ਸੁਬਰਤੋ ਕੱਪ: ਝਾਰਖੰਡ ਅਤੇ ਹਰਿਆਣਾ ਵਿਚਕਾਰ ਹੋਵੇਗਾ ਖਿਤਾਬੀ ਮੁਕਾਬਲਾ

Tuesday, Sep 26, 2023 - 11:57 AM (IST)

ਨਵੀਂ ਦਿੱਲੀ— 62ਵੇਂ ਸੁਬਰਤੋ ਕੱਪ ਜੂਨੀਅਰ ਗਰਲਜ਼ ਇੰਟਰਨੈਸ਼ਨਲ ਫੁੱਟਬਾਲ ਟੂਰਨਾਮੈਂਟ ਦਾ ਫਾਈਨਲ ਮੰਗਲਵਾਰ ਨੂੰ ਸਾਬਕਾ ਚੈਂਪੀਅਨ ਝਾਰਖੰਡ ਅਤੇ ਸਾਬਕਾ ਚੈਂਪੀਅਨ ਹਰਿਆਣਾ ਵਿਚਾਲੇ ਖੇਡਿਆ ਜਾਵੇਗਾ। ਸ਼ਾਮ 4 ਵਜੇ ਡਾ. ਬੀ.ਆਰ. ਅੰਬੇਦਕਰ ਸਟੇਡੀਅਮ ਵਿਖੇ ਖੇਡੇ ਜਾਣ ਵਾਲੇ ਫਾਈਨਲ ਦਾ ਡੀ. ਡੀ. ਸਪੋਰਟਸ ਚੈਨਲ 'ਤੇ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਭਾਰਤੀ ਹਾਕੀ ਟੀਮ ਨੇ ਸਿੰਗਾਪੁਰ ਨੂੰ 16.1 ਨਾਲ ਹਰਾਇਆ

ਫਾਈਨਲ ਦੇ ਮੁੱਖ ਮਹਿਮਾਨ ਏਅਰ ਮਾਰਸ਼ਲ ਏ.ਪੀ. ਸਿੰਘ ਪੀ.ਵੀ.ਐੱਸ.ਐੱਮ., ਏ.ਵੀ.ਐੱਸ.ਐੱਮ., ਹਵਾਈ ਸੈਨਾ ਦੇ ਉਪ ਮੁਖੀ ਹੋਣਗੇ। ਲਾਈਵ ਸਟ੍ਰੀਮਿੰਗ ਸਪੋਰਟਸ-ਕਾਸਟ ਇੰਡੀਆ ਯੂਟਿਊਬ ਚੈਨਲ 'ਤੇ ਹੋਵੇਗੀ। ਮੌਜੂਦਾ ਚੈਂਪੀਅਨ ਸੇਂਟ ਪੈਟ੍ਰਿਕਸ ਗੁਮਲਾ, ਝਾਰਖੰਡ ਨੇ ਦੂਜੇ ਸੈਮੀਫਾਈਨਲ ਵਿੱਚ ਹੋਮ ਮਿਸ਼ਨ ਸਕੂਲ, ਆਈਜ਼ੌਲ, ਮਿਜ਼ੋਰਮ ਨੂੰ 2-0 ਨਾਲ ਹਰਾ ਕੇ ਫਾਈਨਲ ਵਿੱਚ ਆਪਣੀ ਥਾਂ ਪੱਕੀ ਕੀਤੀ।

ਇਹ ਵੀ ਪੜ੍ਹੋ : Asian Games Womens T20I Final : ਭਾਰਤ ਨੇ ਸ਼੍ਰੀਲੰਕਾ ਨੂੰ 19 ਦੌੜਾਂ ਨਾਲ ਹਰਾ ਕੇ ਜਿੱਤਿਆ ਸੋਨ ਤਮਗਾ

ਬਿਨੀਤਾ ਹੋਰੋ ਅਤੇ ਅਲਫਾ ਕੰਦੁਲਾਨਾ ਨੇ ਗੋਲ ਕੀਤੇ। ਪਹਿਲੇ ਸੈਮੀਫਾਈਨਲ ਵਿੱਚ ਜੀ. ਐਸ. ਐਸ. ਐਸ. ਅਲਖਪੁਰਾ, ਭਿਵਾਨੀ, ਹਰਿਆਣਾ ਨੇ ਸਕੂਲ ਆਫ ਸਾਇੰਸ, ਥੌਬਲ, ਮਣੀਪੁਰ ਨੂੰ ਹਰਾ ਕੇ ਫਾਈਨਲ ਵਿੱਚ ਆਪਣੀ ਥਾਂ ਪੱਕੀ ਕੀਤੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


Tarsem Singh

Content Editor

Related News