JNU ਮਾਮਲੇ 'ਤੇ ਗਾਵਸਕਰ ਨੇ ਕਿਹਾ- ਦੇਸ਼ ਦੇ ਹਾਲਾਤ ਠੀਕ ਨਹੀਂ

01/12/2020 11:25:05 AM

ਸਪੋਰਟਸ ਡੈਸਕ— ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੁਨੀਲ ਗਾਵਸਕਰ ਨੇ ਦੇਸ਼ ਦੇ ਹਾਲਾਤ 'ਤੇ ਆਪਣੀ ਚਿੰਤਾ ਪ੍ਰ੍ਰਗਟਾਈ  ਹੈ। ਪਿਛਲੇ ਕੁਝ ਸਮੇਂ ਤੋਂ ਦੇਸ਼ 'ਚ ਜਿਸ ਤਰ੍ਹਾਂ ਦੇ ਹਾਲਾਤ ਹਨ ਉਸ ਨੂੰ ਲੈ ਕੇ ਪੂਰੇ ਦੇਸ਼ 'ਚ ਵਿਰੋਧ ਪ੍ਰਦਰਸ਼ਨ ਜਾਰੀ ਹੈ। ਵਿਦਿਆਰਥੀ ਲਗਾਤਾਰ ਸੜਕਾਂ 'ਤੇ ਉਤਰ ਕੇ ਸਰਕਾਰ ਦੇ ਖਿਲਾਫ ਆਪਣਾ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ।
PunjabKesari
ਸੁਨੀਲ ਗਾਵਸਕਰ ਨੇ ਭਰੋਸਾ ਜਤਾਇਆ ਹੈ ਕਿ ਭਾਰਤ ਦੇਸ਼ ਭਰ ਦੇ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨ ਨਾਲ ਬਣੇ ਮੌਜੂਦਾ 'ਮੁਸ਼ਕਲ' ਹਾਲਾਤ ਤੋਂ ਉਬਰ ਜਾਵੇਗਾ ਜਿਵੇਂ ਬੀਤੇ ਸਮੇਂ 'ਚ ਉਹ ਕਈ ਸੰਕਟ ਦੇ ਹਾਲਾਤਾਂ ਤੋਂ ਨਜਿੱਠਣ 'ਚ ਸਫਲ ਰਿਹਾ ਹੈ। ਪਿਛਲੇ ਕੁਝ ਹਫਤਿਆਂ 'ਚ ਦੇਸ਼ ਭਰ ਦੇ ਵਿਦਿਆਰਥੀਆਂ ਦਾ ਵਿਰੋਧ ਪ੍ਰਦਰਸ਼ਨ ਦੇਖਣ ਨੂੰ ਮਿਲਿਆ ਹੈ। ਨਾਗਰਿਕ ਸੋਧ ਕਾਨੂਨ ਦੇ ਖਿਲਾਫ ਜਾਮੀਆ ਮਿਲੀਆ ਯੂਨੀਵਰਸਿਟੀ 'ਚ ਵਿਰੋਧ ਦੇਖਣ ਨੂੰ ਮਿਲਿਆ ਜਦਕਿ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ. ਐੱਨ. ਯੂ.) 'ਚ ਨਕਾਬਪੋਸ਼ ਲੋਕਾਂ ਨੇ ਹਿੰਸਾ ਫੈਲਾਈ।

ਗਾਵਸਕਰ ਨੇ ਇਕ ਸੰਮੇਲਨ 'ਚ ਸੰਬੋਧਨ ਕਰਦੇ ਹੋਏ ਕਿਹਾ, ''ਦੇਸ਼ ਮੁਸ਼ਕਲ 'ਚ ਹੈ। ਸਾਡੇ ਕੁਝ ਨੌਜਵਾਨ ਸੜਕਾਂ 'ਤੇ ਉਤਰੇ ਹੋਏ ਹਨ ਜਦਕਿ ਉਨ੍ਹਾਂ ਨੂੰ ਆਪਣੀਆਂ ਜਮਾਤਾਂ 'ਚ ਹੋਣਾ ਚਾਹੀਦਾ ਹੈ। ਸੜਕਾਂ 'ਤੇ ਉਤਰਨ ਕਾਰਨ ਉਨ੍ਹਾਂ 'ਚੋਂ ਕੁਝ ਨੂੰ ਹਸਪਤਾਲ ਜਾਣਾ ਪਿਆ।'' ਗਾਵਸਕਰ ਹਾਲਾਂਕਿ ਉਸ ਭਾਰਤ 'ਚ ਵਿਸ਼ਵਾਸ ਰਖਦੇ ਹਨ ਜਿੱਥੋਂ ਦੇ ਲੋਕ ਸੰਕਟ ਦੇ ਇਸ ਸਮੇਂ 'ਚ ਉਬਰ ਜਾਣਗੇ। ਉਨ੍ਹਾਂ ਕਿਹਾ, ''ਜ਼ਿਆਦਾਤਰ ਵਿਦਿਆਰਥੀ ਜਮਾਤਾਂ 'ਚ ਹਨ ਅਤੇ ਆਪਣਾ ਭਵਿੱਖ ਬਣਾਉਣ ਅਤੇ ਭਾਰਤ ਨੂੰ ਅੱਗੇ ਲੈ ਜਾਣ ਦੀ ਕੋਸ਼ਿਸ਼ ਕਰ ਰਹੇ ਹਨ। ਇਕ ਦੇਸ਼ ਦੇ ਰੂਪ 'ਚ ਅਸੀਂ ਉਦੋਂ ਹੀ ਅੱਗੇ ਵਧ ਸਕਦੇ ਹਾਂ ਜਦੋਂ ਅਸੀਂ ਸਾਰੇ ਇਕਜੁੱਟ ਹੋਈਏ ਅਤੇ ਜਦੋਂ ਅਸੀਂ ਸਾਰੇ ਆਮ ਭਾਰਤੀ ਹੋਈਏ। ਖੇਡ ਨੇ ਸਾਨੂੰ ਇਹੋ ਸਿਖਾਇਆ ਹੈ।''

 


Tarsem Singh

Content Editor

Related News