ਸੁਬਰਤੋ ਕੱਪ ''ਚ 16 ਅੰਤਰਰਾਸ਼ਟਰੀ ਟੀਮਾਂ ਸਮੇਤ ਹਿੱਸਾ ਲੈਣਗੀਆਂ 112 ਟੀਮਾਂ

Wednesday, Aug 07, 2019 - 08:17 PM (IST)

ਸੁਬਰਤੋ ਕੱਪ ''ਚ 16 ਅੰਤਰਰਾਸ਼ਟਰੀ ਟੀਮਾਂ ਸਮੇਤ ਹਿੱਸਾ ਲੈਣਗੀਆਂ 112 ਟੀਮਾਂ

ਨਵੀਂ ਦਿੱਲੀ— ਸਕੂਲੀ ਫੁੱਟਬਾਲ ਵਿਚ ਵੱਕਾਰ ਦੀ ਨਿਸ਼ਾਨੀ ਸੁਬਰਤੋ ਕੱਪ ਅੰਤਰਰਾਸ਼ਟਰੀ ਫੁੱਟਬਾਲ ਟੂਰਨਾਮੈਂਟ 20 ਅਗਸਤ ਤੋਂ 18 ਸਤੰਬਰ ਤੱਕ ਆਯੋਜਿਤ ਕੀਤਾ ਜਾਵੇਗਾ। ਇਸ ਵਿਚ 16 ਅੰਤਰਰਾਸ਼ਟਰੀ ਟੀਮਾਂ ਸਮੇਤ 112 ਟੀਮਾਂ 3 ਉਮਰ ਵਰਗਾਂ ਸਬ-ਜੂਨੀਅਰ ਬੁਆਏਜ਼ (ਅੰਡਰ-14), ਜੂਨੀਅਰ ਬੁਆਏਜ਼ (ਅੰਡਰ-17) ਅਤੇ ਜੂਨੀਅਰ ਗਰਲਜ਼ (ਅੰਡਰ-17) ਵਿਚ ਚੁਣੌਤੀ ਪੇਸ਼ ਕਰਨਗੀਆਂ।
ਭਾਰਤੀ ਹਵਾਈ ਫੌਜ ਦੇ ਏਅਰ ਮਾਰਸ਼ਲ ਪੀ. ਪੀ. ਬਾਪਟ ਨੇ ਬੁੱਧਵਾਰ ਇਥੇ ਏਅਰਫੋਰਸ ਸਟੇਸ਼ਨ ਵਿਚ ਆਯੋਜਿਤ ਪੱਤਰਕਾਰ ਸੰਮੇਲਨ ਵਿਚ ਸੁਬਰਤੋ ਕੱਪ ਦੇ ਡਾਇਮੰਡ ਜੁਬਲੀ ਸੈਸ਼ਨ ਦਾ ਐਲਾਨ ਕੀਤਾ। ਉਸ ਨੇ ਦੱਸਿਆ ਕਿ ਇਸ ਵਾਰ ਟੂਰਨਾਮੈਂਟ ਦੇ 60ਵੇਂ ਸੈਸ਼ਨ ਵਿਚ 112 ਟੀਮਾਂ ਹਿੱਸਾ ਲੈਣਗੀਆਂ। ਇਨ੍ਹਾਂ ਵਿਚ 16 ਟੀਮਾਂ ਅੰਤਰਰਾਸ਼ਟਰੀ ਹਨ। ਟੂਰਨਾਮੈਂਟ ਦੇ ਨਾਕਆਊਟ ਮੈਚ, ਸੈਮੀਫਾਈਨਲ ਅਤੇ ਫਾਈਨਲ ਡਾ. ਅੰਬੇਡਕਰ ਸਟੇਡੀਅਮ ਵਿਚ ਖੇਡੇ ਜਾਣਗੇ, ਜਦਕਿ ਰਾਊਂਡ ਰੌਬਿਨ ਮੈਚ ਦਿੱਲੀ ਅਤੇ ਐੱਨ. ਸੀ. ਆਰ. ਦੇ ਮੈਦਾਨ 'ਚ ਖੇਡੇ ਜਾਣਗੇ।


author

Gurdeep Singh

Content Editor

Related News