IPL 2023: ਲਖਨਊ ਸੁਪਰਜਾਇੰਟਸ ਨੂੰ ਜਿੱਤ ਲਈ ਮਿਲਿਆ 183 ਦੌੜਾਂ ਦਾ ਟੀਚਾ
Saturday, May 13, 2023 - 05:29 PM (IST)
ਹੈਦਰਾਬਾਦ (ਭਾਸ਼ਾ)- ਸਨਰਾਈਜ਼ਰਸ ਹੈਦਰਾਬਾਦ ਨੇ ਸ਼ਨੀਵਾਰ ਨੂੰ ਇੱਥੇ ਇੰਡੀਅਨ ਪ੍ਰੀਮੀਅਰ ਲੀਗ ਟੀ-20 ਮੈਚ ਵਿਚ ਲਖਨਊ ਸੁਪਰਜਾਇੰਟਸ ਖਿਲਾਫ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 6 ਵਿਕਟਾਂ 'ਤੇ 182 ਦੌੜਾਂ ਬਣਾਈਆਂ। ਸਨਰਾਈਜ਼ਰਜ਼ ਹੈਦਰਾਬਾਦ ਲਈ ਹੇਨਰਿਕ ਕਲਾਸੇਨ ਨੇ ਸਭ ਤੋਂ ਵੱਧ 47 ਦੌੜਾਂ ਦਾ ਯੋਗਦਾਨ ਪਾਇਆ। ਸਨਵੀਰ ਸਿੰਘ ਨੇ ਹੈਦਰਾਬਾਦ ਲਈ ਡੈਬਿਊ ਕੀਤਾ ਹੈ ਤਾਂ ਉਥੇ ਹੀ ਲਖਨਊ ਸੁਪਰਜਾਇੰਟਸ ਨੇ ਮੋਹਸਿਨ ਖਾਨ ਅਤੇ ਦੀਪਕ ਹੁੱਡਾ ਦੀ ਜਗ੍ਹਾ ਯੁੱਧਵੀਰ ਸਿੰਘ ਅਤੇ ਪ੍ਰੇਰਕ ਮਾਂਕੜ ਨੂੰ ਮੌਕਾ ਦਿੱਤਾ ਹੈ।
ਟੀਮਾਂ:
ਲਖਨਊ ਸੁਪਰ ਜਾਇੰਟਸ ਇਲੈਵਨ: ਕਵਿੰਟਨ ਡੀ ਕਾਕ (ਵਿਕਟਕੀਪਰ), ਕਾਈਲ ਮੇਅਰਸ, ਕਰੂਣਾਲ ਪੰਡਯਾ (ਕਪਤਾਨ), ਪ੍ਰੇਰਕ ਮਾਂਕੜ, ਮਾਰਕਸ ਸਟੋਇਨਿਸ, ਨਿਕੋਲਸ ਪੂਰਨ, ਅਮਿਤ ਮਿਸ਼ਰਾ, ਯਸ਼ ਠਾਕੁਰ, ਰਵੀ ਬਿਸ਼ਨੋਈ, ਯੁੱਧਵੀਰ ਸਿੰਘ ਚਰਕ, ਅਵੇਸ਼ ਖਾਨ।
ਸਨਰਾਈਜ਼ਰਜ਼ ਹੈਦਰਾਬਾਦ ਇਲੈਵਨ: ਅਭਿਸ਼ੇਕ ਸ਼ਰਮਾ, ਅਨਮੋਲਪ੍ਰੀਤ ਸਿੰਘ, ਰਾਹੁਲ ਤ੍ਰਿਪਾਠੀ, ਏਡੇਨ ਮਾਰਕਰਮ (ਕਪਤਾਨ), ਹੇਨਰਿਕ ਕਲਾਸੇਨ (ਵਿਕਟਕੀਪਰ), ਗਲੇਨ ਫਿਲਿਪਸ, ਅਬਦੁਲ ਸਮਦ, ਟੀ ਨਟਰਾਜਨ, ਮਯੰਕ ਮਾਰਕੰਡੇ, ਭੁਵਨੇਸ਼ਵਰ ਕੁਮਾਰ, ਫਜ਼ਲਹਕ ਫਾਰੂਕੀ।