ਟੀਮ ਇੰਡੀਆ ਦੀ ਕਪਤਾਨੀ ਤੋਂ ਬਾਅਦ ਯੂ.ਪੀ.ਦੀ ਕਪਤਾਨੀ ਤੋਂ ਵੀ ਹੱਥ ਧੋਹ ਬੈਠੇ ਸੁਰੇਸ਼ ਰੈਨਾ

Friday, Sep 07, 2018 - 04:39 PM (IST)

ਟੀਮ ਇੰਡੀਆ ਦੀ ਕਪਤਾਨੀ ਤੋਂ ਬਾਅਦ ਯੂ.ਪੀ.ਦੀ ਕਪਤਾਨੀ ਤੋਂ ਵੀ ਹੱਥ ਧੋਹ ਬੈਠੇ ਸੁਰੇਸ਼ ਰੈਨਾ

ਨਵੀਂ ਦਿੱਲੀ— ਇਕ ਸਮਾਂ ਸੀ ਜਦੋਂ ਸੁਰੇਸ਼ ਰੈਨਾ ਨੂੰ ਭਾਰਤੀ ਟੀਮ 'ਚ ਧੋਨੀ ਤੋਂ ਬਾਅਦ ਭਵਿੱਖ 'ਚ ਕਪਤਾਨ ਦੇ ਤੌਰ 'ਤੇ ਦੇਖਿਆ ਜਾਂਦਾ ਸੀ,ਪਰ ਹੌਲੀ-ਹੌਲੀ ਹਾਲਾਤ ਬਦਲੇ ਅਤੇ ਕੋਹਲੀ ਟੀਮ ਇੰਡੀਆ ਦੇ ਕਪਤਾਨ ਬਣੇ ਅਤੇ ਰੈਨਾ ਦੀ ਟੈਸਟ ਟੀਮ ਤੋਂ ਛੁੱਟੀ ਹੋ ਗਈ। ਹੁਣ ਰੈਨਾ ਨੂੰ ਉੱਤਰ ਪ੍ਰਦੇਸ਼ ਦੀ ਰਣਜੀ ਟੀਮ ਦੀ ਕਪਤਾਨੀ ਤੋਂ ਵੀ ਹਟਾ ਦਿੱਤਾ ਗਿਆ ਹੈ। ਲਖਨਊ ਦੇ ਕ੍ਰਿਕਟਰ ਅਕਾਸ਼ਦੀਪ ਨਾਥ ਨੂੰ ਉੱਤਰ ਪ੍ਰਦੇਸ਼ ਦੀ ਰਣਜੀ ਟੀਮ ਦਾ ਕਪਤਾਨ ਬਣਾਇਆ ਗਿਆ ਹੈ ਜੋ ਸਾਬਕਾ ਕਪਤਾਨ ਸੁਰੇਸ਼ ਰੈਨਾ ਦੀ ਜਗ੍ਹਾ ਲੈਣਗੇ। ਹਾਲਾਂਕਿ ਰੈਨਾ ਲਈ ਰਾਹਤ ਦੀ ਗੱਲ ਇਹ ਹੈ ਕਿ ਉਹ ਉੱਤਰ ਪ੍ਰਦੇਸ਼ ਦੀ ਵਨਡੇ ਟੀਮ ਦੀ ਕਪਤਾਨੀ ਕਰਦੇ ਰਹਿਣਗੇ।

ਉੱਤਰ ਪ੍ਰਦੇਸ਼ ਕ੍ਰਿਕਟ ਸੰਘ (ਯੂ.ਪੀ.ਸੀ.ਏ.) ਦੇ ਮੀਡੀਆ ਪ੍ਰਭਾਰੀ ਏ.ਏ. ਖਾਨ ਤਾਲਿਬ ਨੇ ਦੱਸਿਆ ਕਿ ਲਖਨਊ ਦੇ ਅਕਾਸ਼ਦੀਪ ਨਾਥ ਨੂੰ ਰਣਜੀ ਟ੍ਰਾਫੀ 'ਚ ਉੱਤਰ ਪ੍ਰਦੇਸ਼ ਦੀ ਕਪਤਾਨੀ ਸੌਂਪੀ ਗਈ ਹੈ। ਉਥੇ ਵਿਜੇ ਹਜ਼ਾਰੇ ਟ੍ਰਾਫੀ (ਵਨਡੇ) ਦੀ ਕਮਾਨ ਸੁਰੇਸ਼ ਰੈਨਾ ਦੇ ਹਵਾਲੇ ਕੀਤੀ ਗਈ ਹੈ। ਇਸ ਦੇ ਨਾਲ ਟੀਮ ਦਾ ਕੋਚ ਮੰਸੂਰ ਅਲੀ ਨੂੰ ਅਤੇ ਬੱਲੇਬਾਜ਼ੀ ਕੋਚ ਪਵਿੰਦਰ ਸਿੰਘ ਨੂੰ ਦੱਸਿਆ ਗਿਆ ਹੈ। ਸੀਨੀਅਰ ਟੀਮ ਦਾ ਸ਼ਿਵਿਰ ਕਾਨਪੁਰ 'ਚ 10 ਸਤੰਬਰ ਤੋਂ ਲੱਗਣ ਜਾ ਰਿਹਾ ਹੈ।

ਅਕਾਸ਼ਦੀਪ ਨੇ 13 ਫਰਸਟ ਕਲਾਸ ਮੈਚਾਂ 'ਚ 38.76 ਦੇ ਔਸਤ ਨਾਲ ਦੌੜਾਂ ਬਣਾਈਆਂ ਹਨ, ਉਹ ਕਿੰਗਜ਼ ਇਲੈਵਨ ਪੰਜਾਬ, ਗੁਜਰਾਤ ਲਾਇੰਸ ਵਲੋਂ ਆਈ.ਪੀ.ਐੱਲ.'ਚ ਵੀ ਖੇਡ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਉੱਤਰ ਪ੍ਰਦੇਸ਼ ਟੀਮ ਦੀ ਕਪਤਾਨੀ ਮਿਲਣਾ ਮਾਣ ਦੀ ਗੱਲ ਹੈ। ਅਕਾਸ਼ਦੀਪ ਨੇ 2005 'ਚ ਪਹਿਲੀ ਵਾਰ ਬੀ.ਸੀ.ਸੀ.ਆਈ ਦੀ ਜੂਨੀਅਰ ਟ੍ਰਾਫੀ 'ਚ ਉੱਤਰ ਪ੍ਰਦੇਸ਼ ਵਲੋਂ ਹਿੱਸਾ ਲਿਆ ਸੀ। ਇਸ ਤੋਂ ਬਾਅਦ ਉੱਤਰ ਪ੍ਰਦੇਸ਼ ਲਈ ਵਿਜੇ ਹਜਾਰੇ, ਮੁਸ਼ਤਾਕ ਅਲੀ20-20, ਰਣਜੀ ਟ੍ਰਾਫੀ, ਦਲੀਪ ਟ੍ਰਾਫੀ ਖੇਡ ਰਹੇ ਹਨ। ਉਥੇ ਰੈਨਾ ਨੂੰ ਏਸ਼ੀਆ ਕੱਪ ਲਈ ਟੀਮ ਇੰਡੀਆ 'ਚ ਚੁਣਿਆ ਗਿਆ ਹੈ।


Related News