ਫਰਾਂਸ ਦੇ ਖਿਡਾਰੀ ਨੂੰ ਹਰਾ ਕੇ ਸੁਹਾਸ ਐਲਵਾਈ ਨੇ ਜਿੱਤਿਆ ਤੁਰਕੀ ਪੈਰਾ ਬੈਡਮਿੰਟਨ ਟੂਰਨਾਮੈਂਟ ਦਾ ਖਿਤਾਬ

Sunday, Mar 31, 2019 - 02:18 PM (IST)

ਫਰਾਂਸ ਦੇ ਖਿਡਾਰੀ ਨੂੰ ਹਰਾ ਕੇ ਸੁਹਾਸ ਐਲਵਾਈ ਨੇ ਜਿੱਤਿਆ ਤੁਰਕੀ ਪੈਰਾ ਬੈਡਮਿੰਟਨ ਟੂਰਨਾਮੈਂਟ ਦਾ ਖਿਤਾਬ

ਸਪੋਰਟਸ ਡੈਸਕ— ਆਈ.ਏ. ਐੱਸ. ਅਫਸਰ ਸੁਹਾਸ ਐਲਵਾਈ ਨੇ ਤੁਰਕੀ ਦੇ ਇਸਤਾਂਬੁਲ 'ਚ ਆਯੋਜਿਤ ਤੁਰਕੀ ਇੰਟਰਨੈਸ਼ਨਲ ਪੈਰਾ ਬੈਡਮਿੰਟਨ ਟੂਰਨਾਮੈਂਟ 'ਚ ਪੁਰਸ਼ ਸਿੰਗਲਸ ਖਿਤਾਬ ਜਿੱਤਦੇ ਹੋਏ ਦੇਸ਼ ਦਾ ਨਾਂ ਰੋਸ਼ਨ ਕੀਤਾ। 2007 ਬੈਚ ਦੇ ਆਈ. ਏ. ਐੱਸ. ਸੁਹਾਸ ਐਲਵਾਈ ਨੇ ਫਾਈਨਲ 'ਚ ਫ਼ਰਾਂਸ ਦੇ ਲੁਕਾਸ ਮਨਜ਼ੂਰ ਨੂੰ 31 ਮਿੰਟ ਤੱਕ ਚੱਲੇ ਮੁਕਾਬਲੇ 'ਚ 21-16, 22-20 ਤੋਂ ਅਸਾਨੀ ਨਾਲ ਮਾਤ ਦਿੱਤੀ।

ਸੁਹਾਸ ਐਲਵਾਈ ਨੇ ਇਸ ਤੋਂ ਪਹਿਲਾਂ ਸੈਮੀਫਾਈਨਲ 'ਚ ਇੰਡੋਨੇਸ਼ੀਆ ਦੇ ਫਰੇਡੀ ਸੇਤੀਯਾਵਾਨ ਨੂੰ ਇਕ ਸੰਘਰਸ਼ਪੂਰਨ ਮੁਕਾਬਲੇ 'ਚ 15-21, 21-11, 21-10 ਨਾਲ ਹਰਾਇਆ ਸੀ। ਇਹ ਮੁਕਾਬਲਾ 53 ਮਿੰਟ ਚੱਲਿਆ, ਜਿਸ 'ਚ ਸੁਹਾਸ ਨੇ ਪਹਿਲਾ ਗੇਮ ਗੁਆਨ ਤੋਂ ਬਾਅਦ ਵਾਪਸੀ ਕਰਦੇ ਹੋਏ ਦੂਜੀ ਤੇ ਤੀਜੀ ਗੇਮ ਆਪਣੇ ਨਾਮ ਕਰਦੇ ਹੋਏ ਮੈਚ ਜਿੱਤ ਲਈ। ਸੁਹਾਸ ਨੇ ਕੁਆਟਰ ਫਾਈਨਲ 'ਚ ਵਤਨੀ ਤਰੁਣ ਨੂੰ 21-15, 21-8 ਨਾਲ ਹਾਰ ਦਿੱਤੀ ਸੀ। ਸੁਹਾਸ ਇਸ ਤੋਂ ਪਹਿਲਾਂ ਵੀ ਕਈ ਅੰਤਰਰਾਸ਼ਟਰੀ ਮੁੱਕਾਬਲਿਆਂ 'ਚ ਪਦਕ ਜਿੱਤ ਚੁੱਕੇ ਹਨ।


Related News