ਅਰਜਨਟੀਨਾ ’ਚ ਸਫਲਤਾ ਨਾਲ ਆਤਮਵਿਸ਼ਵਾਸ ਵਧਿਆ : ਮਨਪ੍ਰੀਤ

Thursday, Apr 15, 2021 - 09:59 PM (IST)

ਅਰਜਨਟੀਨਾ ’ਚ ਸਫਲਤਾ ਨਾਲ ਆਤਮਵਿਸ਼ਵਾਸ ਵਧਿਆ : ਮਨਪ੍ਰੀਤ

ਬਿਊਨਸ ਆਇਰਸ– ਭਾਰਤੀ ਪੁਰਸ਼ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਨੇ ਕਿਹਾ ਹੈ ਕਿ ਓਲੰਪਿਕ ਚੈਂਪੀਅਨ ਅਰਜਨਟੀਨਾ ਵਿਰੁੱਧ ਮਿਲੀ ਸਫਲਤਾ ਤੋਂ ਟੀਮ ਦਾ ਮਨੋਬਲ ਵਧਿਆ ਹੈ ਪਰ ਟੋਕੀਓ ਓਲੰਪਿਕ ਵਿਚ ਤਮਗਾ ਜਿੱਤਣ ਲਈ ਅਜੇ ਕਈ ਕਮਜ਼ੋਰੀਆਂ ਤੋਂ ਪਾਰ ਪਾਉਣਾ ਪਵੇਗਾ। 8 ਵਾਰ ਦੀ ਚੈਂਪੀਅਨ ਭਾਰਤੀ ਹਾਕੀ ਟੀਮ ਦੇ ਇਰਾਦੇ ਓਲੰਪਿਕ ਵਿਚ ਚਾਰ ਦਹਾਕਿਆਂ ਤੋਂ ਚੱਲਿਆ ਆ ਰਿਹਾ ਤਮਗੇ ਦਾ ਸੋਕਾ ਖਤਮ ਕਰਨ ਦਾ ਹੈ। ਭਾਰਤੀ ਹਾਕੀ ਟੀਮ ਨੇ ਆਖਰੀ ਵਾਰ 1980 ਦੀਆਂ ਮਾਸਕੋ ਓਲੰਪਿਕ ਵਿਚ ਸੋਨ ਤਮਗਾ ਜਿੱਤਿਆ ਸੀ।

ਇਹ ਖ਼ਬਰ ਪੜ੍ਹੋ- ਸਟੋਕਸ ਨੂੰ ਲਗਾਤਾਰ ਦੂਜੀ ਵਾਰ ਵਿਜ਼ਡਨ ਕ੍ਰਿਕਟਰ ਆਫ ਦਿ ਈਯਰ ਪੁਰਸਕਾਰ


ਮਨਪ੍ਰੀਤ ਨੇ ਕਿਹਾ,‘‘ਇਸ ਵਿਚ ਕੋਈ ਸ਼ੱਕ ਨਹੀਂ ਕਿ ਅਰਜਨਟੀਨਾ ਵਰਗੀ ਮਜ਼ਬੂਤ ਟੀਮ ਨੂੰ ਉਸ ਦੇ ਮੈਦਾਨ ’ਤੇ ਹਰਾਉਣ ਨਾਲ ਆਤਮਵਿਸ਼ਵਾਸ ਵਧਿਆ ਹੈ ਪਰ ਸਾਨੂੰ ਇਸ ਨੂੰ ਬਹੁਤ ਜ਼ਿਆਦਾ ਤੂਲ ਨਹੀਂ ਦੇਣਾ ਚਾਹੀਦਾ।’’ ਉਸ ਨੇ ਕਿਹਾ,‘‘ਸਾਨੂੰ ਆਪਣੀਆਂ ਕਮਜ਼ੋਰੀਆਂ ’ਤੇ ਮਿਹਨਤ ਕਰਦੇ ਰਹਿਣਾ ਪਵੇਗਾ। ਜਦੋਂ ਤਕ ਅਸੀਂ ਟੋਕੀਓ ਵਿਚ ਤਮਗਾ ਨਹੀਂ ਜਿੱਤ ਲੈਂਦੇ, ਸਾਡਾ ਕੰਮ ਪੂਰਾ ਨਹੀਂ ਹੋਵੇਗਾ।’’

ਇਹ ਖ਼ਬਰ ਪੜ੍ਹੋ- ਰੀਅਲ ਮੈਡ੍ਰਿਡ ਚੈਂਪੀਅਨਸ ਲੀਗ ਦੇ ਸੈਮੀਫਾਈਨਲ ’ਚ


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News