ਛੇਤਰੀ ਦੇ ਗੋਲ ਨੇ ਦਿਵਾਈ ਬੈਂਗਲੁਰੂ ਨੂੰ ਜਿੱਤ

Sunday, Nov 24, 2019 - 11:46 AM (IST)

ਛੇਤਰੀ ਦੇ ਗੋਲ ਨੇ ਦਿਵਾਈ ਬੈਂਗਲੁਰੂ ਨੂੰ ਜਿੱਤ

ਬੈਂਗਲੁਰੂ— ਸੁਨੀਲ ਛੇਤਰੀ ਦੇ 55ਵੇਂ ਮਿੰਟ 'ਚ ਕੀਤੇ ਗਏ ਗੋਲ ਦੇ ਦਮ 'ਤੇ ਬੈਂਗਲੁਰੂ ਐੱਫ. ਸੀ. ਨੇ ਸ਼ਨੀਵਾਰ ਨੂੰ ਸ਼੍ਰੀਕਾਂਤੀਰਾਵਾ ਸਟੇਡੀਅਮ 'ਚ ਖੇਡੇ ਗਏ ਇੰਡੀਅਨ ਸੁਪਰ ਲੀਗ (ਆਈ. ਐੱਸ. ਐੱਲ.) ਫੁੱਟਬਾਲ ਟੂਰਨਾਮੈਂਟ ਦੇ ਮੈਚ 'ਚ ਕੇਰਲ ਬਲਾਸਟਰਸ ਨੂੰ 1-0 ਨਾਲ ਹਰਾਇਆ। ਬੈਂਗਲੁਰੂ ਦੀ ਇਹ ਵਰਤਮਾਨ ਸੈਸ਼ਨ ਦੀ ਦੂਜੀ ਜਿੱਤ ਹੈ ਜਦਕਿ ਬਲਾਸਟਰਸ ਨੂੰ ਤੀਜੀ ਹਾਰ ਦਾ ਸਾਹਮਣਾ ਕਰਨਾ ਪਿਆ।
PunjabKesari
ਇਸ ਜਿੱਤ ਨਾਲ ਬੈਂਗਲੁਰੂ ਨੂੰ ਤਿੰਨ ਅੰਕ ਮਿਲੇ ਅਤੇ ਹੁਣ ਉਸ ਦੇ ਪੰਜ ਮੈਚਾਂ 'ਚ ਦੋ ਜਿੱਤ ਅਤੇ ਤਿੰਨ ਡਰਾਅ ਦੇ ਨਾਲ 9 ਅੰਕ ਹੋ ਗਏ ਹਨ ਅਤੇ ਉਹ ਦੂਜੇ ਸਥਾਨ 'ਤੇ ਪਹੁੰਚ ਗਿਆ ਹੈ। ਏ. ਟੀ. ਕੇ. ਦੇ ਵੀ 9 ਅੰਕ ਹਨ ਪਰ ਉਹ ਗੋਲ ਫਰਕ ਨਾਲ ਬੈਂਗਲੁਰੂ ਤੋਂ ਅੱਗੇ ਹੈ। ਭਾਰਤੀ ਟੀਮ ਦੇ ਕੌਮਾਂਤਰੀ ਪੱਧਰ 'ਤੇ ਖੇਡਣ 'ਤੇ ਇਹ ਆਈ. ਐੱਸ. ਐੱਲ. ਦਾ ਪਹਿਲਾ ਮੈਚ ਹੈ ਜਿਸ 'ਚ ਪਹਿਲਾ ਹਾਫ ਗੋਲਰਹਿਤ ਰਿਹਾ, ਪਰ 55ਵੇਂ ਮਿੰਟ 'ਚ ਦਿਮਾਸ ਡੇਲਗਾਡੋ ਨੇ ਕਾਰਨਰ ਕਿੱਕ 'ਤੇ ਹੈਡਰ ਨਾਲ ਗੋਲ ਕਰਕੇ ਆਪਣੀ ਟੀਮ ਨੂੰ ਬੜ੍ਹਤ ਦਿਵਾਈ ਜੋ ਕਿ ਆਖ਼ਰ 'ਚ ਫੈਸਲਾਕੁੰਨ ਸਾਬਤ ਹੋਈ।


author

Tarsem Singh

Content Editor

Related News