ਸਿੰਕੀਫੀਲਡ ਕੱਪ ਸ਼ਤਰੰਜ : ਕਰੂਆਨਾ, ਵੇਸਲੀ ਤੇ ਮੈਕਸਿਮ ਦੀ ਸ਼ਾਨਦਾਰ ਜਿੱਤ

08/21/2021 2:26:01 AM

ਸੇਂਟ ਲੂਈਸ (ਅਮਰੀਕਾ)- ਗ੍ਰੈਂਡ ਚੈੱਸ ਟੂਰ ਦਾ ਪੰਜਵਾਂ ਤੇ ਆਖਰੀ ਗੇੜ ਸਿੰਕੀਫੀਲਡ ਕੱਪ ਹਰ ਦਿਨ ਦੇ ਨਾਲ ਰੋਮਾਂਚਕ ਹੁੰਦਾ ਜਾ ਰਿਹਾ ਹੈ ਅਤੇ ਅਜਿਹਾ ਲੱਗ ਰਿਹਾ ਹੈ ਕਿ ਲੰਬੇ ਸਮੇਂ ਬਾਅਦ ਆਨ ਦਿ ਬੋਰਡ ਸ਼ਤਰੰਜ ਵਿਚ ਵਾਪਸ ਪਰਤੇ ਖਿਡਾਰੀ ਲਗਾਤਾਰ ਨਤੀਜਾ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਤੀਜੇ ਦਿਨ ਤੀਜੇ ਰਾਊਂਡ ਵਿਚ ਪੰਜ ਵਿਚੋਂ ਚਾਰ ਮੈਚਾਂ ਦੇ ਨਤੀਜੇ ਸਾਹਮਣੇ ਆਏ ਜਦਕਿ ਸਿਰਫ ਇਕ ਡਰਾਅ ਰਿਹਾ।

ਇਹ ਖ਼ਬਰ ਪੜ੍ਹੋ-  ENG v IND : ਤੀਜੇ ਟੈਸਟ ਦੇ ਲਈ ਇੰਗਲੈਂਡ ਟੀਮ 'ਚ ਸ਼ਾਮਲ ਹੋਇਆ ਇਹ ਬੱਲੇਬਾਜ਼


ਕੱਲ ਜਿੱਤ ਦਰਜ ਕਰਨ ਵਾਲੇ ਯੂ. ਐੱਸ. ਏ. ਦੇ ਵੇਸਲੀ ਸੋ ਨੇ ਅੱਜ ਰੂਸ ਦੇ ਪੀਟਰ ਸਵੀਡਲਰ ਵਿਰੁੱਧ ਸਿਰਫ 28 ਤਾਲਾਂ ਵਿਚ ਬਾਜ਼ੀ ਆਪਣੇ ਨਾਂ ਕਰ ਲਈ। ਸਫੈਦ ਮੋਹਰਿਆਂ ਨਾਲ ਖੇਡ ਰਹੇ ਵੇਸਲੀ ਨੇ ਇੰਗਲਿੰਸ਼ ਓਪਨਿੰਗ ਵਿਚ ਸਵੀਡਲਰ ਨੂੰ ਤਕਰੀਬਨ ਹਾਰ ਸਵੀਕਾਰ ਕਰਨ 'ਤੇ ਮਜ਼ਬੂਰ ਕਰ ਦਿੱਤਾ। ਇਸ ਜਿੱਤ ਨਾਲ ਵੇਸਲੀ ਨੇ ਲਾਈਵ ਰੇਟਿੰਗ ਵਿਚ ਨੀਦਰਲੈਂਡ ਦੇ ਅਨੀਸ਼ ਗਿਰੀ ਨੂੰ ਪਛਾੜਦੇ ਹੋਏ ਛੇਵਾਂ ਸਥਾਨ ਹਾਸਲ ਕਰ ਲਿਆ। ਯੂ. ਐੱਸ. ਏ. ਦੇ ਫਬਿਆਨੋ ਕਰੂਆਨਾ ਨੂੰ ਹਮਵਤਨ ਸਵੀਰੇਜ ਡੀ ਦਾ ਖਾਤਾ ਨਹੀਂ ਖੁੱਲ੍ਹਣ ਦਿੱਤਾ। ਸਿਸਿਲੀਅਨ ਓਪਨਿੰਗ ਵਿਚ ਸਫੈਦ ਮੋਹਰਿਆਂ ਨਾਲ ਖੇਡਦੇ ਹੋਏ ਫਬਿਆਨੋ ਨੇ 46 ਚਾਲਾਂ ਵਿਚ ਜਿੱਤ ਹਾਸਲ ਕੀਤੀ। ਫਰਾਂਸ ਦੇ ਮੈਕਸਿਮ ਵਾਚੀਅਰ ਲਾਗ੍ਰੇਵ ਨੇ ਯੂ. ਐੱਸ. ਏ.  ਦੇ ਸੈਮ ਸ਼ੰਕਲੰਦ ਨੂੰ ਨਾਲ ਕਿੰਗ ਪਾਨ ਓਪਨਿੰਗ ਵਿਚ 47 ਚਾਲਾਂ ਵਿਚ ਹਰਾਇਆ।

ਇਹ ਖ਼ਬਰ ਪੜ੍ਹੋ-  ਅਦਿਤੀ ਅਸ਼ੋਕ ਬ੍ਰਿਟਿਸ਼ ਓਪਨ 'ਚ ਸਾਂਝੇਤੌਰ 'ਤੇ 22ਵੇਂ ਸਥਾਨ 'ਤੇ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News