ਭਾਰਤ-ਇੰਗਲੈਂਡ ਟੈਸਟ ਸੀਰੀਜ਼ ’ਤੇ ਸੁਨੀਲ ਗਾਵਸਕਰ ਨੇ ਕੀਤੀ ਭਵਿੱਖਬਾਣੀ, 4-0 ਨਾਲ ਜਿੱਤੇਗੀ ਇਹ ਟੀਮ

Friday, Jun 04, 2021 - 01:07 PM (IST)

ਭਾਰਤ-ਇੰਗਲੈਂਡ ਟੈਸਟ ਸੀਰੀਜ਼ ’ਤੇ ਸੁਨੀਲ ਗਾਵਸਕਰ ਨੇ ਕੀਤੀ ਭਵਿੱਖਬਾਣੀ, 4-0 ਨਾਲ ਜਿੱਤੇਗੀ ਇਹ ਟੀਮ

ਸਪੋਰਟਸ ਡੈਸਕ— ਭਾਰਤੀ ਕ੍ਰਿਕਟ ਟੀਮ ਇੰਗਲੈਂਡ ਪਹੁੰਚ ਗਈ ਹੈ ਜਿੱਥੇ ਉਹ ਨਿਊਜ਼ੀਲੈਂਡ ਖ਼ਿਲਾਫ਼ ਸਾਊਥੰਪਟਨ ’ਚ 18 ਜੂਨ ਤੋਂ ਵਰਲਡ ਟੈਸਟ ਚੈਂਪੀਅਨਸ਼ਿਪ ਦਾ ਫ਼ਾਈਨਲ ਮੈਚ ਖੇਡੇਗੀ। ਇਸ ਤੋਂ ਬਾਅਦ ਭਾਰਤੀ ਟੀਮ ਲਗਭਗ ਡੇਢ ਮਹੀਨੇ ਦੇ ਆਰਾਮ ਦੇ ਬਾਅਦ 4 ਅਗਸਤ ਤੋਂ ਇੰਗਲੈਂਡ ਖ਼ਿਲਾਫ਼ 5 ਮੈਚਾਂ ਦੀ ਟੈਸਟ ਸੀਰੀਜ਼ ਖੇਡੇਗੀ ਜੋ 14 ਸਤੰਬਰ ਨੂੰ ਖ਼ਤਮ ਹੋਵੇਗੀ। ਇੰਗਲੈਂਡ ਖਿਲਾਫ਼ ਸੀਰੀਜ਼ ਨੂੰ ਲੈ ਕੇ ਭਾਰਤੀ ਮਹਾਨ ਬੱਲੇਬਾਜ਼ ਸੁਨੀਲ ਗਾਵਸਕਰ ਨੇ ਭਵਿੱਖਬਾਣੀ ਕੀਤੀ ਹੈ ਕਿ ਭਾਰਤ ਇੰਗਲੈਂਡ ਖਿਲਾਫ਼ ਇਹ ਟੈਸਟ ਸੀਰੀਜ਼ 4-0 ਨਾਲ ਜਿੱਤੇਗਾ।
ਇਹ ਵੀ ਪੜ੍ਹੋ : ਹਰਭਜਨ ਸਿੰਘ ਦੀ ਇਸ ਟਵੀਟ ਮਗਰੋਂ ਹੋ ਰਹੀ ਹੈ ਹਰ ਪਾਸੇ ਤਾਰੀਫ਼, ਲਿਖਿਆ- ਯੋਗ ਕਰੋ ਜਾਂ ਨਾ ਕਰੋ ਪਰ...

