ਸਰਜਰੀ ਤੋਂ ਬਾਅਦ ਅਭਿਆਸ ''ਚ ਪਰਤਿਆ ਸਟੀਵ ਸਮਿਥ

Friday, Mar 01, 2019 - 10:20 PM (IST)

ਸਰਜਰੀ ਤੋਂ ਬਾਅਦ ਅਭਿਆਸ ''ਚ ਪਰਤਿਆ ਸਟੀਵ ਸਮਿਥ

ਨਵੀਂ ਦਿੱਲੀ- ਆਸਟਰੇਲੀਆ ਦੇ ਧਾਕੜ ਬੱਲੇਬਾਜ਼ ਸਟੀਵ ਸਮਿਥ ਨੇ ਕੂਹਣੀ ਦੀ ਸਰਜਰੀ ਤੋਂ ਬਾਅਦ ਸ਼ੁੱਕਰਵਾਰ ਪਹਿਲੀ ਵਾਰ ਅਭਿਆਸ ਕੀਤਾ। ਸਮਿਥ ਦੀ ਵਾਪਸੀ ਨਾਲ ਆਸਟਰੇਲੀਆ ਤੇ ਇੰਡੀਅਨ ਪ੍ਰੀਮੀਅਰ ਲੀਗ ਦੀ ਫ੍ਰੈਂਚਾਇਜ਼ੀ ਟੀਮ ਰਾਜਸਥਾਨ ਰਾਇਲਜ਼ ਲਈ ਆਈ. ਪੀ. ਐੱਲ. ਤੋਂ ਪਹਿਲਾਂ ਚੰਗੀ ਖਬਰ ਵੀ ਹੈ।
ਜ਼ਿਕਰਯੋਗ ਹੈ ਕਿ ਸਮਿਥ ਤੇ ਡੇਵਿਡ ਵਾਰਨਰ ਨੂੰ ਪਿਛਲੇ ਸਾਲ ਗੇਂਦ ਨਾਲ ਛੇੜਛਾੜ ਕਰਨ ਦੇ ਦੋਸ਼ 'ਚ ਇਕ ਸਾਲ ਲਈ ਕ੍ਰਿਕਟ ਤੋਂ ਪਾਬੰਦੀਸ਼ੁਦਾ ਕਰ ਦਿੱਤਾ ਗਿਆ ਸੀ। ਸਮਿਥ ਤੇ ਵਾਰਨਰ ਦੀ ਚੋਣ 29 ਮਾਰਚ ਤੋਂ ਕੀਤੀ ਜਾ ਸਕਦੀ ਹੈ। ਸਰਜਰੀ ਤੋਂ ਬਾਅਦ ਵਾਪਸੀ ਕਰਦੇ ਹੋਏ ਸਮਿਥ ਨੇ ਸੋਸ਼ਲ ਮੀਡੀਆ 'ਚ ਬੱਲੇਬਾਜ਼ੀ ਦੇ ਅਭਿਆਸ ਦੌਰਾਨ ਆਪਣੀ ਇਕ ਵੀਡੀਓ ਪੋਸਟ ਕਰਦੇ ਹੋਏ ਲਿਖਿਆ, ''ਬੱਲੇਬਾਜ਼ੀ ਕਰਦੇ ਹੋਏ ਕਾਫੀ ਚੰਗਾ ਮਹਿਸੂਸ ਕਰ ਰਿਹਾ ਹਾਂ।''


author

Gurdeep Singh

Content Editor

Related News