ਰਿਸ਼ਭ ਪੰਤ ਦੇ ਨਾਲ ਦੁਰਵਿਵਹਾਰ ਕਰਨ ਦੀ ਬ੍ਰਾਡ ਨੂੰ ਮਿਲੇਗੀ ਇਹ ਸਜ਼ਾ

Wednesday, Aug 22, 2018 - 10:59 AM (IST)

ਨਵੀਂ ਦਿੱਲੀ— ਇੰਗਲੈਂਡ ਦੇ ਤੇਜ਼ ਗੇਂਦਬਾਜ਼ ਸਟੂਅਰਟ ਬ੍ਰਾਡ ਨੇ ਨਾਟਿੰਘਮ ਟੈਸਟ ਦੇ ਦੂਜੇ ਦਿਨ ਰਿਸ਼ਭ ਪੰਤ ਨੂੰ ਆਊਟ ਕਰਨ ਤੋਂ ਬਾਅਦ ਉਨ੍ਹਾਂ ਨਾਲ ਸਖਤ ਸ਼ਬਦਾਂ 'ਚ ਗੱਲਬਾਤ ਕੀਤੀ ਸੀ। ਆਈ.ਸੀ.ਸੀ. ਨੇ ਉਨ੍ਹਾਂ 'ਤੇ ਲੇਵਲ 1 ਦਾ ਉਲੰਘਨ ਕਰਨ ਲਈ 15 ਫੀਸਦੀ ਮੈਚ ਦੀ ਫੀਸ ਜੁਰਮਾਨਾ ਲਗਾਇਆ ਹੈ। ਇਸ ਤੋਂ ਇਲਾਵਾ ਉਨ੍ਹਾਂ ਦੇ ਰਿਕਾਰਡ 'ਚ ਇਕ ਡੀਮੇਰਿਟ ਪੁਆਇੰਟ ਵੀ ਜੋੜ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਭਾਰਤ ਦੀ ਪਹਿਲੀ ਪਾਰੀ ਦੌਰਾਨ ਜਦੋਂ ਬ੍ਰਾਡ 92ਵਾਂ ਓਵਰ ਸੁੱਟ ਰਹੇ ਸਨ ਉਦੋਂ ਉਨ੍ਹਾਂ ਨੇ ਰਿਸ਼ਭ ਪੰਤ ਨੂੰ ਆਊਟ ਕੀਤਾ। ਉਨ੍ਹਾਂ ਨੂੰ ਆਊਟ ਕਰਨ ਤੋਂ ਬਾਅਦ ਉਹ ਉਨ੍ਹਾਂ ਦੇ ਕੋਲ ਹਮਲਾਵਰ ਅੰਦਾਜ 'ਚ ਗਏ ਅਤੇ ਕੁਝ ਕਿਹਾ।

ਆਪਣੇ ਡੈਬਿਊ ਮੈਚ 'ਚ ਰਿਸ਼ਭ ਚੰਗੀ ਬੱਲੇਬਾਜ਼ੀ ਕਰ ਰਹੇ ਸਨ ਅਤੇ ਜਿਸ ਤਰ੍ਹਾਂ ਨਾਲ ਬ੍ਰਾਡ ਨੇ ਉਨ੍ਹਾਂ ਨਾਲ ਗੱਲਬਾਤ ਕੀਤੀ ਉਸ ਨਾਲ ਉਨ੍ਹਾਂ ਨੂੰ ਨਿਰਾਸ਼ਾ ਹੋਈ ਹੋਵੇਗੀ। ਵੈਸੇ ਬ੍ਰਾਡ ਨੇ ਆਪਣੀ ਗਲਤੀ ਮੰਨ ਲਈ ਹੈ। ਇਸ ਲਈ ਹੁਣ ਸੁਣਵਾਈ ਦੀ ਵੀ ਜ਼ਰੂਰਤ ਨਹੀਂ ਹੈ। ਇਹ ਚਾਰਜ ਮੈਦਾਨ 'ਤੇ ਮੌਜੂਦ ਅੰਪਾਇਰਾਂ ਮਰਾਇਸ ਇਰਾਸਮਸ ਅਤੇ ਕ੍ਰਿਸ ਗੈਫੇਨੀ ਨਾਲ ਤੀਜੇ ਅੰਪਾਇਰ ਅਲੀਮ ਦਾਰ ਨੇ ਲਗਾਏ। ਹੁਣ ਬ੍ਰਾਡ ਨੂੰ ਸੰਭਲ ਕੇ ਰਹਿਣਾ ਹੋਵੇਗਾ ਕਿਉਂਕਿ ਹੁਣ ਜੇਕਰ ਹੋਰ ਗਲਤੀ ਹੋਈ ਤਾਂ ਉਹ ਮੁਸੀਬਤ 'ਚ ਫੱਸ ਸਕਦੇ ਹਨ। ਗੌਰ ਕਰਨ ਵਾਲੀ ਗੱਲ ਹੈ ਕਿ ਸੀਰੀਜ਼ ਦੇ ਦੋ ਮੈਚ ਹਜੇ ਵੀ ਬਾਕੀ ਹਨ, ਦੋਵੇਂ ਟੀਮਾਂ ਵਿਚਕਾਰ ਚੌਥਾ ਟੈਸਟ 30 ਅਗਸਤ ਤੋਂ ਸ਼ੁਰੂ ਹੋ ਰਿਹਾ ਹੈ।