ਗਾਵਸਕਰ ਨੇ ਪੱਤਰਕਾਰਾਂ ਨਾਲ ਗੱਲਬਾਤ ਦੇ ਦੌਰਾਨ ਕਿਹਾ ਕਿ ਇੰਗਲੈਂਡ ਖ਼ਿਲਾਫ਼ ਟੈਸਟ ਸੀਰੀਜ਼ ਵਰਲਡ ਚੈਂਪੀਅਨਸ਼ਿਪ ਫ਼ਾਈਨਲ ਦੇ ਕਰੀਬ 6 ਹਫ਼ਤੇ ਬਾਅਦ ਹੋਵੇਗੀ। ਅਜਿਹੇ ’ਚ ਭਾਰਤੀ ਟੀਮ ’ਤੇ ਇਸ ਡਬਲਯੂ. ਟੀ. ਸੀ. ਫ਼ਾਈਨਲ ਦਾ ਬਹੁਤ ਘੱਟ ਜਾਂ ਬਿਲੁਕਲ ਵੀ ਅਸਰ ਨਹੀਂ ਹੋਵੇਗਾ। ਸੀਰੀਜ਼ ਅਗਸਤ-ਸਤੰਬਰ ’ਚ ਖੇਡੀ ਜਾਵੇਗੀ ਤੇ ਭਾਰਤ ਇਸ ਸੀਰੀਜ਼ ਨੂੰ 4-0 ਨਾਲ ਜਿੱਤੇਗਾ।
ਇਹ ਵੀ ਪੜ੍ਹੋ : ਭਾਰਤ ਦੀ ਕੋਨੇਰੂ ਹੰਪੀ ਫ਼ੀਡੇ ਕੈਂਡੀਡੇਟ ਸ਼ਤਰੰਜ ਲਈ ਚੁਣੀ ਗਈ

PunjabKesariਇਸ ਵਿਚਾਲੇ ਉਨ੍ਹਾਂ ਨੇ ਪਿੱਚ ਨੂੰ ਲੈ ਕੇ ਵੀ ਗੱਲ ਕੀਤੀ ਤੇ ਕਿਹਾ ਕਿ ਭਾਰਤ ਨੂੰ ਹਰੀ ਪਿੱਚ ’ਤੇ ਖੇਡਣਾ ਪੈ ਸਕਦਾ ਹੈ। ਸਾਬਕਾ ਭਾਰਤੀ ਕ੍ਰਿਕਟਰ ਨੇ ਕਿਹਾ, ਇਸ ਸਾਲ ਦੀ ਸ਼ੁਰੂਆਤ ’ਚ ਭਾਰਤ ’ਚ ਪਿੱਚ ਨੂੰ ਲੈ ਕੇ ਰੋਣ ਵਾਲਾ ਇੰਗਲੈਂਡ ਹੋ ਸਕਦਾ ਹੈ ਭਾਰਤ ਲਈ ਹਰੀ ਪਿੱਚ ਤਿਆਰ ਕਰੇ। ਇਸ ਤੋਂ ਪਹਿਲਾਂ ਵੀ ਗਾਵਸਕਰ ਨੇ ਕਿਹਾ ਸੀ ਕਿ ਜੇਕਰ ਇੰਗਲੈਂਡ ਸੀਰੀਜ਼ ਦੇ ਦੌਰਾਨ ਪਿੱਚ ’ਤੇ ਘਾਹ ਦਿਸੇ ਤਾਂ ਕੋਈ ਹੈਰਾਨੀ ਨਹੀਂ ਹੋਵੇਗੀ। ਉਨ੍ਹਾਂ ਅੱਗੇ ਕਿਹਾ, ਭਾਰਤ ਲਈ ਹਰੀ ਪਿੱਚ ’ਤੇ ਖੇਡਣਾ ਹੁਣ ਨਹੀਂ ਹੈ। ਭਾਰਤ ਕੋਲ ਅਜਿਹਾ ਗੇਂਦਬਾਜ਼ੀ ਹਮਲਾ ਹੈ ਜੋ ਇੰਗਲਿਸ਼ ਬੱਲੇਬਾਜ਼ਾਂ ਨੂੰ ਪਰੇਸ਼ਾਨੀ ’ਚ ਪਾ ਸਕਦਾ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


author

Tarsem Singh

Content Editor

Related News