ਸਮਿਥ ਨੇ 39ਵੀਂ ਗੇਂਦ 'ਚ ਖੋਲਿਆ ਪਾਰੀ ਦਾ ਖਾਤਾ, ਦਰਸ਼ਕਾਂ ਨੇ ਦਿੱਤਾ ਅਜਿਹਾ ਮਜ਼ੇਦਾਰ ਰੀਐਕਸ਼ਨ (video)

01/03/2020 2:23:34 PM

ਸਪੋਰਟਸ ਡੈਸਕ— ਆਸਟਰੇਲੀਆ ਅਤੇ ਨਿਊਜ਼ੀਲੈਂਡ ਖਿਲਾਫ ਤੀਜਾ ਟੈਸਟ ਸਿਡਨੀ ਕ੍ਰਿਕਟ ਗਰਾਊਂਡ 'ਚ ਖੇਡਿਆ ਜਾ ਰਿਹਾ ਹੈ। ਆਸਟਰੇਲੀਆ ਸੀਰੀਜ਼ ਆਪਣੇ ਨਾਂ ਕਰ ਚੁੱਕਿਆ ਹੈ। ਇਸ ਮੈਚ ਨੂੰ ਜਿੱਤ ਕੇ ਆਸਟਰੇਲੀਆ ਨਿਊਜ਼ੀਲੈਂਡ ਨੂੰ ਕਲੀਨ ਸਵੀਪ ਕਰਨਾ ਚਾਹੁੰਦਾ ਹੈ। 12 ਸਾਲ ਬਾਅਦ ਇਕ ਵਾਰ ਫਿਰ ਸਿਡਨੀ ਦੇ ਕ੍ਰਿਕਟ ਮੈਦਾਨ 'ਚ ਰਾਹੁਲ ਦ੍ਰਾਵਿਡ ਸਟਾਈਲ ਦੀ ਗੇਮ ਦੇਖਣ ਨੂੰ ਮਿਲੀ। ਇਸ ਮੈਦਾਨ 'ਤੇ ਰਾਹੁਲ ਦ੍ਰਾਵਿਡ ਨੇ 40ਵੀਂ ਗੇਂਦ 'ਤੇ ਪਹਿਲੀ ਦੌੜ ਲਈ ਸੀ, ਜਿਸ ਦੇ ਲਈ ਉਨ੍ਹਾਂ ਨੂੰ ਫੈਨਜ਼ ਨੇ ਖੜੇ ਹੋ ਕੇ ਸਨਮਾਨ ਦਿੱਤਾ ਸੀ। ਅਜਿਹਾ ਹੀ ਨਜ਼ਾਰਾ ਇਸ ਵਾਰ ਆਸਟਰੇਲੀਆ ਅਤੇ ਨਿਊਜ਼ੀਲੈਂਡ ਵਿਚਾਲੇ ਖੇਡੇ ਜਾ ਰਹੇ ਤੀਜੇ ਟੈਸਟ ਮੈਚ 'ਚ ਸਟੀਵ ਸਮਿਥ ਦੀ ਪਾਰੀ ਦੇ ਦੌਰਾਨ ਦੇਖਣ ਨੂੰ ਮਿਲਿਆ।PunjabKesari
ਸਿਡਨੀ ਕ੍ਰਿਕਟ ਗਰਾਊਂਡ 'ਚ ਜਲਦੀ ਦੋ ਵਿਕਟਾਂ ਗੁਆਉਣ ਤੋਂ ਬਾਅਦ ਆਸਟਰੇਲੀਆ ਕਾਫ਼ੀ ਦਬਾਅ 'ਚ ਆ ਗਿਆ ਸੀ। ਇਸ ਤੋਂ ਬਾਅਦ ਮਾਰਕਸ ਅਤੇ ਸਟੀਵ ਸਮਿਥ ਕ੍ਰੀਜ਼ 'ਤੇ ਸਨ। ਸਟੀਵ ਸਮਿਥ ਨੂੰ ਨਿਊਜ਼ੀਲੈਂਡ ਗੇਂਦਬਾਜ਼ ਵੇਗਨਰ ਪਿਛਲੇ ਦੋ ਟੈਸਟ 'ਚ ਚਾਰ ਵਾਰ ਆਊਟ ਕਰ ਚੁੱਕਾ ਸੀ। ਇਸ ਵਾਰ ਉਨ੍ਹਾਂ ਨੇ ਕਾਫੀ ਸਬਰ ਨਾਲ ਖੇਡਿਆ ਅਤੇ 38 ਗੇਂਦਾਂ ਤੱਕ ਕੋਈ ਦੌੜ ਨਹੀਂ ਬਣਾਈ। ਜਿਵੇਂ ਹੀ ਸਮਿਥ ਨੇ 39ਵੀਂ ਗੇਂਦ 'ਤੇ ਦੌੜ ਲਾਈ ਤਾਂ ਵੇਗਨਰ ਹੱਸ ਪਏ ਅਤੇ ਉਨ੍ਹਾਂ ਦੀ ਪਿੱਠ 'ਤੇ ਹੱਥ ਰੱਖ ਕੇ ਉਨ੍ਹਾਂ ਨੂੰ ਵਧਾਈ ਦਿੱਤੀ। ਇਸ ਦੌਰਾਨ ਸਟੇਡੀਅਮ 'ਚ ਮੌਜੂਦ ਦਰਸ਼ਕਾਂ ਨੇ ਖੜੇ ਹੋ ਕੇ ਉਨ੍ਹਾਂ ਨੂੰ ਵਧਾਈ ਦਿੱਤੀ। ਜਿਸ 'ਤੇ ਉਨ੍ਹਾਂ ਨੇ ਹੱਥ ਚੁੱਕ ਕੇ ਲੋਕਾਂ ਦੀ ਵਧਾਈ ਕਬੂਤ ਕੀਤੀ। ਸੋਸ਼ਲ ਮੀਡੀਆ 'ਤੇ ਲੋਕਾਂ ਦਾ ਰੀਐਕਸ਼ਨ ਕਾਫ਼ੀ ਵਾਇਰਲ ਹੋ ਰਿਹਾ ਹੈ।

