ਮਹਿਲਾ ਟੀ20 ਟੂਰਨਾਮੈਂਟ: ਹਰਮਨਪ੍ਰੀਤ ਦੀ ਕਪਤਾਨੀ ਪਾਰੀ ਨਾਲ ਸੁਪਰਨੋਵਾਸ ਨੇ ਜਿੱਤਿਆ ਖਿਤਾਬ

05/12/2019 4:16:33 PM

ਜੈਪੁਰ — ਕਪਤਾਨ ਹਰਮਨਪ੍ਰੀਤ ਕੌਰ ਦੀ 51 ਦੌੜਾਂ ਦੀ ਸ਼ਾਨਦਾਰ ਕਪਤਾਨੀ ਪਾਰੀ ਨਾਲ ਸੁਪਰਨੋਵਾਸ ਨੇ ਰੋਮਾਂਚਕ ਫਾਈਨਲ ਮੁਕਾਬਲੇ 'ਚ ਵੇਲੋਸਿਟੀ ਨੂੰ ਆਖਰੀ ਗੇਂਦ 'ਤੇ ਚਾਰ ਵਿਕਟਾਂ ਨਾਲ ਹਰਾ ਕੇ ਮਹਿਲਾ ਟੀ-20 ਟੂਰਨਾਮੈਂਟ ਦਾ ਖਿਤਾਬ ਜਿੱਤ ਲਿਆ। ਵੇਲੋਸਿਟੀ ਨੇ 20 ਓਵਰ 'ਚ ਛੇ ਵਿਕਟਾਂ 'ਤੇ 121 ਦੌੜਾਂ ਬਣਾਈਆਂ ਜਦ ਕਿ ਸੁਪਰਨੋਵਾਸ ਨੇ 20 ਓਵਰ 'ਚ ਛੇ ਵਿਕਟਾਂ 'ਤੇ 125 ਦੌੜਾਂ ਬਣਾ ਕੇ ਖਿਤਾਬ ਆਪਣੇ ਨਾਮ ਕੀਤਾ। ਹਰਮਨਪ੍ਰੀਤ ਨੇ 37 ਗੇਂਦਾਂ 'ਤੇ 51 ਦੌੜਾਂ ਦੀ ਮੈਚ ਜੇਤੂ ਪਾਰੀ 'ਚ 4 ਚੌਕੇ ਤੇ ਤਿੰਨ ਛੱਕੇ ਲਗਾਏ ਜਿਸ ਦੇ ਲਈ ਉਹ ਪਲੇਅਰ ਆਫ ਦ ਮੈਚ ਬਣੀ। PunjabKesari  ਟੀਚੇ ਦਾ ਪਿੱਛਾ ਕਰਦੇ ਹੋਏ ਸੁਪਰਨੋਵਾਸ ਨੇ ਆਪਣੀ ਪਹਿਲੀ ਵਿਕੇਟ ਸਿਰਫ ਨੌਂ ਦੌੜਾਂ 'ਤੇ ਗੁਆਈ। ਚਾਮਰੀ ਅਟਾਪੱਟੂ ਦੋ ਦੌੜਾਂ ਬਣਾ ਕੇ ਆਉਟ ਹੋਈ। ਪ੍ਰਿਆ ਪੁਨਿਆ ਤੇ ਜੇਮਿਮਾ ਰੋਡਰਿਗਸ ਨੇ ਦੂੱਜੀ ਵਿਕਟ ਲਈ 43 ਦੌੜਾਂ ਦੀ ਸਾਂਝੇਦਾਰੀ ਕੀਤੀ ਪਰ ਇਸ ਤੋਂ ਬਾਅਦ ਸੁਪਰਨੋਵਾਸ ਨੇ 11 ਦੌੜਾਂ ਦੇ ਦੌਰਾਨ ਹੀ ਚਾਰ ਵਿਕਟ ਗੁਆ ਦਿੱਤੀਆਂ ਤੇ ਉਸਦਾ ਸਕੋਰ 14ਵੇਂ ਓਵਰ 'ਚ ਪੰਜ ਵਿਕਟਾਂ ਤੇ 54 ਦੌੜਾਂ ਸੀ। ਇਸ ਤੋਂ ਬਾਅਦ ਕਪਤਾਨ ਹਰਮਨਪ੍ਰੀਤ ਕੌਰ ਨੇ ਮੋਰਚਾ ਸੰਭਾਲਿਆ ਤੇ ਲਈ ਤਾਹੁਹੁ ਦੇ ਨਾਲ ਟੀਮ ਨੂੰ 100 ਦੇ ਪਾਰ ਪਹੁੰਚਾ ਦਿੱਤਾ। ਇਸ ਦੌਰਾਨ ਸਕੋਰਿੰਗ ਦੀ ਜ਼ਿੰਮੇਦਾਰੀ ਹਰਮਨਪ੍ਰੀਤ ਨੇ ਆਪਣੇ ਉਪਰ ਲਈ ਤੇ ਸ਼ਾਨਦਾਰ ਪਾਰੀ ਖੇਡਦੀ ਹੋਈ 19ਵੇਂ ਓਵਰ 'ਚ ਆਪਣਾ ਅਰਧ ਸੈਕੜਾਂ ਪੂਰਾ ਕੀਤਾ।PunjabKesari
ਸੁਪਰਨੋਵਾਸ ਨੂੰ ਆਖਰੀ ਓਵਰ 'ਚ ਜਿੱਤ ਲਈ ਸੱਤ ਦੌੜਾਂ ਚਾਹੀਦੀਆਂ ਸਨ। ਆਖਰੀ ਓਵਰ ਏਮੇਲਿਆ ਉੱਕਰ ਦੇ ਹੱਥਾਂ 'ਚ ਸੀ। ਇਸ ਓਵਰ ਦੀ ਦੂਜੀ ਗੇਂਦ 'ਤੇ ਹਰਮਨਪ੍ਰੀਤ ਆਊਟ ਹੋ ਗਈ। ਹਰਮਨਪ੍ਰੀਤ ਨੇ 37 ਗੇਂਦਾਂ 'ਤੇ 51 ਦੌੜਾਂ 'ਚ ਚਾਰ ਚੌਕੇ ਤੇ ਤਿੰਨ ਛੱਕੇ ਲਗਾਏ। ਸੁਪਰਨੋਵਾਸ ਨੂੰ ਆਖਰੀ ਦੋ ਗੇਂਦਾਂ 'ਤੇ ਤਿੰਨ ਦੌੜਾਂ ਚਾਹੀਦੀਆਂ ਸਨ। ਰਾਧਾ ਯਾਦਵ ਨੇ ਪੰਜਵੀਂ ਗੇਂਦ 'ਤੇ ਦੋ ਦੌੜਾਂ ਲੈ ਕੇ ਸਕੋਰ ਬਰਾਬਰ ਕਰ ਦਿੱਤਾ ਅਤੇ ਆਖਰੀ ਗੇਂਦ 'ਤੇ ਚੌਕਾ ਮਾਰ ਕੇ ਸੁਪਰਨੋਵਾਸ ਨੂੰ ਖਿਤਾਬੀ ਜਿੱਤ ਦੁਆ ਦਿੱਤੀ। ਰਾਧਾ ਨੇ ਚਾਰ ਗੇਂਦਾਂ 'ਚ ਅਜੇਤੂ ਦਸ ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਸੁਸ਼ਮਾ ਵਰਮੇ ਦੇ ਬੇਸ਼ਕੀਮਤੀ ਅਜੇਤੂ 40 ਦੌੜਾਂ ਤੇ ਉਨ੍ਹਾਂ ਦੀ ਏਮੇਲਿਆ ਉੱਕਰ 36 ਦੇ ਨਾਲ ਛੇਵੇ ਵਿਕਟ ਲਈ 71 ਦੌੜਾਂ ਦੀ ਸਾਂਝੇਦਾਰੀ ਕੀਤੀ ਬਦੌਲਤ ਵੇਲੋਸਿਟੀ ਨੇ ਪੰਜ ਵਿਕੇਟ 'ਤੇ 37 ਦੌੜਾਂ ਦੀ ਖੌਫਨਾਕ ਸ਼ੁਰੂਆਤ ਤੋਂ ਉੱਬਰਦੇ ਹੋਏ ਛੇ ਵਿਕਟ 'ਤੇ 121 ਦੌੜਾਂ ਦਾ ਲੜਨ ਲਾਈਕ ਸਕੋਰ ਬਣਾਇਆ ਸੀ।


Related News