ਕਪਤਾਨ ਦੇ ਰੂਪ ''ਚ ਬਿਹਤਰੀਨ ਸਾਬਤ ਹੋਣਗੇ ਸਟੋਕਸ : ਇੰਗਲੈਂਡ ਕੋਚ

07/01/2020 1:08:01 PM

ਸਪੋਰਟਸ ਡੈਸਕ : ਇੰਗਲੈਂਡ ਦੇ ਕੋਚ ਕ੍ਰਿਸ ਸਿਲਵਰਵੁੱਡ ਦਾ ਮੰਨਣਾ ਹੈ ਕਿ ਸਟਾਰ ਹਰਫਨਮੌਲਾ ਬੈਨ ਸਟੋਕਸ ਵੈਸਟਇੰਡੀਜ਼ ਖ਼ਿਲਾਫ਼ 8 ਜੁਲਾਈ ਤੋਂ ਸ਼ੁਰੂ ਹੋ ਰਹੇ ਪਹਿਲੇ ਕ੍ਰਿਕਟ ਟੈਸਟ ਵਿਚ ਬਿਹਤਰੀਨ ਕਪਤਾਨ ਸਾਬਤ ਹੋਣਗੇ। ਰੈਗੁਲਰ ਕਪਤਾਨ ਜੋ ਰੂਟ ਆਪਣੇ ਦੂਜੇ ਬੱਚੇ ਦੇ ਜਨਮ ਕਾਰਨ ਪਹਿਲਾ ਟੈਸਟ ਨਹੀਂ ਖੇਡਣਗੇ। ਇੰਗਲੈਂਡ ਦੇ ਵਿਸ਼ਵ ਕੱਪ ਨਾਇਕ ਸਟੋਕਸ ਨੂੰ ਮੰਗਲਵਾਰ ਨੂੰ ਪਹਿਲੇ ਟੈਸਟ ਲਈ ਰੂਟ ਦੀ ਜਗ੍ਹਾ ਕਪਤਾਨ ਬਣਾਇਆ ਗਿਆ।

PunjabKesari

ਕਦੇ ਫਰਸਟ ਕਲਾਸ ਕ੍ਰਿਕਟ ਵਿਚ ਵੀ ਕਪਤਾਨ ਰਹੇ ਰੂਟ ਪਹਿਲੀ ਵਾਰ ਟੀਮ ਦੀ ਕਮਾਨ ਸੰਭਾਲਣਗੇ। ਸਿਲਵਰਵੁੱਡ ਨੇ 'ਦਿ ਗਾਰਡੀਅਨ' ਅਖਬਾਰ ਨੂੰ ਕਿਹਾ ਕਿ ਮੈਨੂੰ ਲਗਦਾ ਹੈ ਕਿ ਉਹ ਸ਼ਾਨਦਾਰ ਕਪਤਾਨ ਸਾਬਤ ਹੋਵੇਗਾ। ਉਹ ਸ਼ਾਨਦਾਰ ਅਗਵਾਈ ਕਰਦਾ ਹੈ। ਉਸ ਨੂੰ ਆਪਣੇ ਖਿਡਾਰੀਆਂ ਤੋਂ ਸਰਵਸ੍ਰੇਸ਼ਠ ਪ੍ਰਦਰਸ਼ਨ ਵੀ ਕਰਾਉਣਾ ਆਉਂਦਾ ਹੈ। ਉਸ ਨੇ ਕਿਹਾ ਕਿ ਸਾਨੂੰ ਪਤਾ ਹੈ ਕਿਕ ਉਸ ਦਾ ਹਮਲਾਵਰ ਸੁਭਾਅ ਹੈ  ਪਰ ਉਸ ਨੂੰ ਕ੍ਰਿਕਟ ਦੀ ਵੀ ਉੰਨੀ ਹੀ ਸਮਝ ਹੈ। ਮੈਂ ਉਸ ਦੀ ਹਰ ਤਰ੍ਹਾਂ ਨਾਲ ਮਦਦ ਕਰਾਂਗਾ। ਉਸ ਨੇ ਇਹ ਵੀ ਦੱਸਿਆ ਕਿ ਜੋਸ ਬਟਲਰ ਇਸ ਮੈਚ ਵਿਚ ਇੰਗਲੈਂਡ ਦੇ ਉਪ-ਕਪਤਾਨ ਹੋਣਗੇ।


Ranjit

Content Editor

Related News