ਸੁਲਤਾਨ ਅਜਲਾਨ ਸ਼ਾਹ ਕੱਪ: ਮਨਪ੍ਰੀਤ ਦੀ ਹੈਟ੍ਰਿਕ ਨਾਲ ਭਾਰਤ ਦੀ ਜਿੱਤ, ਕਨਾਡਾ ਨੂੰ 7-3 ਨਾਲ ਹਰਾਇਆ

Wednesday, Mar 27, 2019 - 06:41 PM (IST)

ਸੁਲਤਾਨ ਅਜਲਾਨ ਸ਼ਾਹ ਕੱਪ: ਮਨਪ੍ਰੀਤ ਦੀ ਹੈਟ੍ਰਿਕ ਨਾਲ ਭਾਰਤ ਦੀ ਜਿੱਤ, ਕਨਾਡਾ ਨੂੰ 7-3 ਨਾਲ ਹਰਾਇਆ

ਸਪੋਰਟਸ ਡੈਸਕ- ਮਨਪ੍ਰੀਤ ਸਿੰਘ ਦੀ ਹੈਟ੍ਰਿਕ ਗੋਲ ਦੀ ਬਦੌਲਤ ਭਾਰਤੀ ਹਾਕੀ ਟੀਮ ਨੇ ਬੁੱਧਵਾਰ ਨੂੰ ਸੁਲਤਾਨ ਅਜਲਾਨ ਸ਼ਾਹ ਹਾਕੀ ਕੱਪ 'ਚ ਕਨਾਡਾ ਨੂੰ 7-3 ਤੋਂ ਹਰਾ ਦਿੱਤਾ। ਭਾਰਤ ਦੇ ਵੱਲੋਂ ਮਨਪ੍ਰੀਤ ਸਿੰਘ  (20ਵੇਂ,  27ਵੇਂ ਤੇ 29ਵੇਂ ਮਿੰਟ), ਵਰੁਣ ਕੁਮਾਰ (12ਵੇਂ ਮਿੰਟ), ਅਮਿਤ ਰੋਹਿਦਾਸ (39ਵੇਂ ਮਿੰਟ), ਵਿਵੇਕ ਪ੍ਰਸਾਦ (55ਵੇਂ ਮਿੰਟ) ਤੇ 58ਵੇਂ ਮਿੰਟ 'ਚ ਨਿਲਕਾਂਤ ਸ਼ਰਮਾ ਨੇ ਗੋਲ ਦਾਗਿਆ ਤੇ ਭਾਰਤ ਨੂੰ ਜਿੱਤ ਦਵਾਈ। PunjabKesari ਦੱਸ ਦੇਈਏ ਕਿ ਭਾਰਤ ਦੀ ਇਹ ਟੂਰਨਾਮੈਂਟ 'ਚ ਚਾਰ ਮੈਚਾਂ 'ਚ ਤੀਜੀ ਜਿੱਤ ਹੈ। ਇਕ ਮੈਚ ਡ੍ਰਾ ਰਿਹਾ ਸੀ। ਇਸ ਤੋਂ ਪਹਿਲਾਂ ਭਾਰਤੀ ਹਾਕੀ ਟੀਮ ਨੇ ਮੰਗਲਵਾਰ ਨੂੰ ਮੇਜ਼ਬਾਨ ਮਲੇਸ਼ੀਆ ਨੂੰ 4-2 ਨਾਲ ਹਰਾ ਦਿੱਤਾ ਸੀ।


Related News