ਛੇਤਰੀ ਦੇ ਦੋ ਗੋਲ ਦੀ ਬਦੌਲਤ ਬੈਂਗਲੁਰੂ ਐੱਫ. ਸੀ. 2-1 ਨਾਲ ਜਿੱਤਿਆ

01/04/2020 11:51:15 AM

ਸਪੋਰਟਸ ਡੈਸਕ— ਬੈਂਗਲੁਰੂ ਫੁੱਟਬਾਲ ਕਲੱਬ (ਬੈਂਗਲੁਰੂ ਐੱਫ. ਸੀ.) ਨੇ ਸ਼ੁੱਕਰਵਾਰ ਨੂੰ ਇੱਥੇ ਕਪਤਾਨ ਸੁਨੀਲ ਛੇਤਰੀ ਦੇ ਦੋ ਗੋਲ ਦੀ ਬਦੌਲਤ ਇੰਡੀਅਨ ਸੁਪਰ ਲੀਗ (ਆਈ. ਐੱਸ. ਐੱਲ. ) ਫੁੱਟਬਾਲ ਮੁਕਾਬਲੇ 'ਚ ਫੁੱਟਬਾਲ ਕਲੱਬ ਗੋਆ 'ਤੇ 2-1 ਨਾਲ ਜਿੱਤ ਹਾਸਲ ਕੀਤੀ। ਪਹਿਲੇ ਹਾਫ 'ਚ ਦੋਵੇਂ ਟੀਮਾਂ ਕੋਈ ਗੋਲ ਨਾ ਕਰ ਸਕੀਆਂ ਪਰ ਬੈਂਗਲੁਰੂ ਨੇ ਛੇਤਰੀ ਦੀ ਬਦੌਲਤ ਬੜ੍ਹਤ ਬਣਾਈ ਜਿਨ੍ਹਾਂ ਨੇ 59ਵੇਂ ਮਿੰਟ 'ਚ ਗੋਲ ਕੀਤਾ।
PunjabKesari
ਗੋਆ ਦੀ ਟੀਮ ਨੇ ਹੁਗੋ ਬੋਮੌਸ ਦੇ 61ਵੇਂ ਮਿੰਟ 'ਚ ਕੀਤੇ ਗੋਲ ਨਾਲ 1-1 ਦੀ ਬਰਾਬਰੀ ਹਾਸਲ ਕੀਤੀ। ਪਰ ਛੇਤਰੀ ਨੇ 83ਵੇਂ ਮਿੰਟ 'ਚ ਜੇਤੂ ਗੋਲ ਦਾਗਿਆ। ਬੈਂਗਲੁਰੂ ਦੀ ਗੋਆ ਖਿਲਾਫ ਆਈ. ਐੱਸ. ਐੱਲ. ਦੇ 7 ਮੈਚਾਂ 'ਚ ਇਹ ਪੰਜਵੀਂ ਜਿੱਤ ਹੈ। ਬੈਂਗਲੁਰੂ ਦੇ ਇਸ ਤਰ੍ਹਾਂ 11 ਮੈਚਾਂ 'ਚ 19 ਅੰਕ ਹੋ ਗਏ ਹਨ ਅਤੇ ਉਹ ਗੋਵਾ ਤੋਂ 2 ਅੰਕ ਪਿੱਛੇ ਦੂਜੇ ਸਥਾਨ 'ਤੇ ਪਹੁੰਚ ਗਈ ਹੈ।


Tarsem Singh

Content Editor

Related News