ਮਜ਼ਬੂਤ ਹੋਇਆ ਭਾਰਤੀ ਮੁੱਕਾ, ਵਿਸ਼ਵ ਰੈਂਕਿੰਗ ਵਿਚ ਵੀ ਆਇਆ ਸੁਧਾਰ

12/27/2017 3:23:55 AM

ਜਲੰਧਰ— 2001 ਤੋਂ ਪਹਿਲਾਂ ਭਾਰਤੀ ਬਾਕਸਿੰਗ ਤੋਂ ਇੰਨੇ ਬਿਹਤਰ ਨਤੀਜੇ ਨਹੀਂ ਮਿਲ ਰਹੇ ਸਨ ਪਰ ਇਸ ਤੋਂ ਬਾਅਦ ਸਾਲ 2017 ਤਕ ਜ਼ਬਰਦਸਤ ਨਿਖਾਰ ਦੇਖਣ ਨੂੰ ਮਿਲ ਰਿਹਾ ਹੈ। ਜੇਕਰ ਵਰਲਡ ਬਾਕਸਿੰਗ ਚੈਂਪੀਅਨਸ਼ਿਪ ਦੇ ਅੰਕੜੇ ਦੇਖੇ ਜਾਣ ਤਾਂ ਭਾਰਤ ਨੇ ਇਨ੍ਹਾਂ ਸਾਲਾਂ ਦੌਰਾਨ ਕੁਲ 28 ਤਮਗੇ ਜਿੱਤੇ। ਇਨ੍ਹਾਂ 'ਚ 8 ਸੋਨ, 6 ਚਾਂਦੀ ਤੇ 14 ਕਾਂਸੀ ਤਮਗੇ ਸ਼ਾਮਲ ਹਨ। ਆਪਣੇ ਇਸ ਪ੍ਰਦਰਸ਼ਨ ਕਾਰਨ ਭਾਰਤ ਸਭ ਤੋਂ ਵੱਧ ਤਮਗੇ ਜਿੱਤਣ ਦੀ ਸੂਚੀ 'ਚ ਤੀਜੇ ਨੰਬਰ 'ਤੇ ਚੱਲ ਰਿਹਾ ਹੈ। ਪਹਿਲੇ ਨੰਬਰ 'ਤੇ 53 ਤਮਗਿਆਂ ਨਾਲ ਰੂਸ ਹੈ। ਉਸ ਨੇ 21 ਸੋਨ, 10 ਚਾਂਦੀ ਤੇ 22 ਕਾਂਸੀ ਤਮਗੇ ਜਿੱਤੇ ਹਨ। ਹੁਣ ਕਿਉਂਕਿ ਰੂਸ ਨੂੰ ਓਲੰਪਿਕ 'ਚੋਂ ਬਾਹਰ ਕਰ ਦਿੱਤਾ ਗਿਆ ਹੈ, ਅਜਿਹੀ ਸਥਿਤੀ 'ਚ ਭਾਰਤ ਕੋਲ ਪਹਿਲੇ ਨੰਬਰ 'ਤੇ ਆਉਣ ਦਾ ਮੌਕਾ ਹੈ, ਹਾਲਾਂਕਿ ਉਸ ਨੂੰ ਇਸ ਲਈ ਸਭ ਤੋਂ ਮਜ਼ਬੂਤ ਵਿਰੋਧੀ ਚੀਨ (40 ਤਮਗੇ) ਨੂੰ ਹਰਾਉਣਾ ਪਵੇਗਾ। ਭਾਰਤ ਇਸ ਲਈ ਵੀ ਮਜ਼ਬੂਤ ਨਜ਼ਰ ਆ ਰਿਹਾ ਹੈ ਕਿਉਂਕਿ ਮੈਰੀਕਾਮ ਤੋਂ ਇਲਾਵਾ ਗੌਰਵ ਬਿਧੂੜੀ ਤੇ ਸ਼ਿਵ ਥਾਪਾ ਚੰਗਾ ਪ੍ਰਦਰਸ਼ਨ ਕਰ ਰਹੇ ਹਨ। ਇਨ੍ਹਾਂ ਤੋਂ ਸੋਨੇ ਦੀ ਉਮੀਦ ਕੀਤੀ ਜਾ ਸਕਦੀ ਹੈ।
ਉਥੇ ਹੀ ਵਿਜੇਂਦਰ ਸਿੰਘ ਨੇ ਵੀ ਪ੍ਰੋ ਬਾਕਸਿੰਗ ਵਿਚ ਐਂਟਰੀ ਕਰ ਰਹੇ ਭਾਰਤ ਦਾ ਪੂਰੀ ਦੁਨੀਆ 'ਚ ਝੰਡਾ ਲਹਿਰਾਇਆ ਹੈ। ਵਿਜੇਂਦਰ ਆਪਣੀਆਂ ਪਹਿਲੀਆਂ 10 ਫਾਈਟਾਂ ਜਿੱਤ ਚੁੱਕਾ ਹੈ।

 


Related News