ਜੋਕੋਵਿਚ ਦੀ ਕੂਯੋਂਗ ''ਚ ਜ਼ਬਰਦਸਤ ਵਾਪਸੀ

01/11/2018 2:02:17 AM

ਮੈਲਬੋਰਨ— ਸਰਬੀਆ ਦੇ ਨੋਵਾਕ ਜੋਕੋਵਿਚ ਨੇ ਅੰਤਰਰਾਸ਼ਟਰੀ ਟੈਨਿਸ 'ਚ ਜ਼ਬਰਦਸਤ ਵਾਪਸੀ ਦਾ ਸੰਕੇਤ ਦਿੰਦੇ ਹੋਏ ਕੂਯੋਂਗ ਕਲਾਸਿਕ ਪ੍ਰਦਰਸ਼ਨੀ ਟੂਰਨਾਮੈਂਟ 'ਚ ਵਿਸ਼ਵ ਦੇ 5ਵੇਂ ਨੰਬਰ ਦੇ ਖਿਡਾਰੀ ਡੋਮਿਨਿਕ ਥਿਏਮ ਨੂੰ ਇਕਤਰਫਾ ਅੰਦਾਜ਼ 'ਚ ਹਰਾਇਆ। 6 ਮਹੀਨਿਆਂ ਤਕ ਸੱਟ ਕਾਰਨ ਟੈਨਿਸ ਤੋਂ ਦੂਰ ਰਹੇ ਜੋਕੋਵਿਚ ਨੇ ਥਿਏਮ ਨੂੰ ਲਗਾਤਾਰ ਸੈੱਟਾਂ 'ਚ 6-1, 6-4 ਨਾਲ ਹਰਾਇਆ। 6 ਵਾਰ ਦੇ ਆਸਟ੍ਰੇਲੀਅਨ ਓਪਨ ਚੈਂਪੀਅਨ ਜੋਕੋਵਿਚ ਨੇ ਪਿਛਲੇ ਹਫਤੇ ਆਬੂਧਾਬੀ 'ਚ ਟੂਰਨਾਮੈਂਟ ਤੋਂ ਨਾਂ ਵਾਪਸ ਲੈ ਲਿਆ ਸੀ ਪਰ ਆਸਟ੍ਰੇਲੀਅਨ ਖਿਡਾਰੀ ਖਿਲਾਫ ਹੱਥ 'ਚ ਸਲੀਵ ਪਾ ਕੇ ਉਤਰਿਆ। 
ਇਥੇ ਇਕ ਹੋਰ ਮੈਚ 'ਚ ਸਾਬਕਾ ਗ੍ਰੈਂਡ ਸਲੈਮ ਚੈਂਪੀਅਨ ਕ੍ਰੋਏਸ਼ੀਆ ਦੇ ਮਾਰਿਨ ਸਿਲਿਚ ਨੂੰ ਆਸਟ੍ਰੇਲੀਆ ਦੇ ਮੈਥਿਊ ਏਬਦੇਨ ਨੇ 6-7, 6-4, 7-5 ਨਾਲ ਹਰਾਇਆ।


Related News