ਦੱਖਣੀ ਅਫਰੀਕਾ ਖਿਲਾਫ ਟੈਸਟ ਮੈਚ ਲਈ ਰੋਹਿਤ ਸ਼ਰਮਾ ਨੂੰ ਸੁਨੀਲ ਗਾਵਸਕਰ ਨੇ ਦਿੱਤੀ ਅਹਿਮ ਸਲਾਹ
Monday, Dec 25, 2023 - 07:44 PM (IST)
ਸਪੋਰਟਸ ਡੈਸਕ : ਵਿਸ਼ਵ ਕੱਪ ਫਾਈਨਲ 'ਚ ਟੀਮ ਇੰਡੀਆ ਦੇ ਨਿਰਾਸ਼ਾਜਨਕ ਸਫਰ ਤੋਂ ਬਾਅਦ ਰੋਹਿਤ ਸ਼ਰਮਾ ਪਹਿਲੀ ਵਾਰ ਕਿਸੇ ਸੀਰੀਜ਼ 'ਚ ਟੀਮ ਇੰਡੀਆ ਦੀ ਕਪਤਾਨੀ ਕਰਨ ਜਾ ਰਹੇ ਹਨ। ਦੋ ਮੈਚਾਂ ਦੀ ਟੈਸਟ ਸੀਰੀਜ਼ ਤੋਂ ਪਹਿਲਾਂ ਕਪਤਾਨ ਰੋਹਿਤ ਸ਼ਰਮਾ ਨੂੰ ਸਾਬਕਾ ਮਹਾਨ ਕ੍ਰਿਕਟਰ ਸੁਨੀਲ ਗਾਵਸਕਰ ਨੇ ਅਹਿਮ ਸਲਾਹ ਦਿੱਤੀ ਗਈ ਹੈ। ਵਿਸ਼ਵ ਕੱਪ 'ਚ ਸਲਾਮੀ ਬੱਲੇਬਾਜ਼ ਦੇ ਤੌਰ 'ਤੇ ਰੋਹਿਤ ਸ਼ਰਮਾ ਦੇ ਸ਼ਾਨਦਾਰ ਪ੍ਰਦਰਸ਼ਨ ਨੂੰ ਉਜਾਗਰ ਕਰਦੇ ਹੋਏ ਗਾਵਸਕਰ ਨੇ ਕਿਹਾ ਕਿ ਉਨ੍ਹਾਂ ਨੇ ਰੋਹਿਤ ਨੂੰ ਇਸ ਸੀਰੀਜ਼ ਤੋਂ ਪਹਿਲਾਂ ਆਪਣੀ ਮਾਨਸਿਕਤਾ ਅਤੇ ਪਹੁੰਚ ਨੂੰ ਜਲਦੀ ਬਦਲਣ ਦੀ ਸਲਾਹ ਦਿੱਤੀ।
ਗਾਵਸਕਰ ਨੇ ਕਿਹਾ ਕਿ ਇਸ ਸੀਰੀਜ਼ ਨੂੰ ਜਿੱਤਣ ਲਈ ਰੋਹਿਤ ਸ਼ਰਮਾ ਲਈ ਪਹਿਲਾਂ ਆਪਣੀ ਮਾਨਸਿਕ ਸਥਿਤੀ ਨੂੰ ਟੈਸਟ ਮੈਚ ਦੀ ਸਥਿਤੀ 'ਚ ਬਦਲਣਾ ਬਹੁਤ ਜ਼ਰੂਰੀ ਹੈ। ਗਾਵਸਕਰ ਨੇ ਅੱਗੇ ਕਿਹਾ ਕਿ ਪਹਿਲਾਂ ਰੋਹਿਤ ਵਨਡੇ 'ਚ ਬੱਲੇਬਾਜ਼ੀ ਕਰ ਰਿਹਾ ਸੀ, ਜਿੱਥੇ ਉਸ ਨੇ ਸੋਚਿਆ ਕਿ ਉਹ ਹਮਲਾਵਰ ਭੂਮਿਕਾ ਨਿਭਾਏਗਾ ਅਤੇ ਪਹਿਲੇ ਦਸ ਓਵਰਾਂ 'ਚ ਵੱਧ ਤੋਂ ਵੱਧ ਸਕੋਰ ਬਣਾਏਗਾ।
