ਨਾਗਲ ਟੋਕੀਓ ਓਲੰਪਿਕ ’ਚ ਸਿੰਗਲ ਮੈਚ ਜਿੱਤਣ ਵਾਲੇ ਤੀਜੇ ਭਾਰਤੀ ਬਣੇ

Saturday, Jul 24, 2021 - 03:35 PM (IST)

ਨਾਗਲ ਟੋਕੀਓ ਓਲੰਪਿਕ ’ਚ ਸਿੰਗਲ ਮੈਚ ਜਿੱਤਣ ਵਾਲੇ ਤੀਜੇ ਭਾਰਤੀ ਬਣੇ

ਟੋਕੀਓ– ਸੁਮਿਤ ਨਾਗਲ ਨੇ ਓਲੰਪਿਕ ’ਚ ਡੇਨਿਸ ਇਸਤੋਮਿਨ ਨੂੰ ਤਿੰਨ ਸੈਟਾਂ ’ਚ ਹਰਾਇਆ। ਨਾਗਲ ਨੇ ਦੋ ਘੰਟੇ 34 ਮਿੰਟ ਤਕ ਚਲੇ ਮੈਚ ’ਚ ਇਸਤੋਮਿਨ ਨੂੰ 6-4, 6-7, 6-4 ਨਾਲ ਹਰਾਇਆ। ਹੁਣ ਉਨ੍ਹਾਂ ਦਾ ਸਾਹਮਣਾ ਦੂਜੇ ਦੌਰ ’ਚ ਦੁਨੀਆ ਦੇ ਦੂਜੇ ਨੰਬਰ ਦੇ ਖਿਡਾਰੀ ਦਾਨਿਲ ਮੇਦਵੇਦੇਵ ਨਾਲ ਹੋਵੇਗਾ।

ਜੀਸ਼ਾਨ ਅਲੀ ਨੇ ਸਿਓਲ ਓਲੰਪਿਕ 1988 ਦੀ ਟੈਨਿਸ ਪੁਰਸ਼ ਸਿੰਗਲ ਮੁਕਾਬਲੇ ’ਚ ਪਰਾਗਵੇ ਦੇ ਵਿਕਟੋ ਕਾਬਾਲੇਰੋ ਨੂੰ ਹਰਾਇਆ ਸੀ। ਇਸ ਤੋਂ ਬਾਅਦ ਲਿਏਂਡਰ ਪੇਸ ਨੇ ਬ੍ਰਾਜ਼ੀਲ ਦੇ ਫ਼ਰਨਾਂਡੋ ਮੇਲਿਜੇਨੀ ਨੂੰ ਹਰਾ ਕੇ ਅਟਲਾਂਟਾ ਓਲੰਪਿਕ 1996 ’ਚ ਕਾਂਸੀ ਤਮਗ਼ਾ ਜਿੱਤਿਆ ਸੀ। ਪੇਸ ਤੋਂ ਬਾਅਦ ਕੋਈ ਭਾਰਤੀ ਖਿਡਾਰੀ ਓਲੰਪਿਕ ’ਚ ਸਿੰਗਲ ਮੈਚ ਨਹੀਂ ਜਿੱਤ ਸਕਿਆ ਹੈ। ਸੋਮਦੇਵ ਦੇਵਵਰਮਨ ਤੇ ਵਿਸ਼ਣੂ ਵਰਧਨ ਲੰਡਨ ਓਲੰਪਿਕ 2012 ’ਚ ਪਹਿਲੇ ਦੌਰੇ ’ਚ ਹੀ ਹਾਰ ਗਏ ਸਨ।ਨਾਗਲ ਓਲੰਪਿਕ ਤੋਂ ਪਹਿਲਾਂ ਆਪਣੀ ਸਰਵਸ੍ਰੇਸ਼ਠ ਲੈਅ ’ਚ ਨਹੀਂ ਸਨ।


author

Tarsem Singh

Content Editor

Related News