ਬਲਾਈਂਡ ਕ੍ਰਿਕਟ ''ਤੇ ਰਾਸ਼ਟਰੀ ਸੰਮੇਲਨ ਦਾ ਸਫਲ ਆਯੋਜਨ
Sunday, Mar 11, 2018 - 09:34 AM (IST)

ਨਵੀਂ ਦਿੱਲੀ, (ਬਿਊਰੋ)— ਬਲਾਈਂਡ ਕ੍ਰਿਕਟ ਦੀਆਂ ਉਪਲੱਬਧੀਆਂ ਨੂੰ ਦਰਸਾਉਣ ਲਈ ਰਾਜਧਾਨੀ ਦਿੱਲੀ 'ਚ ਸ਼ੁੱਕਰਵਾਰ ਨੂੰ ਆਯੋਜਿਤ ਰਾਸ਼ਟਰੀ ਸੰਮੇਲਨ ਸਫਲ ਰਿਹਾ। ਇਸ ਸੰਮੇਲਨ ਦਾ ਆਯੋਜਨ ਭਾਰਤੀ ਬਲਾਈਂਡ ਕ੍ਰਿਕਟ ਸੰਘ (ਸੀ. ਏ. ਬੀ. ਆਈ.) ਵਲੋਂ ਦਿੱਲੀ ਦੇ ਇਕ ਹੋਟਲ 'ਚ ਕੀਤਾ ਗਿਆ।
ਇਸ ਸੰਮੇਲਨ 'ਚ ਬਲਾਈਂਡ ਕ੍ਰਿਕਟ ਖਿਡਾਰੀ, ਵਿਸ਼ਵ ਬਲਾਈਂਡ ਕ੍ਰਿਕਟ ਤੇ ਸੀ. ਏ. ਬੀ. ਆਈ. ਦੇ ਮੁਖੀ ਮਨਤੇਸ਼ ਜੀ. ਕੇ., ਸਾਬਕਾ ਕ੍ਰਿਕਟ ਖਿਡਾਰੀ ਸੱਯਦ ਕਿਰਮਾਨੀ, ਮਦਨ ਲਾਲ, ਬਿਸ਼ਨ ਸਿੰਘ ਬੇਦੀ, ਅਜੇ ਜਡੇਜਾ, ਉੱਤਰ ਪ੍ਰਦੇਸ਼ ਦੇ ਖੇਡ ਤੇ ਹੁਨਰ ਵਿਕਾਸ ਮੰਤਰੀ ਚੇਤਨ ਚੌਹਾਨ ਤੇ ਉੱਤਰ ਪ੍ਰਦੇਸ਼ ਸਰਕਾਰ ਵਿਚ ਮਹਿਲਾ ਤੇ ਬਾਲ ਕਲਿਆਣ ਮੰਤਰੀ ਸਵਾਤੀ ਸਿੰਘ ਮੌਜੂਦ ਸਨ। ਇਸ ਮੌਕੇ ਚੇਤਨ ਚੌਹਾਨ ਨੇ ਬਲਾਈਂਡ ਕ੍ਰਿਕਟ ਟੀਮ ਨੂੰ ਵਿਸ਼ਵ ਕੱਪ ਖਿਤਾਬ ਜਿੱਤਣ ਦੀ ਵਧਾਈ ਦਿੱਤੀ।