ਆਸਟਰੇਲੀਆ ਤੋਂ ਮੈਚ ਹਾਰਨ ਦੇ ਬਾਅਦ ਸਟੋਕਸ ਨੇ ਕਿਹਾ- ਵਰਲਡ ਕੱਪ ਅਜੇ ਵੀ ਸਾਡਾ ਹੈ

06/26/2019 12:44:11 PM

ਲੰਡਨ : ਇੰਗਲੈਂਡ ਦੇ ਆਲਰਾਊਂਡਰ ਬੇਨ ਸਟੋਕਸ ਨੇ ਕਿਹਾ ਕਿ ਲਗਾਤਾਰ 2 ਮੈਚ ਹਾਰਨ ਦੇ ਬਾਵਜੂਦ ਉਸਦੀ ਟੀਮ ਦੀਆਂ ਵਰਲਡ ਕੱਪ ਜਿੱਤਣ ਦੀਆਂ ਉਮੀਦਾਂ ਨਹੀਂ ਟੁੱਟੀਆਂ। ਵਰਲਡ ਕੱਪ ਮੁਹਿੰਮ ਦੀ ਚੰਗੀ ਸ਼ੁਰੂਆਤ ਕਰਨ ਦੇ ਬਾਵਜੂਦ ਇੰਗਲੈਂਡ ਪਿਛਲੇ 2 ਮੈਚਾਂ ਵਿਚ ਸ਼੍ਰੀਲੰਕਾ (20 ਦੌੜਾਂ) ਅਤੇ ਆਸਟਰੇਲੀਆ (64 ਦੌੜਾਂ) ਖਿਲਾਫ ਹਾਰ ਦੇ ਨਾਲ ਮੁਸ਼ਕਲ ਹਾਲਾਤ ਵਿਚ ਆ ਗਈ ਹੈ।

ਸਟੋਕਸ ਨੇ ਮੰਗਲਵਾਰ ਨੂੰ ਆਸਟੇਰਲੀਆ ਖਿਲਾਫ ਹਾਰ ਦੇ ਬਾਅਦ ਕਿਹਾ, ''ਇਹ ਸਾਡਾ ਵਰਲਡ ਕੱਪ ਹੈ। ਪਿਛਲੇ ਚਾਰ ਸਾਲ ਵਿਚ ਸਾਨੂੰ ਸ਼ਾਨਦਾਰ ਸਮਰਥਨ ਮਿਲਿਆ ਅਤੇ ਸਾਨੂੰ ਪਤਾ ਹੈ ਕਿ ਵਰਲਡ ਕੱਪ ਪ੍ਰਸ਼ੰਸਕਾਂ ਲਈ ਕੀ ਮਾਇਨੇ ਰੱਖਦਾ ਹੈ ਅਤੇ ਖਿਡਾਰੀ ਦੇ ਰੂਪ ਵਿਚ ਸਾਨੂੰ ਵੀ ਪਤਾ ਹੈ। ਇਕ ਕ੍ਰਿਕਟਰ ਦੇ ਰੂਪ ਵਿਚ ਵਰਲਡ ਕੱਪ ਵਿਚ ਆਪਣੇ ਦੇਸ਼ ਦੀ ਅਗਵਾਈ ਕਰਨਾ ਬਿਹਤਰੀਨ ਸਮਾਂ ਹੈ। ਮੈਨੂੰ ਲਗਦਾ ਹੈ ਕਿ ਹਾਰਨਾ ਥੋੜਾ ਨਿਰਾਸ਼ਾਜਨਕ ਹੈ। ਹਰੇਕ ਖਿਡਾਰੀ ਮੈਦਾਨ 'ਤੇ ਉੱਤਰ ਕੇ ਟੀਮ ਦੀ ਜਿੱਤ ਵਿਚ ਯੋਗਦਾਨ ਦੇਣਾ ਚਾਹੁੰਦਾ ਸੀ। ਦੌੜਾਂ ਬਣਾਉਣਾ ਅਤੇ ਵਿਕਟ ਹਾਸਲ ਕਰਨਾ ਹਮੇਸ਼ਾ ਚੰਗਾ ਲਗਦਾ ਹੈ ਪਰ ਜਦੋਂ ਤੁਸੀਂ ਟੀਮ ਨੂੰ ਜਿੱਤ ਨਹੀਂ ਦਿਵਾ ਪਾਉਂਦੇ ਤਾਂ ਇਹ ਕੋਈ ਮਾਇਨੇ ਨਹੀਂ ਰੱਖਦਾ।''


Related News