ਵਿਦਿਆਰਥੀ ਨੇ ਦਿੱਤੀ ਸੀ ਧੋਨੀ ਦੀ ਧੀ ਜੀਵਾ ਦੇ ਰੇਪ ਦੀ ਧਮਕੀ, ਹੋਇਆ ਗ੍ਰਿਫਤਾਰ
Monday, Oct 12, 2020 - 12:47 PM (IST)
ਅਹਿਮਦਾਬਾਦ- ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਪੰਜ ਸਾਲ ਦੀ ਬੇਟੀ ਨੂੰ ਰੇਪ ਦੀ ਧਮਕੀ ਦੇਣ ਵਾਲੇ 16 ਸਾਲਾ ਦੇ ਨੌਜਵਾਨ ਨੂੰ ਐਤਵਾਰ ਗੁਜਰਾਤ 'ਚ ਮੁੰਦਰਾ 'ਚ ਗ੍ਰਿਫਤਾਰ ਕੀਤਾ ਗਿਆ। ਪੁਲਸ ਨੇ ਇਸਦੀ ਜਾਣਕਾਰੀ ਦਿੱਤੀ।
ਕੱਛ (ਪੱਛਮੀ) ਪੁਲਸ ਅਧਿਕਾਰੀ ਸੌਰਭ ਸਿੰਘ ਨੇ ਕਿਹਾ ਕਿ 12ਵੀਂ ਜਮਾਤ ਦੇ ਵਿਦਿਆਰਥੀ ਨੇ ਧੋਨੀ ਦੀ ਪਤਨੀ ਸਾਕਸ਼ੀ ਧੋਨੀ ਦੇ ਇੰਸਟਾਗ੍ਰਾਮ 'ਤੇ ਕੁਝ ਦਿਨ ਪਹਿਲਾਂ ਪੋਸਟ ਕੀਤੇ ਗਏ ਮੁੱਦੇ 'ਤੇ ਧਮਕੀ ਦੇ ਮੈਸੇਜ ਦੇ ਸਬੰਧ 'ਚ ਪੁੱਛਗਿੱਛ ਲਈ ਹਿਰਾਸਤ 'ਚ ਲਿਆ ਗਿਆ ਹੈ। ਪੁਲਸ ਨੇ ਕਿਹਾ ਹੈ ਕਿ ਇਸ ਨੌਜਵਾਨ ਨੇ ਸਵੀਕਾਰ ਕੀਤਾ ਹੈ ਕਿ ਉਸ ਨੇ ਕੋਲਕਾਤਾ ਨਾਈਟ ਰਾਈਡਰਜ਼ ਅਤੇ ਚੇਨਈ ਤੇ ਚੇਨਈ ਸੁਪਰ ਕਿੰਗਜ਼ ਦੇ ਵਿਚਾਲੇ ਇੰਡੀਅਨ ਪ੍ਰੀਮੀਅਰ ਲੀਗ 2020 ਮੈਚ ਤੋਂ ਬਾਅਦ ਇੰਸਟਾਗ੍ਰਾਮ 'ਤੇ ਧਮਕੀ ਭਰੇ ਸੰਦੇਸ਼ ਪੋਸਟ ਕੀਤੇ ਸਨ।
ਸਿੰਘ ਨੇ ਕਿਹਾ ਹੈ ਕਿ ਰਾਂਚੀ ਪੁਲਸ ਨੇ ਇਸ ਲੜਕੇ ਦੇ ਸਬੰਧ 'ਚ ਕੱਛ (ਪੱਛਮੀ) ਪੁਲਸ ਦੇ ਨਾਲ ਸੂਚਨਾ ਸਾਂਝੀ ਕੀਤੀ ਸੀ ਅਤੇ ਉਸ ਤੋਂ ਪੁਸ਼ਟੀ ਕਰਨ ਦੇ ਲਈ ਪੁੱਛਿਆ ਸੀ ਕਿ ਕੀ ਇਸ ਨੇ ਧਮਕੀ ਭਰੇ ਸੰਦੇਸ਼ ਪੋਸਟ ਕੀਤੇ ਸਨ। ਉਨ੍ਹਾਂ ਨੇ ਕਿਹਾ ਅਸੀਂ ਰਾਂਚੀ ਪੁਲਸ ਦੇ ਸਾਹਮਣੇ ਸੂਚਨਾ ਸਾਂਝੀ ਕੀਤੇ ਜਾਣ ਤੋਂ ਬਾਅਦ ਪੁੱਛਗਿੱਛ ਲਈ ਉਸ ਨੂੰ ਹਿਰਾਸਤ 'ਚ ਲਿਆ ਹੈ ਅਤੇ ਇਹ ਦੋਸ਼ੀ ਕੱਛ ਜ਼ਿਲ੍ਹੇ 'ਚ ਮੁੰਦਰਾ ਦਾ ਰਹਿਣ ਵਾਲਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਅਸੀਂ ਪੁਸ਼ਟੀ ਕੀਤੀ ਕਿ ਕੀ ਇਹ ਲੜਕਾ ਉਹੀ ਹੈ, ਜਿਸ ਨੇ ਸੰਦੇਸ਼ ਪੋਸਟ ਕੀਤੇ ਸਨ। ਉਸ ਨੂੰ ਰਾਂਚੀ ਪੁਲਸ ਦੇ ਹਵਾਲੇ ਕਰ ਦਿੱਤਾ ਜਾਵੇਗਾ।