ਰਿਪੋਰਟ ਵਿਚ ਰੈਨਾ ਦੇ ਹਵਾਲੇ ਤੋਂ ਇਹ ਵੀ ਕਿਹਾ ਗਿਆ ਹੈ ਕਿ ਬੱਚਿਆਂ ਤੋਂ ਜ਼ਿਆਦਾ ਮਹੱਤਵਪੂਰਣ ਕੁੱਝ ਨਹੀਂ ਹੈ।  

ਇਹ ਵੀ ਪੜ੍ਹੋ: ਗੁਰਪਤਵੰਤ ਪੰਨੂ ਦਾ ਗਲਾ ਕੱਟਣ ਵਾਲੇ ਨੂੰ 11 ਲੱਖ ਦਾ ਇਨਾਮ ਦੇਵੇਗੀ ਸ਼ਿਵ ਸੈਨਾ ਬਾਲ ਠਾਕਰੇ

ਰੈਨਾ ਸੀ.ਐਸ.ਕੇ. ਦੇ ਬਾਇਓ ਬਬਲ ਦਾ ਹਿੱਸਾ ਸਨ ਅਤੇ 13 ਮੈਬਰਾਂ ਜਿਨ੍ਹਾਂ ਵਿਚ 2 ਖਿਡਾਰੀ ਦੀਪਕ ਚਾਹਰ ਅਤੇ ਰਿਤੁਰਾਜ ਗਾਇਕਵਾੜ ਦੇ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਤੋਂ ਪਹਿਲਾਂ ਸਭ ਕੁੱਝ ਠੀਕ ਸੀ ਪਰ ਉਨ੍ਹਾਂ ਦੇ ਪਾਜ਼ੇਟਿਵ ਆਉਣ ਦੇ ਇਕ ਦਿਨ ਬਾਅਦ ਹੀ ਰੈਨਾ ਨਿੱਜੀ ਕਾਰਣਾਂ ਦਾ ਹਵਾਲਾ ਦਿੰਦੇ ਹੋਏ ਆਈ.ਪੀ.ਐਲ ਤੋਂ ਪਿੱਛੇ ਹੱਟ ਗਏ। ਰੈਨਾ ਚੇਨੱਈ ਸੁਪਰ ਕਿੰਗਜ਼ ਵਿਚ ਮਹੱਤਵਪੂਰਣ ਭੂਮਿਕਾ ਨਿਭਾਉਂਦੇ ਹਨ ਅਤੇ ਇਹ ਵੇਖਣਾ ਦਿਲਚਸਪ ਹੋਵੇਗਾ ਕਿ ਫਰੈਂਚਾਇਜੀ ਉਨ੍ਹਾਂ ਦੀ ਗੈਰ-ਮੌਜੂਦਗੀ ਦਾ ਸਾਹਮਣਾ ਕਿਵੇਂ ਕਰਦੀ ਹੈ। ਜਿੱਥੇ ਤੱਕ ਰੈਨਾ ਦੀ ਰਿਪਲੇਸਮੈਂਟ ਦੀ ਗੱਲ ਹੈ ਤਾਂ ਸੀ.ਐਸ.ਕੇ. ਦੇ ਸੀ.ਈ.ਓ. ਕਾਸ਼ੀ ਵਿਸ਼ਵਨਾਥਨ ਮੁਤਾਬਕ ਫਰੈਂਚਾਇਜੀ ਕਿਸੇ ਵੀ ਜਲਦਬਾਜ਼ੀ ਵਿਚ ਨਹੀਂ ਹੈ। ਟੀਮ ਦੇ ਮੈਂਬਰ ਹੁਣ 6 ਸਤੰਬਰ ਤੱਕ ਖੁਦ ਨੂੰ ਇਕਾਂਤਵਾਸ ਕਰਣਗੇ, ਜਦੋਂਕਿ ਪੀੜਤ ਖਿਡਾਰੀ ਵੱਖ ਤੋਂ ਆਈਸੋਲੇਸ਼ਨ ਵਿਚ ਹਨ।

ਇਹ ਵੀ ਪੜ੍ਹੋ: IPL 2020: ਕੀ ਸੱਚ 'ਚ ਦੀਪਕ ਚਾਹਰ ਨੂੰ ਹੋਇਆ ਹੈ ਕੋਰੋਨਾ, ਭੈਣ ਮਾਲਤੀ ਨੇ ਦਿੱਤੀ ਅਜਿਹੀ ਪ੍ਰਤੀਕਿਰਿਆ


author

cherry

Content Editor

Related News