ਨਾਟਿੰਘਮ 'ਚ ਟੀਮ ਇੰਡੀਆ ਦੀ ਜਿੱਤ ਤੈਅ ਹੋ ਗਈ ਹੈ। ਖੇਡ ਦੇ ਚੌਥੇ ਦਿਨ ਟੀਮ ਇੰਡੀਆ ਨੇ ਇੰਗਲੈਂਡ ਦੇ 9 ਵਿਕਟ ਗਿਰਾ ਦਿੱਤਾ ਅਤੇ ਹੁਣ ਪੰਜਵੇਂ ਦਿਨ ਇਸਨੂੰ ਜਿੱਤ ਲਈ ਸਿਰਫ 1 ਵਿਕਟ ਦੀ ਦਰਕਾਰ ਹੈ। ਅਜਿਹਾ ਲੱਗ ਰਿਹਾ ਸੀ ਕਿ ਟੀਮ ਇੰਡੀਆ ਚੌਥੇ ਦਿਨ ਹੀ ਜਿੱਤ ਜਾਵੇਗੀ ਪਰ ਇੰਗਲੈਂਡ ਦੇ ਵਿਕਟਕੀਪਰ ਜੋਸ ਬਟਲਰ ਨੇ ਸ਼ਾਨਦਾਰ ਸੈਂਕੜਾ ਅਤੇ ਬੇਨ ਸਟੋਕਸ ਨੇ ਹਾਫ ਸੈਂਚਰੀ ਲਗਾ ਕੇ ਕਿਸੇ ਤਰ੍ਹਾਂ ਹਾਰ ਨੂੰ ਟਾਲ ਦਿੱਤਾ। ਬਟਲਰ ਨੇ 106 ਅਤੇ ਸਟੋਕਸ ਨੇ 62 ਦੌੜਾਂ ਦੀ ਪਾਰੀ ਖੇਡੀ ਅਤੇ ਇੰਗਲੈਂਡ ਨੇ 9 ਵਿਕਟਾਂ 'ਤੇ 311 ਦੌੜਾਂ ਬਣਾਈਆਂ। ਟੀਮ ਇੰਡੀਆ ਲਈ ਜਸਪ੍ਰੀਤ ਬੁਮਰਾਹ ਨੇ ਜਬਰਦਸਤ ਗੇਂਦਬਾਜ਼ੀ ਕੀਤੀ। ਬੁਮਰਾਹ ਨੇ 85 ਦੌੜਾਂ ਦੇ ਕੇ 5 ਵਿਕਟ ਲਏ। ਇਸ਼ਾਂਤ ਸ਼ਰਮਾ ਨੇ ਦੋ ਅਤੇ ਹਾਰਦਿਕ ਪੰਡਯਾ-ਸ਼ਮੀ ਨੇ 1-1 ਵਿਕਟ ਆਪਣੇ ਨਾਮ ਕੀਤਾ।
 


Related News