ਬੰਗਲਾਦੇਸ਼ ਖਿਲਾਫ ਮੈਚ ਤੋਂ ਪਹਿਲਾਂ ਸੁਨੀਲ ਛੇਤਰੀ ਨੇ ਕਿਹਾ- ਟੀਮ ਮੇਰੇ 'ਤੇ ਨਿਰਭਰ ਨਹੀਂ

Monday, Oct 14, 2019 - 06:11 PM (IST)

ਬੰਗਲਾਦੇਸ਼ ਖਿਲਾਫ ਮੈਚ ਤੋਂ ਪਹਿਲਾਂ ਸੁਨੀਲ ਛੇਤਰੀ ਨੇ ਕਿਹਾ- ਟੀਮ ਮੇਰੇ 'ਤੇ ਨਿਰਭਰ ਨਹੀਂ

ਕੋਲਕਾਤਾ— ਭਾਰਤ ਲਈ ਰਿਕਾਰਡ ਗੋਲ ਕਰਨ ਵਾਲੇ ਸੁਨੀਲ ਛੇਤਰੀ 'ਤੇ ਬੰਗਲਾਦੇਸ਼ ਖਿਲਾਫ ਮੰਗਲਵਾਰ ਨੂੰ ਹੋਣ ਵਾਲੇ ਵਿਸ਼ਵ ਕੱਪ ਕੁਆਲੀਫਾਇਰ ਮੁਕਾਬਲੇ 'ਚ ਗੋਲ ਕਰਨ ਦੀ ਜ਼ਿੰਮੇਵਾਰੀ ਹੋਵੇਗੀ ਪਰ ਭਾਰਤੀ ਕਪਤਾਨ ਨੇ ਕਿਹਾ ਕਿ ਟੀਮ 'ਚ ਅਜਿਹੇ ਕਈ ਖਿਡਾਰੀ ਹਨ ਜੋ ਉਨ੍ਹਾਂ ਤੋਂ ਬਿਹਤਰ ਪ੍ਰਦਰਸ਼ਨ ਕਰਨ ਦਾ ਜਜ਼ਬਾ ਰਖਦੇ ਹਨ।ਵਿਸ਼ਵ ਕੱਪ ਕੁਆਲੀਫਾਇਰ ਗਰੁੱਪ-ਈ ਦੇ ਇਸ ਮੁਕਾਬਲੇ ਤੋਂ ਪਹਿਲੇ ਦੀ ਪੂਰਬਲੀ ਸ਼ਾਮ 'ਤੇ ਛੇਤਰੀ ਨੇ ਕਿਹਾ, ''ਇਹ ਹਮੇਸ਼ਾ ਭਾਰਤ ਬਨਾਮ ਬੰਗਲਾਦੇਸ਼ ਮੁਕਾਬਲਾ ਹੋਵੇਗਾ। ਮੈਂ ਇਸ ਟੀਮ 'ਚ ਸ਼ਾਮਲ 23 ਖਿਡਾਰੀਆਂ 'ਚੋਂ ਇਕ ਹਾਂ। ਜ਼ਾਹਿਰ ਹੈ ਕਿ ਮੈਂ ਥੋੜ੍ਹਾ ਖੁਸ਼ਕਿਸਮਤ ਹਾਂ ਕਿਉਂਕਿ ਮੈਨੂੰ ਜ਼ਿਆਦਾ ਤਜਰਬਾ ਹੈ। ਟੀਮ ਦੇ ਖਿਡਾਰੀ ਹਾਲਾਂਕਿ ਮੇਰੇ 'ਤੇ ਨਿਰਭਰ ਨਹੀਂ ਹਨ। ਅਸੀਂ ਇਕ ਟੀਮ ਦੀ ਤਰ੍ਹਾਂ ਖੇਡਦੇ ਹਾਂ।''
PunjabKesari
ਛੇਤਰੀ ਦੀ ਗੈਰ ਮੌਜੂਦਗੀ 'ਚ ਗੁਰਪ੍ਰੀਤ ਸਿੰਘ ਸੰਧੂ ਨੇ ਕਤਰ ਦੇ ਖਿਲਾਫ ਸ਼ਾਨਦਾਰ ਪ੍ਰਦਰਸ਼ਨ ਕਰਕੇ ਟੂਰਨਾਮੈਂਟ 'ਚ ਭਾਰਤ ਨੂੰ ਪਹਿਲਾ ਅੰਕ ਦਿਵਾਇਆ। 35 ਸਾਲ ਦੇ ਇਸ ਖਿਡਾਰੀ ਨੇ ਭਾਰਤੀ ਸਫਲਤਾ ਦਾ ਸਿਹਰਾ ਕੋਚ ਇਗੋਰ ਸਟਿਮੈਕ ਦੀ ਟੀਮ ਚੋਣ ਨੂੰ ਦਿੱਤਾ ਜੋ ਕਿ ਪੂਰੀ ਤਰ੍ਹਾਂ ਟ੍ਰੇਨਿੰਗ ਦੇ ਦੌਰਾਨ ਪ੍ਰਦਰਸ਼ਨ 'ਤੇ ਆਧਾਰਤ ਹੈ। ਛੇਤਰੀ ਨੇ ਕਿਹਾ, '' ਇਹ ਮੁਕਾਬਲਾ ਸਾਡੇ ਲਈ ਇਹ ਸਰਵਸ੍ਰੇਸ਼ਠ ਮੌਕੇ ਦੀ ਤਰ੍ਹਾਂ ਹੈ। ਟੀਮ ਲਈ ਮੈਦਾਨ 'ਤੇ ਕੌਣ ਉਤਰੇਗਾ ਇਹ ਜ਼ਿਆਦਾ ਜ਼ਰੂਰੀ ਹੈ। ਅਸੀਂ ਉਨ੍ਹਾਂ ਦੀ (ਸਟਿਮਕ) ਦੀ ਦੇਖਰੇਖ 'ਚ ਖੇਡਾਂਗੇ। ਉਹ ਬਿਨਾ ਕਿਸੇ ਪੱਖਪਾਤ ਦੇ ਆਏ ਹਨ।''


author

Tarsem Singh

Content Editor

Related News