 
 
 
 
 
 
 
 
 
 
 
 
 
 

Getting off the mark off your 39th ball? A sigh of relief for Steve Smith! #OhWhatAFeeling

A post shared by cricket.com.au (@cricketcomau) on Jan 2, 2020 at 10:44pm PST

ਇਸ ਦੇ ਨਾਲ ਹੀ ਸਮਿਥ ਨੇ ਇਕ ਸ਼ਰਮਨਾਕ ਰਿਕਾਰਡ ਬਣਾਇਆ। ਸਮਿਥ ਨੂੰ ਖਾਤਾ ਖੋਲ੍ਹਣ ਲਈ 39 ਗੇਂਦਾਂ ਅਤੇ 46 ਮਿੰਟ ਲੱਗ ਗਏ। ਇਹ ਉਨ੍ਹਾਂ ਦੇ ਕਰੀਅਰ ਦੀ ਸਭ ਤੋਂ ਹੌਲੀ ਪਾਰੀ ਦੀ ਸ਼ੁਰੂਆਤ ਦਾ ਰਿਕਾਰਡ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਭਾਰਤ ਖਿਲਾਫ 18ਵੀਂ ਗੇਂਦ 'ਚ ਖਾਤਾ ਖੋਲਿਆ ਸੀ।PunjabKesari

ਡੇਵਿਡ ਵਾਰਨਰ ਅਤੇ ਜੋ ਬਰੰਸ ਦੇ ਆਊਟ ਹੋਣ ਤੋਂ ਬਾਅਦ ਮਾਰਕਸ ਅਤੇ ਸਟੀਵ ਸਮਿਥ ਨੇ ਪਾਰੀ ਨੂੰ ਸੰਭਾਲੀ ਅਤੇ ਟੀਮ ਨੂੰ ਵੱਡੇ ਸਕੋਰ ਦੇ ਵੱਲ ਲੈ ਗਏ। ਸਟੀਵ ਸਮਿਥ ਨੇ 182 ਗੇਂਦ 'ਤੇ 63 ਦੌੜਾਂ ਬਣਾਈਆਂ। ਗਰਾਂਡ ਹੋਮ ਨੇ ਉਸ ਨੂੰ ਆਊਟ ਕੀਤਾ। ਮਾਰਕਸ ਅਜੇ ਤੱਕ 130 ਦੌੜਾਂ ਬਣਾ ਚੁੱਕਾ ਹੈ। ਪਹਿਲੇ ਦਿਨ ਦੀ ਖੇਡ ਖਤਮ ਹੋਣ ਤੱਕ ਆਸਟਰੇਲੀਆ ਦਾ ਸਕੋਰ 3 ਵਿਕਟਾਂ ਗੁਆ ਕੇ 283 ਦੌੜਾਂ ਬਣਾ ਲਈਆਂ ਸਨ।

 

 


Related News