ਇਹ ਵੀ ਪੜ੍ਹੋ : ਪਾਕਿਸਤਾਨ ਹਾਕੀ ਫੈਡਰੇਸ਼ਨ ਨੂੰ ਮੁਅੱਤਲ ਕਰ ਸਕਦਾ ਹੈ FIH
ਵਿਸ਼ਵ ਕੱਪ ਲਈ ਰੋਹਿਤ ਦੀ ਇਹੀ ਸੋਚ ਸੀ ਅਤੇ ਅਸੀਂ ਮੈਦਾਨ 'ਤੇ ਵੀ ਇਸ ਨੂੰ ਦੇਖਿਆ। ਹੁਣ ਟੈਸਟ ਕ੍ਰਿਕਟ 'ਚ ਰੋਹਿਤ ਨੂੰ ਆਪਣੀ ਸੋਚ ਬਦਲਨੀ ਹੋਵੇਗੀ ਅਤੇ ਪੂਰਾ ਦਿਨ ਬੱਲੇਬਾਜ਼ੀ ਕਰਨ ਬਾਰੇ ਸੋਚਣਾ ਹੋਵੇਗਾ। ਜੇਕਰ ਰੋਹਿਤ ਪੂਰਾ ਦਿਨ ਬੱਲੇਬਾਜ਼ੀ ਕਰਦਾ ਹੈ ਤਾਂ ਉਹ ਸਪੱਸ਼ਟ ਤੌਰ 'ਤੇ ਆਪਣੇ ਬੱਲੇ ਨਾਲ ਵੱਡੇ ਸ਼ਾਟ ਖੇਡ ਸਕਦਾ ਹੈ ਅਤੇ ਆਪਣੀ ਪਾਰੀ 150 ਤੋਂ ਜ਼ਿਆਦਾ 'ਤੇ ਖਤਮ ਕਰ ਸਕਦਾ ਹੈ।
ਅਜਿਹੇ 'ਚ ਭਾਰਤ ਦਾ ਸਕੋਰ 300 ਜਾਂ 350 ਤੋਂ ਜ਼ਿਆਦਾ ਹੋਵੇਗਾ। ਇਸ ਦੌਰਾਨ ਭਾਰਤ ਨੇ ਰੋਹਿਤ ਸ਼ਰਮਾ ਦੀ ਅਗਵਾਈ 'ਚ ਪ੍ਰੀਟੋਰੀਆ 'ਚ ਇਕ ਇੰਟਰਾ-ਸਕੁਐਡ ਮੈਚ ਖੇਡਿਆ, ਜਿਸ 'ਚ ਰੋਹਿਤ ਖੂਬ ਮੁਸਕਰਾ ਰਹੇ ਸਨ। ਗਾਵਸਕਰ ਨੇ ਕਿਹਾ ਕਿ ਰੋਹਿਤ ਨੂੰ ਬੱਲੇਬਾਜ਼-ਕਪਤਾਨ ਵਾਂਗ ਹੀ ਬਦਲਾਅ ਕਰਨਾ ਹੋਵੇਗਾ ਜਦੋਂ ਤੁਸੀਂ ਦੌੜਾਂ ਬਣਾਉਂਦੇ ਹੋ ਤਾਂ ਤੁਹਾਡਾ ਆਤਮਵਿਸ਼ਵਾਸ ਵਧਦਾ ਹੈ ਅਤੇ ਰੋਹਿਤ ਸ਼ਰਮਾ ਲਈ ਇਹ ਸਭ ਤੋਂ ਵੱਡੀ ਚੁਣੌਤੀ ਹੋਵੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।