ਜਾਣੋ, ਕ੍ਰਿਕਟ ਦਾ ਅਜਿਹਾ ਸ਼ਰਮਨਾਕ ਰਿਕਾਰਡ ਜਿਸ ਵਿੱਚ ਸਚਿਨ ਵੀ ਹੈ ਸ਼ਾਮਲ!

07/18/2017 1:31:21 PM

ਨਵੀਂ ਦਿੱਲੀ— ਕ੍ਰਿਕਟ ਵਿੱਚ ਖਿਡਾਰੀ ਕਈ ਵਾਰ ਵੱਖਰੇ ਹੀ ਰਿਕਾਰਡ ਬਣਾ ਦਿੰਦੇ ਹਨ। ਇਸਦਾ ਉਨ੍ਹਾਂ ਨੂੰ ਦੁੱਖ ਤਾਂ ਜਰੂਰ ਹੁੰਦਾ ਹੈ ਪਰ ਇਤਿਹਾਸ ਉਨ੍ਹਾਂ ਨੂੰ ਕਦੇ ਭੁਲਾ ਨਹੀਂ ਸਕਦਾ। ਕੁਝ ਅਜਿਹਾ ਹੀ ਰਿਕਾਰਡ ਸਭ ਤੋਂ ਜ਼ਿਆਦਾ ਵਾਰ ਬੋਲਡ ਹੋਣ ਨੂੰ ਲੈ ਕੇ ਵੀ ਹੈ। ਅੱਜ ਅਸੀ ਤੁਹਾਨੂੰ ਇਸ ਮਾਮਲੇ ਵਿੱਚ ਟਾਪ-5 ਕ੍ਰਿਕਟਰਾਂ ਬਾਰੇ ਦੱਸ ਰਹੇ ਹਾਂ—
ਸਚਿਨ ਤੇਂਦੁਲਕਰ (114) : ਭਾਰਤ ਵਲੋਂ 463 ਵਨਡੇ ਖੇਡਣ ਵਾਲੇ ਤੇਂਦੁਲਕਰ ਨੇ ਇਸ ਫਾਰਮੈਟ ਵਿੱਚ 86.23 ਦੀ ਸਟਰਾਇਕ ਨਾਲ 18,426 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਨ੍ਹਾਂ ਨੇ 49 ਸੈਂਕੜੇ ਸਮੇਤ 96 ਅਰਧ ਸੈਂਕੜੇ ਵੀ ਲਗਾਏ। ਉਥੇ ਹੀ ਗੱਲ ਜੇਕਰ ਟੈਸਟ ਦੀ ਕਰੀਏ ਤਾਂ 200 ਮੈਚਾਂ ਵਿੱਚ ਇਸ ਖਿਡਾਰੀ ਨੇ 51 ਸੈਂਕੜੇ ਅਤੇ 68 ਅਰਧ ਸੈਂਕੜਿਆਂ ਦੀ ਮਦਦ ਨਾਲ 15,921 ਦੌੜਾਂ ਬਣਾਈਆਂ। ਟੈਸਟ ਕ੍ਰਿਕਟ ਵਿੱਚ ਸਚਿਨ 2 ਹਜ਼ਾਰ ਤੋਂ ਜ਼ਿਆਦਾ ਚੌਕੇ ਲਗਾਉਣ ਵਾਲੇ ਇਕਲੌਤੇ ਖਿਡਾਰੀ ਹਨ। ਉਨ੍ਹਾਂ ਨੇ ਟੈਸਟ ਮੈਚਾਂ ਵਿੱਚ 2058 ਚੌਕੇ ਜੜੇ ਹਨ। ਸਚਿਨ ਵਨਡੇ ਵਿੱਚ 66, ਜਦੋਂ ਕਿ ਟੈਸਟ ਵਿੱਚ 48 ਵਾਰ ਬੋਲਡ ਹੋਏ ਹਨ।
ਐਲਨ ਬਾਰਡਰ (110) : ਇਸ ਆਸਟਰੇਲੀਆਈ ਕ੍ਰਿਕਟਰ ਨੇ 156 ਟੈਸਟ ਮੈਚਾਂ ਦੀਆਂ 265 ਪਾਰੀਆਂ ਵਿੱਚ 11,174 ਦੌੜਾਂ ਬਣਾਈਆਂ। ਨਾਲ ਹੀ 273 ਟੈਸਟ ਮੈਚਾਂ ਵਿੱਚ 3 ਸੈਂਕੜੇ ਅਤੇ 39 ਅਰਧ ਸੈਂਕੜਿਆਂ ਨਾਲ 6,524 ਦੌੜਾਂ ਬਣਾਈਆਂ। ਐਲਨ ਬਾਰਡਰ ਵਨਡੇ ਵਿੱਚ 63, ਜਦੋਂ ਕਿ ਟੈਸਟ ਵਿੱਚ 39 ਵਾਰ ਬੋਲਡ ਹੋਏ।
ਰਾਹੁਲ ਦ੍ਰਵਿੜ (109) : ਦ੍ਰਵਿੜ ਨੇ 344 ਵਨਡੇ ਮੈਚਾਂ ਵਿੱਚ 40 ਵਾਰ ਅਜੇਤੂ ਰਹਿੰਦੇ ਹੋਏ 71.24 ਦੀ ਸਟਰਾਇਕ ਨਾਲ 10,889 ਦੌੜਾਂ ਬਣਾਈਆਂ ਹਨ। ਇਸ ਦੌਰਾਨ ਦ੍ਰਵਿੜ ਨੇ 12 ਸੈਂਕੜੇ ਅਤੇ 83 ਅਰਧ ਸੈਂਕੜੇ ਬਣਾਏ। ਦ੍ਰਵਿੜ ਨੇ 164 ਟੈਸਟ ਮੈਚਾਂ ਦੀਆਂ 286 ਪਾਰੀਆਂ ਵਿੱਚ 3,288 ਦੌੜਾਂ ਬਣਾਈਆਂ ਹਨ। ਦ੍ਰਵਿੜ ਵਨਡੇ ਵਿੱਚ 57, ਜਦੋਂ ਕਿ ਟੈਸਟ ਵਿੱਚ 52 ਵਾਰ ਬੋਲਡ ਹੋਏ ਹਨ।
ਸਟੀਵ ਵਾ (102) : ਆਸਟਰੇਲੀਆਈ ਕ੍ਰਿਕਟਰ ਸਟੀਵ 325 ਵਨਡੇ ਮੈਚਾਂ ਵਿੱਚ 46 ਵਾਰ ਜੇਤੂ ਰਹੇ, ਜਦੋਂ ਕਿ ਉਹ 39 ਵਾਰ ਬੋਲਡ ਹੋਏ। ਉਥੇ ਹੀ ਵਨਡੇ ਦੀ ਗੱਲ ਕਰੀਏ ਤਾਂ ਇਹ ਖਿਡਾਰੀ 287 ਮੈਚਾਂ ਵਿੱਚ 63 ਵਾਰ ਇਸ ਤਰ੍ਹਾਂ ਨਾਲ ਆਊਟ ਹੋਇਆ।


Related News