ਸੁਮਿਤ ਨਾਗਲ ਨੇ ਆਪਣੀ ਰੈਕਿੰਗ ''ਚ ਕੀਤਾ ਹੋਰ ਸੁਧਾਰ, ਇਸ ਸਥਾਨ ''ਤੇ ਪਹੁੰਚੇ

09/17/2019 11:25:20 AM

ਸਪੋਰਟਸ ਡੈਸਕ— ਚੰਗੀ ਫ਼ਾਰਮ 'ਚ ਚੱਲ ਰਹੇ ਭਾਰਤੀ ਖਿਡਾਰੀ ਸੁਮਿਤ ਨਾਗਲ ਨੇ ਏ. ਟੀ. ਪੀ. ਦੀ ਜਾਰੀ ਨਵੀਂ ਰੈਂਕਿਗ ਮੁਤਾਬਕ ਸੋਮਵਾਰ ਨੂੰ ਕਰੀਅਰ ਦੀ ਸਭ ਤੋਂ ਬਿਹਤਰੀਨ 159ਵੀਂ ਰੈਂਕਿਗ ਹਾਸਲ ਕੀਤੀ। ਹਰਿਆਣਾ ਦਾ 22 ਸਾਲ ਦਾ ਇਹ ਖਿਡਾਰੀ ਯੂ. ਐੱਸ. ਓਪਨ. ਦੇ ਪਹਿਲੇ ਦੌਰ 'ਚ ਬਾਹਰ ਹੋਣ ਤੋਂ ਬਾਅਦ ਬੰਜਾ ਲੁਕਾ ਏ. ਟੀ. ਪੀ ਚੈਲੇਂਜਰ 'ਚ ਉਪ-ਵਿਜੇਤਾ ਰਿਹਾ ਸੀ। ਇਸ ਤੋਂ ਪਹਿਲਾਂ ਪਿੱਛਲੀ ਰੈਂਕਿੰਗ 'ਚ ਵੀ ਨਾਗਲ ਨੇ 16 ਸਥਾਨ ਦਾ ਸੁਧਾਰ ਕੀਤਾ ਸੀ। ਯੂ. ਐੱਸ ਓਪਨ 'ਚ ਨਾਗਲ ਨੇ ਸਵਿਟਜ਼ਰਲੈਂਡ ਦੇ ਮਹਾਨ ਖਿਡਾਰੀ ਰੋਜਰ ਫੈਡਰਰ ਖਿਲਾਫ ਪਹਿਲੇਂ ਦੌਰ 'ਚ ਪਹਿਲਾ ਸੈੱਟ ਜਿੱਤ ਲਿਆ ਸੀ ਪਰ ਉਨ੍ਹਾਂ ਨੂੰ 6-4 ,1-6,2-6,4-6 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।PunjabKesari
ਇਸ 'ਚ ਪ੍ਰਜਨੇਸ਼ ਗੁਣੇਸ਼ਵਰਨ ਟਾਪ 100 'ਚ ਬਰਕਰਾਰ ਇਕਲੌਤੇ ਭਾਰਤੀ ਹਨ। ਉਹ ਤਿੰਨ ਸਥਾਨ ਦੇ ਸੁਧਾਰ  ਦੇ ਨਾਲ 82ਵੇਂ ਸਥਾਨ 'ਤੇ ਪਹੁੰਚ ਗਏ ਹਨ। ਲਵ ਰਾਮਨਾਥਨ ਤਿੰਨ ਸਥਾਨ ਦੇ ਨੁਕਸਾਨ ਨਾਲ 179ਵੇਂ ਸਥਾਨ 'ਤੇ ਹਨ। ਡਬਲ 'ਚ ਰੋਹਨ ਬੋਪੰਨਾ ਅਤੇ ਦਿਵਿਜ ਸ਼ਰਨ 43ਵੇਂ ਅਤੇ 49ਵੇਂ ਸਥਾਨ 'ਤੇ ਬਣੇ ਹੋਏ ਹੈ। ਜਦ ਕਿ ਲਿਏਂਡਰ ਪੇਸ ਇਕ ਸਥਾਨ ਦੇ ਸੁਧਾਰ ਦੇ ਨਾਲ 78ਵੇਂ ਸਥਾਨ 'ਤੇ ਹਨ। ਡਬਲਿਊ ਟੀ. ਏ. ਰੈਂਕਿੰਗ 'ਚ ਅੰਕਿਤਾ ਰੈਨਾ 191ਵੇਂ ਸਥਾਨ ਦੇ ਨਾਲ ਟਾਪ ਭਾਰਤੀ ਹਨ। ਪ੍ਰਾਂਜਲਾ ਯਾਦਲਾਪੱਲੀ 338ਵੇਂ ਸਥਾਨ 'ਤੇ ਹਨ।


Related News