ਮੁਹੰਮਦ ਸਿਰਾਜ ਦੀ ਗੇਂਦਬਾਜ਼ੀ ਦੇ ਮੁਰੀਦ ਹੋਏ ਸੁਨੀਲ ਗਾਵਸਕਰ, ਦਿੱਤਾ ਇਹ ਬਿਆਨ

Tuesday, May 18, 2021 - 07:03 PM (IST)

ਮੁਹੰਮਦ ਸਿਰਾਜ ਦੀ ਗੇਂਦਬਾਜ਼ੀ ਦੇ ਮੁਰੀਦ ਹੋਏ ਸੁਨੀਲ ਗਾਵਸਕਰ, ਦਿੱਤਾ ਇਹ ਬਿਆਨ

ਸਪੋਰਟਸ ਡੈਸਕ— ਸਾਬਕਾ ਭਾਰਤੀ ਕ੍ਰਿਕਟਰ ਸੁਨੀਲ ਗਾਵਸਕਰ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ’ਚ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਵੱਲੋਂ ਖੇਡਣ ਵਾਲੇ ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਹ ਆਪਣੇ ਆਖ਼ਰੀ ਓਵਰ ਨੂੰ ਇਸ ਤਰ੍ਹਾਂ ਸੁੱਟਦਾ ਹੈ ਜਿਵੇਂ ਪਹਿਲਾ ਹੋਵੇ। ਗਾਵਸਕਰ ਨੇ ਆਪਣੇ ਇਕ ਕਾਲਮ ’ਚ ਇਹ ਗੱਲ ਲਿਖੀ ਹੈ। ਉਨ੍ਹਾਂ ਨੇ ਆਪਣੇ ਕਾਲਮ ’ਚ ਗਲੇਨ ਮੈਕਸਵੇਲ ਦੀ ਵੀ ਸ਼ਲਾਘਾ ਕੀਤੀ ਹੈ ਤੇ ਉਨ੍ਹਾਂ ਨੂੰ ਆਰ. ਸੀ. ਬੀ. ਲਈ ਸਰਪ੍ਰਾਈਜ਼ ਪੈਕੇਜ ਦੱਸਿਆ। ਉਨ੍ਹਾਂ ਕਿਹਾ ਕਿ ਮੈਕਸਵੇਲ ਨੇ ਉਸੇ ਤਰ੍ਹਾਂ ਬੱਲੇਬਾਜ਼ੀ ਕੀਤੀ, ਜਿਸ ਤਰ੍ਹਾਂ ਉਹ ਆਸਟਰੇਲੀਆਈ ਟੀਮ ਲਈ ਕਰਦੇ ਹਨ। 

PunjabKesariਬਾਇਓ-ਬਬਲ ’ਚ ਕੋਰੋਨਾ ਦੇ ਮਾਮਲੇ ਸਾਹਮਣੇ ਆਉਣ ਦੇ ਬਾਅਦ ਆਈ. ਪੀ. ਐੱਲ. 2021 ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਇਸ ਟੂਰਨਾਮੈਂਟ ਦੇ 29 ਮੈਚ ਖੇਡੇ ਜਾ ਚੁੱਕੇ ਹਨ ਤੇ ਇਸ ਦੌਰਾਨ ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਟੀਮ ਰਾਇਲ ਚੈਲੰਜਰਜ਼ ਬੈਂਗਲੁਰੂ ਦਾ ਪ੍ਰਦਰਸ਼ਨ ਕਾਫ਼ੀ ਸ਼ਾਨਦਾਰ ਰਿਹਾ ਹੈ। ਆਰ. ਸੀ. ਬੀ. 7 ’ਚੋਂ 5 ਮੈਚ ਜਿੱਤ ਕੇ 10 ਅੰਕਾਂ ਦੇ ਨਾਲ ਪੁਆਇੰਟ ਟੇਬਲ ’ਚ ਤੀਜੇ ਸਥਾਨ ’ਤੇ ਹੈ। ਸਿਰਾਜ ਦੀ ਗੱਲ ਕਰੀਏ ਤਾਂ ਉਨ੍ਹਾਂ 7 ਮੈਚਾਂ ’ਚ ਗੇਂਦਬਾਜ਼ੀ ਕਰਦੇ ਹੋਏ 7 ਵਿਕਟ ਆਪਣੇ ਨਾਂ ਕੀਤੇ ਹਨ ਜਿਸ ’ਚ ਉਨ੍ਹਾਂ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ 3/27 ਰਿਹਾ ਹੈ।ਯ


author

Tarsem Singh

Content Editor

Related News