ਸੁਮਿਤ ਤੇ ਸਰਜੂਬਾਲਾ ਨੇ ਤਮਗੇ ਪੱਕੇ ਕੀਤੇ

Tuesday, Jan 30, 2018 - 09:01 AM (IST)

ਸੁਮਿਤ ਤੇ ਸਰਜੂਬਾਲਾ ਨੇ ਤਮਗੇ ਪੱਕੇ ਕੀਤੇ

ਨਵੀਂ ਦਿੱਲੀ, (ਬਿਊਰੋ)—ਏਸ਼ੀਆਈ ਚਾਂਦੀ ਤਮਗੇ ਜੇਤੂ ਸੁਮਿਤ ਸਾਂਗਵਾਨ (91 ਕਿ. ਗ੍ਰਾ.) ਤੇ ਵਿਸ਼ਵ ਚਾਂਦੀ ਤਮਗਾ ਜੇਤੂ ਸਰਜੂਬਾਲਾ ਦੇਵੀ (51 ਕਿ. ਗ੍ਰਾ.) ਉਨ੍ਹਾਂ ਚਾਰ ਭਾਰਤੀ ਮੁੱਕੇਬਾਜ਼ਾਂ 'ਚ ਸ਼ਾਮਲ ਰਹੇ, ਜਿਨ੍ਹਾਂ ਨੇ ਸ਼ਾਨਦਾਰ ਜਿੱਤਾਂ ਨਾਲ ਪੁਰਸ਼ ਤੇ ਮਹਿਲਾ ਵਰਗ ਵਿਚ ਅੱਜ ਇਥੇ ਪਹਿਲੇ ਇੰਡੀਆ ਓਪਨ ਟੂਰਨਾਮੈਂਟ 'ਚ ਤਮਗੇ ਪੱਕੇ ਕੀਤੇ। 
ਦੂਜਾ ਦਰਜਾ ਪ੍ਰਾਪਤ ਸਾਂਗਵਾਨ ਨੇ ਹਮਵਤਨ ਵਰਿੰਦਰ ਕੁਮਾਰ ਨੂੰ 5-0 ਨਾਲ ਹਰਾਇਆ ਪਰ ਉਸ ਨੂੰ ਸੱਟ ਲੱਗ ਗਈ, ਜਿਸ ਕਾਰਨ ਉਹ ਸੈਮੀਫਾਈਨਲ 'ਚੋਂ ਬਾਹਰ ਹੋਣ ਲਈ ਮਜਬੂਰ ਹੋ ਗਿਆ। 
ਸਰਜੂਬਾਲਾ ਦੇਵੀ ਤੇ ਪਿੰਕੀ ਜਾਂਗੜਾ ਨੇ ਮਹਿਲਾ ਪ੍ਰਤੀਯੋਗਿਤਾਵਾਂ ਦੇ ਸੈਮੀਫਾਈਨਲ ਵਿਚ ਪ੍ਰਵੇਸ਼ ਕਰ ਲਿਆ, ਜਦਕਿ ਚੋਟੀ ਦਾ ਦਰਜਾ ਤੇ ਤਿੰਨ ਵਾਰ ਦੇ ਏਸ਼ੀਆਈ ਤਮਗਾ ਜੇਤੂ ਸ਼ਿਵ ਥਾਪਾ (60 ਕਿ. ਗ੍ਰਾ.) ਨੇ ਆਸਾਨ ਜਿੱਤ ਨਾਲ ਕੁਆਰਟਰ ਫਾਈਨਲ 'ਚ ਜਗ੍ਹਾ ਤੈਅ ਕਰ ਲਈ।


Related News